ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ:ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਦੇਸ਼ ਵਿੱਚ ਮਨਾਏ ਜਾ ਰਹੇ “ ਸਮਾਜਿਕ ਨਿਆਇਕ ਪਖਵਾੜੇ ’’ ਤਹਿਤ ਅੱਜ ਮੌੜ ਮੰਡੀ ਵਿਖੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਜਿਨ੍ਹਾਂ ਲੋਕਾਂ ਦੇ ਮਕਾਨ ਬਣੇ ਹਨ, ਉਨ੍ਹਾਂ ਵਿਅਕਤੀਆਂ ਦੇ ਘਰ-ਘਰ ਜਾਕੇ ਉਨ੍ਹਾਂ ਨੂੰ ਗ੍ਰਹਿ ਪ੍ਰਵੇਸ਼ ਕਰਨ ’ਤੇ ਪਾਰਟੀ ਵਰਕਰਾਂ ਵੱਲੋਂ ਗਿਫਟ ਦਿੱਤੇ ਗਏ। ਇਸ ਮੌਕੇ ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਦੇਸ਼ ਵਿੱਚ ਅਜਿਹਾ ਕੋਈ ਵੀ ਵਿਅਕਤੀ ਨਾ ਹੋਵੇ ਜਿਸ ਕੋਲ ਰਹਿਣ ਲਈ ਛੱਤ ਨਾ ਹੋਵੇ। ਜਿਸ ਕਰਕੇ ਉਹਨਾਂ ਇਸ ਯੋਜਨਾ ਤਹਿਤ ਕਰੋੜਾਂ ਮਕਾਨ ਬਣਾ ਕੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇੱਕਲੇ ਮੌੜ ਮੰਡੀ ਵਿੱਚ ਹੀ 400 ਦੇ ਕਰੀਬ ਲਾਭਪਾਤਰੀ ਹਨ ਜਿਹਨਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ। ਉਹਨਾਂ ਕਿਹਾ ਉਹਨਾਂ ਨੂੰ ਕੁੱਝ ਅਜਿਹੇ ਕਈ ਲੋਕ ਵੀ ਮਿਲੇ ਹਨ ਜਿਨ੍ਹਾਂ ਦੀਆਂ ਕਿਸ਼ਤਾਂ ਅਜੇ ਬਾਕੀ ਰਹਿੰਦੀਆਂ ਹਨ ਅਤੇ ਮਕਾਨ ਅਧੂਰੇ ਪਏ ਹਨ। ਉਹਨਾਂ ਲਈ ਜਲਦੀ ਹੀ ਸਬੰਧਤ ਕਰਮਚਾਰੀਆਂ ਨੂੰ ਮਿਲ ਕਿ ਰਹਿੰਦੀਆਂ ਕਿਸ਼ਤਾਂ ਨੂੰ ਜਾਰੀ ਕਰਵਾਇਆ ਜਾਵੇਗਾ ਤਾਂ ਕਿ ਰਹਿੰਦੇ ਮਕਾਨ ਵੀ ਪੂਰੇ ਹੋ ਸਕਣ। ਇਸ ਮੌਕੇ ਮੌੜ ਦੇ ਮੰਡਲ ਪ੍ਰਧਾਨ ਜੀਵਨ ਗੁਪਤਾ, ਜਿਲਾ ਵਾਈਸ ਪ੍ਰਧਾਨ ਬਲਬੀਰ ਚੰਦ , ਮੰਡਲ ਜਨਰਲ ਸਕੱਤਰ ਸਤਪਾਲ ਸ਼ਰਮਾ, ਜਿਲਾ ਕਮੇਟੀ ਮੈਂਬਰ ਮਨੋਜ ਕੁਮਾਰ, ਮੰਡਲ ਵਾਈਸ ਪ੍ਰਧਾਨ ਮੀਕਾ ਖੱਤਰੀ, ਯੁਵਾ ਆਗੂ ਗੁਰਿੰਦਰ ਸਿੰਘ ਅਤੇ ਅਰਸ਼ ਵੀ ਹਾਜਰ ਸਨ।
ਭਾਜਪਾ ਆਗੂ ਦਿਅਲ ਸੋਢੀ ਨੇ ਅਵਾਸ ਯੋਜਨਾ ਤਹਿਤ ਗਿਫ਼ਟ ਵੰਡੇ
14 Views