30 ਸਾਲ ਤੋਂ ਉਪਰ ਹਰੇਕ ਵਿਅਕਤੀ ਸਾਲ ਵਿੱਚ ਦੋ ਵਾਰ ਆਪਣੇ ਸ਼ੂਗਰ ਦਾ ਟੈਸਟ ਜਰੂਰ ਕਰਵਾਉਣ: ਡਾ ਜਗਰੂਪ ਸਿੰਘ
ਬਠਿੰਡਾ, 14 ਨਵੰਬਰ : ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿਲੋ ਦੀ ਅਗਵਾਈ ਹੇਠ ਮੰਗਲਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੱਦਿਆਂ ਡਾ ਜਗਰੂਪ ਸਿੰਘ ਐਮ ਡੀ ਮੈਡੀਸਨ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾਂ ਅਨੁੁਸਾਰ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ ਹਨ ਅਤੇ ਸਮਾਜ ਵਿੱਚ ਸ਼ੂਗਰ ਦੀ ਬਿਮਾਰੀ ਦਿਨ ਪ੍ਰਤੀ ਦਿਨ ਵਧ ਰਹੀ ਹੈ।
ਮੁਲਾਜਮਾਂ ਦੇ ਨਿਸ਼ਾਨੇ ’ਤੇ ਆਏ ‘ਉਪ ਕੁੱਲਪਤੀ’ ਨੂੰ ਸਰਕਾਰ ਨੇ ਵਾਧਾ ਦੇਣ ਤੋਂ ਕੀਤੀ ਨਾਂਹ
ਜਿਸ ਦਾ ਮੁੱਖ ਕਾਰਣ ਸਾਡੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ, ਮੋਟਾਪਾ, ਖਾਨਦਾਨੀ ਸ਼ੂਗਰ, ਜ਼ਿਆਦਾ ਬਲੱਡ ਪ੍ਰੈਸ਼ਰ ਰਹਿਣਾ, ਕਸਰਤ ਨਾ ਕਰਨਾ, ਸੰਤੁੁਲਿਤ ਭੋਜਨ ਨਾ ਲੈਣਾ, ਜੀਵਨ ਵਿੱਚ ਤਨਾਅ ਦਾ ਹੋਣਾ, ਸਮੇਂ ਸਿਰ ਭੋਜਨ ਨਾ ਲੈਣਾ, ਤੰਬਾਕੂਨੋਸ਼ੀ ਅਤੇ ਸ਼ਰਾਬ ਦਾ ਇਸਤੇਮਾਲ ਹਨ। ਉਹਨਾ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਪੀੜੀ ਦਰ ਪੀੜੀ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰੰਤੂ ਇਸ ਸਬੰਧੀ ਜਾਗਰੂਕ ਰਹਿ ਕੇ ਅਤੇ ਪ੍ਰਹੇਜ਼ ਨਾਲ ਬਚਿਆ ਜਾ ਸਕਦਾ ਹੈ।
ਪੰਜਾਬ ਦੇ ਪੇਂਡੁੂ ਯੁਵਕ ਕਲੱਬਾਂ ਨੂੰ ਪਹਿਲਾਂ ਵਾਰ ਸਰਕਾਰ ਦੀ ਤਰਫ਼ੋਂ ਮਿਲੇਗੀ ਗ੍ਰਾਂਟ
ਉਹਨਾ ਦੱਸਿਆ ਕਿ ਜੇਕਰ ਕਿਸੇ ਵੀ ਮਨੁੱਖ ਨੂੰ ਵਾਰ ਵਾਰ ਪਿਸ਼ਾਬ ਆਵੇ, ਅਚਾਨਕ ਭਾਰ ਘੱਟ ਜਾਵੇ, ਵਾਰ ਵਾਰ ਪਿਆਸ ਲੱਗੇ, ਬਹੁੁਤ ਜ਼ਿਆਦਾ ਭੁੱਖ ਲੱਗੇ, ਹੱਥ ਪੈਰ ਸੰੁਨ ਹੋਣ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਵੇ, ਚਮੜੀ ਅਤੇ ਪਿਸ਼ਾਬ ਨਾਲੀ ਵਿੱਚ ਵਾਰ ਵਾਰ ਇਨਫੈਕਸ਼ਨ ਹੋਵੇ ਤਾਂ ਨੇੜੇ ਦੇ ਸਿਹਤ ਸੰਸਥਾ ਤੋਂ ਆਪਣੇ ਸ਼ੂਗਰ ਸਬੰਧੀ ਟੈਸਟ ਕਰਵਾਉਣੇ ਚਾਹੀਦੇ ਹਨ।ਇਸ ਬਿਮਾਰੀ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁੁਫ਼ਤ ਕੀਤਾ ਜਾਂਦਾ ਹੈ।
ਮੇਅਰ ਦੀ ਚੇਅਰ: ਜਾਏਗੀ ਜਾਂ ਰਹੇਗੀ, ਫ਼ੈਸਲਾ ਚੰਦ ਘੰਟਿਆਂ ਬਾਅਦ!
ਪੰਜਾਬ ਸਰਕਾਰ ਵੱਲੋਂ ਐਨਸੀਡੀ ਪ੍ਰੋਗਰਾਮ ਅਧੀਨ 30 ਸਾਲ ਤੋਂ ਉਪਰ ਹਰੇਕ ਵਿਅਕਤੀ ਦੇ ਸਾਲ ਵਿੱਚ ਇੱਕ ਵਾਰ ਸਰੀਰ ਦੇ ਜਰੂਰੀ ਟੈਸਟ ਮੁੁਫ਼ਤ ਕੀਤੇ ਜਾਂਦੇ ਹਨ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ, ਡਾ ਮਿਰਨਾਲ ਬਾਂਸਲ, ਡਾ ਗੁਰਿੰਦਰ ਕੌਰ, ਡਾ ਸਾਹਸ ਜਿੰਦਲ ਐਮ ਡੀ ਮੈਡੀਸਨ, ਡਿਪਟੀ ਮਾਸ ਮੀਡੀਆ ਵਿਨੋਦ ਕੁੁਮਾਰ ਖੁਰਾਣਾ, ਨਰਿੰਦਰ ਕੁੁਮਾਰ ਜਿਲ੍ਹਾ ਬੀ ਸੀ ਸੀ ਕੌਆਰਡੀਨੇਟਰ, ਪਵਨਜੀਤ ਕੌਰ, ਸਾਹਿਲ ਪੁਰੀ, ਗਗਨਦੀਪ ਸਿੰਘ ਭੁੱਲਰ ਬੀ ਈ ਈ, ਬਲਦੇਵ ਸਿੰਘ ਹਾਜ਼ਰ ਸਨ।