10 Views
ਸ਼ਹਿਰ ਦੇ ਵਿਕਾਸ ਅਤੇ ਸੂਬੇ ਦੇ ਹਿੱਤ ਵਿਚ ਅਕਾਲੀ ਬਸਪਾ ਸਰਕਾਰ ਸਮੇਂ ਦੀ ਲੋੜ
ਸੁਖਜਿੰਦਰ ਮਾਨ
ਬਠਿੰਡਾ 6 ਫ਼ਰਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਧਾਨ ਸਭਾ ਚੋਣਾਂ ਲਈ ਅਪਣਾ ਪ੍ਰਚਾਰ ਤੇਜ਼ ਕਰਦਿਆਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ, ਜਿਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਹਿਰ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਾਬਕਾ ਵਿਧਾਇਕ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ।ਇਸ ਮੌਕੇ ਸਾਬਕਾ ਵਿਧਾਇਕ ਵੱਲੋਂ ਵਿਰੋਧੀ ਉਮੀਦਵਾਰਾਂ ਤੇ ਤਕੜੇ ਨਿਸ਼ਾਨੇ ਲਾਏ ।ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਸ ਦਾ ਸਾਲਾ ਜੋਜੋ, ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਤੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਸਭ ਰਲ ਕੇ ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਹਨ, ਕਿਉਂਕਿ ਪਹਿਲਾਂ ਰਲ ਕੇ ਲੋਕਾਂ ਨੂੰ ਲੁੱਟਿਆ, ਧੱਕੇਸ਼ਾਹੀਆਂ ਕੀਤੀਆਂ, ਨਿਜੀ ਲਾਭ ਲਏ ਹੁਣ ਚੋਣਾਂ ਵਿੱਚ ਵੱਖ ਹੋਣ ਦਾ ਡਰਾਮਾ ਕਰ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦਿੱਤੀ ਜਾ ਸਕੇ ,ਪਰ ਸ਼ਹਿਰ ਵਾਸੀ ਇਨ੍ਹਾਂ ਦੀ ਸਿਆਸੀ ਖੇਡ ਤੋਂ ਪੂਰੀ ਤਰ੍ਹਾਂ ਜਾਣੂ ਹਨ ਤੇ ਅਕਾਲੀ ਬਸਪਾ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਸੂਬੇ ਦੇ ਉਜਵਲ ਭਵਿੱਖ ਲਈ ਅਕਾਲੀ ਬਸਪਾ ਸਰਕਾਰ ਸਮੇਂ ਦੀ ਲੋੜ ਹੈ। ਉਨ੍ਹਾਂ ਵਿਕਾਸ ਅਤੇ ਸਾਫ ਸੁਥਰੀ ਸਿਆਸਤ ਦੇ ਨਾਮ ਤੇ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਇਕ ਪਾਸੇ ਕਾਂਗਰਸੀਆਂ ਦੀ ਟੀਮ ਦੂਜੇ ਪਾਸੇ ਤੁਹਾਡਾ ਆਪਣਾ ਸਿੰਗਲਾ ਪਰਿਵਾਰ ਹੈ, ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
Share the post "ਮਨਪ੍ਰੀਤ-ਜੋਜੋ ਤੇ ਗਿੱਲ ਨੇ ਪਹਿਲਾ ਰਲਕੇ ਲੁੱਟਿਆ ਹੁਣ ਵੱਖ ਹੋਣ ਦਾ ਕਰ ਰਹੇ ਡਰਾਮਾ : ਸਰੂਪ ਸਿੰਗਲਾ"