ਮੰਤਰੀ ਗੁਰਮੀਤ ਸਿੰਘ ਖੁੱਡੀਆ ਤੇ ਐਮ.ਪੀ ਹਰਸਿਮਰਤ ਕੌਰ ਬਾਦਲ ਜਹਾਜ ਨੂੰ ਦੇਣਗੇ ਹਰੀ ਝੰਡੀ
ਸੁਖਜਿੰਦਰ ਮਾਨ
ਬਠਿੰਡਾ, 9 ਅਕਤੂਬਰ: ਕਰੀਬ ਸਾਢੇ ਤਿੰਨ ਸਾਲ ਤੋਂ ਬੰਦ ਪਏ ਬਠਿੰਡਾ-ਦਿੱਲੀ ਹਵਾਈ ਰੂਟ ’ਤੇ ਸੋਮਵਾਰ ਤੋਂ ਮੁੜ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਹਫ਼ਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਚੱਲਣ ਵਾਲੀ ਇਸ ਫ਼ਲਾਈਟ ਦਾ ਕਿਰਾਇਆ ਸਿਰਫ਼ 1999 ਰੁਪਏ ਹੋਵੇਗਾ। ਅਲਾਇੰਸ ਏਅਰ ਕੰਪਨੀ ਦਾ ਇਹ 72 ਸੀਟਾਂ ਵਾਲਾ ਜਹਾਜ ਉਕਤ ਦਿਨਾਂ ਵਿਚ ਦਿੱਲੀ ਤੋਂ 1 ਵੱਜ ਕੇ 25 ਮਿੰਟ ’ਤੇ ਚੱਲੇਗਾ ਅਤੇ ਬਠਿੰਡਾ ਦੇ ਭੀਸੀਆਣਾ ਦੇ ਸਿਵਲ ਏਅਰਪੋਰਟ ’ਤੇ 2 ਵੱਜ ਕੇ 40 ਮਿੰਟ ’ਤੇ ਪੁੱਜ ਜਾਵੇਗਾ। ਇਸੇ ਤਰ੍ਹਾਂ ਇਹ ਜਹਾਜ ਇੱਥੋਂ 3 ਵੱਜ ਕੇ 5 ਮਿੰਟ ’ਤੇ ਚੱਲੇਗਾ ਅਤੇ 4 ਵੱਜ ਕੇ 15 ਮਿੰਟ ਉਪਰ ਦਿੱਲੀ ਪੁੱਜ ਜਾਵੇਗਾ।
ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ
ਅੱਜ ਪਹਿਲੇ ਦਿਨ ਇਸ ਜਹਾਜ ਨੂੰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਜੰਮਪਲ ਕੈਪਟਨ ਗੌਰਵਪ੍ਰੀਤ ਬਰਾੜ ਲੈ ਕੇ ਆ ਰਹੇ ਹਨ ਤੇ ਇਸ ਦੌਰਾਨ ਅਮਲੇ ਤੇ ਸਵਾਰੀਆਂ ਨੂੰ ਜੀ ਆਇਆ ਕਹਿਣ ਅਤੇ ਇੱਥੋਂ ਵਾਪਸ ਰਵਾਨਾ ਕਰਨ ਸਮੇਂ ਹਰੀ ਝੰਡੀ ਦੇਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਬਠਿੰਡਾ ਤੋਂ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵਿਸੇਸ ਤੌਰ ’ਤੇ ਪੁੱਜ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖ਼ੁਦ ਇੱਕ ਟਵੀਟ ਕਰਕੇ ਮਲਵਈਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਮਾਲਵਾ ਖੇਤਰ ਸਿੱਧੇ ਤੌਰ ’ਤੇ ਦਿੱਲੀ ਨਾਲ ਜੁੜੇਗਾ, ਜਿਸਦੇ ਚੱਲਦੇ ਤਰੱਕੀ ਤੇ ਖ਼ੁਸਹਾਲੀ ਦੇ ਹਰ ਰਾਸਤੇ ਖੁੱਲਣਗੇ।
ਭਗਵੰਤ ਮਾਨ ਵੱਲੋਂ ਐਸ ਵਾਈ ਐਲ ਸਹਿਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ
ਇੱਥੇ ਦਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵਲੋਂ ਇਸ ਫ਼ਲਾਈਟ ਨੂੰ ਉਡਾਨ ਸਕੀਮ ਤਹਿਤ ਸੁਰੂ ਕੀਤਾ ਹੈ, ਜਿਸਦੇ ਤਹਿਤ ਕੰਪਨੀ ਨੂੰ ਹੋਣ ਵਾਲੇ ਆਰਥਿਕ ਘਾਟੇ ਦੀ ਭਰਪਾਈ ਕੇਂਦਰ ਅਤੇ ਪੰਜਾਬ ਸਰਕਾਰ ਮਿਲਕੇ ਕਰਨਗੀਆਂ। ਇਸਤੋਂ ਪਹਿਲਾਂ ਵੀ ਇਸੇ ਕੰਪਨੀ ਦਾ ਇੱਕ ਜਹਾਜ ਪਿਛਲੇ ਦਿਨਾਂ ਤੋਂ ਬਠਿੰਡਾ ਅਤੇ ਗਾਜੀਆਬਾਦ ਦੇ ਨਜਦੀਕ ਹਿੰਡੋਨ ਏਅਰਪੋਰਟ ਵਿਚਕਾਰ ਚੱਲ ਰਿਹਾ ਹੈ ਪ੍ਰੰਤੂ ਵਪਾਰੀ ਵਰਗ ਨੂੰ ਛੱਡ ਦਿੱਲੀ ਏਅਰਪੋਰਟ ’ਤੇ ਜਾਣ ਵਾਲਿਆਂ ਲਈ ਇਹ ਸਿੱਧਾ ਦਿੱਲੀ ਵਾਲਾ ਜਹਾਜ ਕਾਫ਼ੀ ਲਾਹੇਵੰਦ ਰਹੇਗਾ। ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਬਠਿੰਡਾ ਤੋਂ ਦਿੱਲੀ ਅਤੇ ਬਠਿੰਡਾ ਤੋਂ ਜੰਮੂ ਤੱਕ ਉਡਾਨ ਸਕੀਮ ਤਹਿਤ ਜਹਾਜ ਚੱਲਦਾ ਸੀ ਪ੍ਰੰਤੂ ਕਰੋਨਾ ਮਹਾਂਮਾਰੀ ਕਾਰਨ ਇਹ ਸੇਵਾ ਬੰਦ ਹੋ ਗਈ ਸੀ।