ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਕਾਏ ਦੇ ਬਿੱਲ ਮੁਆਫ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਪਾਵਰਕਾਮ ਦੀ ਬਠਿੰਡਾ ਡਵੀਜਨ ਵਿਚ ਹੁਣ ਤੱਕ 41206 ਉਪਭੋਗਤਾਵਾਂ ਦੇ 3528.85 ਲੱਖ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਬਿਜਲੀ ਦਰਾਂ ਜਿਆਦਾ ਹੋਣ ਕਾਰਨ ਅਤੇ ਪਿੱਛਲੇ ਸਾਲ ਕਰੋਨਾ ਕਾਰਨ ਲੱਗੇ ਲਾਕਡਾਉਨ ਕਾਰਨ ਲੋਕਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਸੀ ਜਿਸ ਕਾਰਨ ਕਾਫੀ ਸਾਰੇ ਲੋਕਾਂ ਦੇ ਬਿੱਲ ਸਮੇਂ ਸਿਰ ਨਹੀਂ ਭਰੇ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਸਹਿਰ ਵਿਚ 16241 ਉਪਭੋਗਤਾਵਾਂ ਦੇ 1640.9 ਲੱਖ, ਸਬ-ਡਵੀਜਨ ਰਾਮਪੁਰਾ ਚ 12889 ਉਪਭੋਗਤਾਵਾਂ ਦੇ 849.47 ਲੱਖ, ਸਬ-ਡਵੀਜਨ ਭਗਤਾ ਵਿਚ 4348 ਉਪਭੋਗਤਾਵਾਂ ਦੇ 606.85 ਲੱਖ ਅਤੇ ਸਬ-ਡਵੀਜਨ ਮੌੜ ਚ 7728 ਉਪਭੋਗਤਾਵਾਂ ਦੇ 432.44 ਲੱਖ ਦੇ ਬਿੱਲਾਂ ਦੇ ਬਕਾਏ ਇਸ ਤੋਂ ਪਹਿਲਾਂ ਮੁਆਫ ਕੀਤੇ ਜਾ ਚੁੱਕੇ ਹਨ।
48 Views