ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ: ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਯਤਨਾਂ ਸਦਕਾ ਗਰੁੱਪ ਦੇ ਲਗਭਗ 56 ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਹੀ ਸ਼ਾਨਦਾਰ ਪੈਕੇਜਾਂ ‘ਤੇ ਹੋਈ ਹੈ। ਗਰੁੱਪ ਦੇ ਬੁਲਾਰੇ ਨੇ ਦਸਿਆ ਕਿ ਪ੍ਰੈਕਟੀਕਲੀ ਨਾਮਕ ਪ੍ਰਮੁੱਖ ਕੰਪਨੀ ਨੇ 18 ਵਿਦਿਆਰਥੀਆਂ ਨੂੰ 8.5 ਲੱਖ ਸਾਲਾਨਾ ਪੈਕੇਜ ‘ਤੇ ਅਕਾਦਮਿਕ ਕਾਊਸਲਰ ਵਜੋਂ ਚੁਣਿਆ ਹੈ ਜਿਸ ਵਿੱਚ ਬੀ.ਟੈੱਕ ਦੇ 5, ਬੀ.ਕਾਮ. ਦੇ 5, ਐਮ.ਬੀ.ਏ. ਦੇ 4, ਬੀ.ਬੀ.ਏ. ਦੇ 2, ਬੀ.ਐਸ.ਸੀ.(ਸੀ.ਐਸ.) ਦਾ 1 ਅਤੇ ਬੀ.ਐਸ.ਸੀ.(ਨਾਨ-ਮੈਡੀਕਲ) ਦਾ 1 ਵਿਦਿਆਰਥੀ ਸ਼ਾਮਲ ਹੈ। ਇਸ ਤੋਂ ਇਲਾਵਾ ਬੀ.ਐਸ.ਸੀ. (ਮੈਥੇਮੈਟਿਕਸ) ਦੇ 3 ਵਿਦਿਆਰਥੀਆਂ ਨੂੰ ਇਸ ਕੰਪਨੀ ਨੇ ਕਸਟਮਰ ਸਕਸੈੱਸ ਮੈਂਟਰ ਪ੍ਰੋਫਾਈਲ ਵਜੋਂ ਚੁਣਿਆ ਹੈ। ਬੀ.ਐਫ.ਜੀ.ਆਈ. ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ 21 ਵਿਦਿਆਰਥੀ ਇੱਕੋ ਕੰਪਨੀ ਵਿੱਚ ਉੱਚੇ ਪੈਕੇਜਾਂ ‘ਤੇ ਚੁਣੇ ਗਏ ਹਨ। ਵਿਦਿਆਰਥੀਆਂ ਦੀ ਪਲੇਸਮੈਂਟ ਦੀ ਖ਼ੁਸ਼ੀ ਸਾਂਝੀ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਸਥਾ ਵਿਖੇ ਪਲੇਸਮੈਂਟ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਵੀ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆ ਰਹੀਆਂ ਹਨ।
ਬੀ.ਐਫ.ਜੀ.ਆਈ. ਦੇ 56 ਹੋਰ ਵਿਦਿਆਰਥੀਆਂ ਦੀ ਹੋਈ ਪਲੇਸਮੈਂਟ
6 Views