ਸ਼ਹਿਰ ਦੇ ਕਈ ਹੋਰ ਘਰਾਂ ’ਚ ਵੀ ਪਾਈ ਫ਼ੇਰੀ
ਬਠਿੰਡਾ, 2 ਨਵੰਬਰ: ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਕੁਲਚਾ ਵਪਾਰੀ ਹਰਜਿੰਦਰ ਜੌਹਲ ਉਰਫ਼ ਮੇਲਾ ਦੇ ਘਰ ਵਿਚ ਪੁੱਜ ਕੇ ਦੁੱਖ ਵੰਡਾਇਆ ਗਿਆ। ਇਸ ਮੌਕੇ ਉਨ੍ਹਾਂ ਘਟਨਾ ਉਪਰ ਡੂੰਘਾ ਅਫ਼ਸੋਸ ਜ਼ਾਹਰ ਕਰਦਿਆਂ ਪ੍ਰਵਾਰ ਨਾਲ ਹਰ ਸਮੇਂ ਡਟ ਕੇ ਖੜਣ ਦਾ ਵੀ ਭਰੋਸਾ ਦਿਵਾਇਆ। ਇਸ ਦੌਰਾਨ ਉਹ ਕੌਂਸਲਰ ਉਮੇਸ਼ ਗੋਗੀ ਦੇ ਘਰ ਵੀ ਉਨ੍ਹਾਂ ਦੀ ਮਾਤਾ ਦੀ ਮੌਤ ਉਪਰ ਅਫ਼ਸੋਸ ਜ਼ਾਹਰ ਕਰਨ ਗਏ।
ਮਾਮਲਾ ਭਾਜਪਾ ਵਿਚ ਸਮੂਲੀਅਤ ਦੇ ਦਾਅਵੇ ਦਾ: ਮਲੂਕਾ ਨੇ ਭੇਜਿਆ ਕਾਂਗੜ ਨੂੰ ਮਾਨਹਾਨੀ ਦਾ ਨੋਟਿਸ
ਕਰੀਬ ਤਿੰਨ ਮਹੀਨਿਆਂ ਬਾਅਦ ਬਠਿੰਡਾ ਸ਼ਹਿਰ ’ਚ ਜਨਤਕ ਪ੍ਰੋਗਰਾਮ ਵਿਚ ਪੁੱਜੇ ਸ: ਬਾਦਲ ਨੇ ਇਸ ਦੌਰਾਨ ਕੋਹੜ ਆਸਰਮ ਦਾ ਵੀ ਦੌਰਾ ਕੀਤਾ ਤੇ ਨਾਲ ਹੀ ਮਹਰੂਮ ਕਾਂਗਰਸੀ ਆਗੂ ਰਾਮ ਹਲਵਾਈ ਦੀ ਦੁਕਾਨ ‘ਤੇ ਉਨ੍ਹਾਂ ਦੇ ਪੁੱਤਰਾਂ ਕੋਲ ਫ਼ੇਰੀ ਪਾਈ। ਦਸਣਾ ਬਣਦਾ ਹੈ ਕਿ ਮਾਡਲ ਟਾਊਨ ਇਲਾਕੇ ’ਚ ਵਿਜੀਲੈਂਸ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ 24 ਜੁਲਾਈ ਤੋਂ ਬਾਅਦ ਪਹਿਲੀ ਵਾਰ 31 ਅਕਤੂਬਰ ਨੂੰ ਬਠਿੰਡਾ ਵਿਜੀਲੈਂਸ ਦਫ਼ਤਰ ’ਚ ਪੇਸ਼ੀ ਭੁਗਤਣ ਆਏ ਸਨ। ਜਿਸਤੋਂ ਬਾਅਦ ਉਹ ਸਿੱਧੈ ਪਿੰਡ ਬਾਦਲ ਚਲੇ ਗਏ ਸਨ।
ਮੇਲਾ ਕਤਲ ਕਾਂਡ: ਖੁੱਲੀਆਂ ਪਰਤਾਂ, ਸੂਟਰ ਦਾ ਸਾਥੀ ਵੀ ਲੱਗਿਆ ਪੁਲਿਸ ਦੇ ਹੱਥ
ਮਨਪ੍ਰੀਤ ਬਾਦਲ ਮੁਤਾਬਕ ਉਨ੍ਹਾਂ ਦੀ ਰੀੜ ਦੀ ਹੱਡੀ ਦੇ ਮਣਕਿਆਂ ਵਿਚ ਸਮੱਸਿਆ ਆਉਣ ਕਾਰਨ ਕਮਰ ਦਰਦ ਹੋ ਰਿਹਾ ਹੈ, ਜਿਸਦਾ ਚੰਡੀਗੜ੍ਹ ਪੀਜੀਆਈ ਇਲਾਜ ਵੀ ਚੱਲ ਰਿਹਾ ਹੈ। ਮਨਪ੍ਰੀਤ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਦੀ ਇਹ ਇੱਕ ਸਮਾਜਿਕ ਫ਼ੇਰੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਨਾਲ ਅੱਧੀ ਦਰਜ਼ਨ ਕੌਂਸਲਰ ਤੇ ਹੋਰ ਆਗੂ ਵੀ ਮੌਜੂਦ ਰਹੇ।