ਮਾਲਵਾ ਸਰੀਰਕ ਸਿੱਖਿਆ ਕਾਲਜ ਵਿੱਚ ਕਬੱਡੀ ਦਾ ਅੰਤਰ ਹਾਊਸ ਇੰਟਰਾ-ਮੋਰਲ ਮੁਕਾਬਲੇ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਮਾਲਵਾ ਪੱਟੀ ਦੇ ਉਘੇ ਮਾਲਵਾ ਸਰੀਰਕ ਸਿੱਖਿਆ ਕਾਲਜ਼ ਵਿਖੇ ਅੱਜ ਅੰਤਰ ਹਾਊਸ ਇੰਟਰਾ-ਮੋਰਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਪ੍ਰੋ. ਕਮਲਦੀਪ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਹਨਾਂ ਮੁਕਾਬਲਿਆਂ ਦੀ ਰਹਿਨੁਮਾਈ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਅਤੇ ਡੀਨ ਸ਼੍ਰੀ ਆਰ.ਸੀ. ਸ਼ਰਮਾ ਨੇ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਸ਼ਹੀਦ ਊਧਮ ਸਿੰਘ ਹਾਊਸ 53 ਅੰਕਾਂ ਅਤੇ ਸ਼ਹੀਦ ਭਗਤ ਸਿੰਘ ਹਾਊਸ 34 ਅੰਕਾਂ ਨਾਲ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੇ। ਸਰਵੋਤਮ ਖਿਡਾਰੀ ਦੇ ਤੌਰ ’ਤੇ ਲੜਕਿਆਂ ਵਿੱਚੋਂ ਹਰਮਨਦੀਪ ਸਿੰਘ ਬੀ.ਪੀ.ਐਂਡ. ਭਾਗ ਪਹਿਲਾ ਤੇ ਲੜਕੀਆਂ ਵਿੱਚੋਂ ਮਨਦੀਪ ਕੌਰ ਬੀ.ਪੀ.ਐਡ. ਭਾਗ ਪਹਿਲਾ ਚੁਣੇ ਗਏ। ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਉਹਨਾਂ ਨੂੰ ਇਨਾਮ ਡੀਨ ਸ਼੍ਰੀ ਆਰ.ਸੀ.ਸ਼ਰਮਾ ਦੁਆਰਾ ਦਿੱਤੇ ਗਏ ਅਤੇ ਇਸ ਮੌਕੇ ਕਾਲਜ ਦਾ ਸਮੂਹ ਸਟਾਫ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਗਰੀਸ਼ ਸ਼ਰਮਾ,ਪ੍ਰੋ. ਜਗਦੀਪ ਸਿੰਘ, ਪ੍ਰੋ. ਜਗਦੀਪ ਸਿੰਘ (ਮਨੀ), ਪ੍ਰੋ. ਜਸਵੀਰ ਸਿੰਘ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਅਮਨਦੀਪ ਕੌਰ ਹਾਜ਼ਰ ਰਹੇ ਖਿਡਾਰੀਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਸਮੂਹ ਸਟਾਫ ਵੱਲੋਂ ਕੀਤਾ ਗਿਆ।

spot_img
spot_img

Share post:

Popular

More like this
Related

Parvinder Singh Jhota Murder Case; ਅਸ਼ਵਨੀ ਵਿਰੁਧ ਇੱਕ ਹੋਰ ਵੱਡੀ ਕਾਰਵਾਈ!

Mansa News: Parvinder Singh Jhota Murder Case; ਪੰਜਾਬ ਦੇ...

ਕਿਸਾਨਾਂ ਲਈ ਖ਼ੁਸ਼ਖ਼ਬਰੀ! ਮਸ਼ੀਨਾਂ ਖ਼ਰੀਦਣ ’ਤੇ ਮਿਲੇਗੀ ਸਬਸਿਡੀ

ਨਿਊਜ਼ ਡੈਸਕ : ਕੀ ਤੁਸੀਂ ਵੀ ਕਿਸਾਨ ਹੋ ਅਤੇ ਟਰੈਕਟਰ...

आज से जगमगाएगा तीसरा सूरजकुंड दिवाली मेला, मुख्यमंत्री नायब सिंह सैनी करेंगे भव्य शुभारंभ

👉विरासत एवं पर्यटन मंत्री डॉ. अरविंद शर्मा की मौजूदगी...