Monday, April 20, 2026
spot_img
spot_img

ਬਠਿੰਡਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬਰਗਰ ਖ਼ਾ ਰਹੇ ਨੌਜਵਾਨ ਨੂੰ ਦਿਨ-ਦਿਹਾੜੇ ਵੱਢਿਆ

Date:

spot_img

ਬਠਿੰਡਾ, 14 ਨਵੰਬਰ:ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਗੁੰਡਾਗਰਦੀ ਤੇ ਕਤਲੋਗਾਰਦ ਦੀਆਂ ਚੱਲ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦੀ ਮੰਗਲਵਾਰ ਨੂੰ ਵਾਪਰੀ ਇੱਕ ਤਾਜ਼ੀ ਘਟਨਾ ਵਿਚ ਸਥਾਨਕ ਅਜੀਤ ਰੋਡ ’ਤੇ ਦੋਸਤਾਂ ਲਾਲ ਬਰਗਰ ਖ਼ਾ ਰਹੇ ਇੱਕ ਨੌਜਵਾਨ ਨੂੰ ਅੱਧੀ ਦਰਜ਼ਨ ਦੇ ਕਰੀਬ ਨੌਜਵਾਨਾਂ ਵਲੋਂ ਸਰੇਆਮ ਦਿਨ-ਦਿਹਾੜੇ ਕੁਲਾਹੜੀਆਂ ਨਾਲ ਵੱਢ ਸੁੱਟਿਆ। ਗੰਭੀਰ ਜਖਮੀ ਹਾਲਾਤ ਵਿਚ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ,ਜਿੱਥੇ ਉਸਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਮੁਢਲੇ ਇਲਾਜ ਤੋਂ ਬਾਅਦ ਏਮਜ਼ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ।

ਪੰਜਾਬ ਦੇ ਪੇਂਡੁੂ ਯੁਵਕ ਕਲੱਬਾਂ ਨੂੰ ਪਹਿਲੀ ਵਾਰ ਸਰਕਾਰ ਦੀ ਤਰਫ਼ੋਂ ਮਿਲੇਗੀ ਗ੍ਰਾਂਟ

ਇਹ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਅਤੇ ਸੋਸਲ ਮੀਡੀਆ ਉਪਰ ਇਹ ਵਾਈਰਲ ਹੋ ਗਈ। ਜਿਸਤੋਂ ਬਾਅਦ ਲੋਕਾਂ ਵਲੋਂ ਸ਼ਹਿਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸਾਸਨ ਉਪਰ ਸਵਾਲ ਚੁੱਕੇ ਜਾ ਰਹੇ ਹਨ। ਉਧਰ ਜਖਮੀ ਹੋਏ ਨੌਜਵਾਨ ਦੀ ਪਹਿਚਾਣ ਨਵਜੋਤ ਸਿੰਘ ਵਾਸੀ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਤੌਰ ’ਤੇ ਹੋਈ ਹੈ। ਮੁਢਲੀ ਜਾਣਕਾਰੀ ਮੁਤਾਬਕ ਅਪਣੇ ਦੋ ਦੋਸਤਾਂ ਨਾਲ ਨਵਜੋਤ ਅਜੀਤ ਰੋਡ ’ਤੇ ਸਥਿਤ ਇੱਕ ਦੁਕਾਨ ’ਤੇ ਟੈਟੂ ਬਣਾਉਣ ਆਇਆ ਹੋਇਆ ਸੀ। ਉਹ ਵਾਪਸੀ ਸਮੇਂ ਗਲੀ ਨੰਬਰ 28 ਦੇ ਸਾਹਮਣੇ ਮੁੱਖ ਸੜਕ ’ਤੇ ਇੱਕ ਰੇਹੜੀ ਉਪਰ ਬਰਗਰ ਖਾਣ ਲੱਗੇ।

ਮੇਅਰ ਦੀ ਚੇਅਰ: ਜਾਏਗੀ ਜਾਂ ਰਹੇਗੀ, ਫ਼ੈਸਲਾ ਚੰਦ ਘੰਟਿਆਂ ਬਾਅਦ!

ਇਸ ਦੌਰਾਨ ਦੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਾਰ-ਪੰਜ ਨੌਜਵਾਨ ਆਏ, ਜਿੰਨ੍ਹਾਂ ਦੇ ਹੱਥਾਂ ਵਿਚ ਕੁਲਾਹੜੀਆਂ ਤੇ ਹੋਰ ਤੇਜਧਾਰ ਹਥਿਆਰ ਸਨ। ਇੰਨ੍ਹਾਂ ਨੌਜਵਾਨਾਂ ਨੇ ਆਉਂਦਿਆਂ ਹੀ ਨਵਜੋਤ ਉਪਰ ਹਮਲਾ ਕਰ ਦਿੱਤਾ ਤੇ ਬੇਰਹਿਮੀ ਨਾਲ ਉਸ ਸਮੇਂ ਤੱਕ ਕੁੱਟਮਾਰ ਜਾਰੀ ਰੱਖੀ ਜਦੋ ਤੱਕ ਉਹ ਪੂਰੀ ਤਰ੍ਹਾਂ ਲਹੂ-ਲੁਹਾਨ ਨਹੀਂ ਹੋ ਗਿਆ। ਹਾਲਾਂਕਿ ਇਸ ਮੌਕੇ ਉਨ੍ਹਾਂ ਉਸਦੇ ਦੋਸਤਾਂ ਨੂੰ ਕੁੱਝ ਨਹੀਂ ਆਖਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿਚ ਦਹਿਸਤ ਤੇ ਸਹਿਮ ਦਾ ਮਾਹੌਲ ਫ਼ੇਲ ਗਿਆ।

ਪੰਜਾਬ ਰੋਡਵੇਜ਼ ਵੱਲੋਂ ਗੰਗਾਨਗਰ-ਚੰਡੀਗੜ੍ਹ-ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਾਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮੌਕੇ ਲੋਕਾਂ ਨੇ ਪੁਲਿਸ ਤੇ ਸਹਾਰਾ ਜਨ ਸੇਵਾ ਨੂੰ ਸੂਚਿਤ ਕੀਤਾ। ਜਿੰਨ੍ਹਾਂ ਜਖਮੀ ਹਾਲਾਤ ’ਚ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਇਹ ਮਾਮਲਾ ਨਿੱਜੀ ਰੰਜਿਸ਼ ਦਾ ਲੱਗਦਾ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਮਲਵਾਰ ਨੌਜਵਾਨਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਇਸ ਸਬੰਧ ਵਿਚ ਜਖਮੀ ਨੌਜਵਾਨ ਦੇ ਬਿਆਨਾਂ ਉਪਰ ਪਰਚਾ ਦਰਜ਼ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...