ਬਠਿੰਡਾ, 2 ਨਵੰਬਰ: ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਸਿਆਸੀ ਵਿਰੋਧੀ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਸਦੇ ਪਿੱਛੇ ਮੁੱਖ ਕਾਰਨ ਪਿਛਲੇ ਦਿਨੀ ਕਾਂਗੜ ਵਲੋਂ ਘਰ ਵਾਪਸੀ ਤੋਂ ਬਾਅਦ ਮਲੂਕਾ ’ ਤੇ ਦੋਸ਼ ਲਗਾਏ ਸਨ ਕਿ ਮਲੂਕਾ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਕਈ ਹਫਤੇ ਦਿੱਲੀ ਵਿੱਚ ਬੈਠੇ ਰਹੇ ਸਨ ਅਤੇ ਗਵਰਨਰੀ ਦੀ ਮੰਗ ਕੀਤੀ ਸੀ ਜਿਸ ਕਾਰਨ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।
ਮੇਲਾ ਕਤਲ ਕਾਂਡ: ਖੁੱਲੀਆਂ ਪਰਤਾਂ, ਸੂਟਰ ਦਾ ਸਾਥੀ ਵੀ ਲੱਗਿਆ ਪੁਲਿਸ ਦੇ ਹੱਥ
ਇਸ ਤੋਂ ਇਲਾਵਾ ਕਾਂਗੜ ਨੇ ਮਲੂਕਾ ਦੀ ਸਿੱਖਿਆ ਬਾਰੇ ਵੀ ਕੁਝ ਗਲਤ ਟਿੱਪਣੀਆਂ ਕੀਤੀਆਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਹਸਤਾਕਸ਼ਰ ਨਾ ਕਰ ਸਕਣ ਵਰਗੀਆਂ ਟਿੱਪਣੀਆਂ ਵੀ ਕੀਤੀਆਂ ਸਨ। ਇੰਨ੍ਹਾਂ ਟਿੱਪਣੀਆਂ ਤੋਂ ਬਾਅਦ ਮਲੂਕਾ ਨੇ ਵੀ ਸੋਸਲ ਮੀਡੀਆ ’ਤੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਉਹ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਕਰਨਗੇ, ਜਿਸਤੋਂ ਬਾਅਦ ਹੁਣ ਕਾਂਗੜ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ।
ਇਸ ਸਬੰਧ ਵਿਚ ਇੱਥੇ ਇੱਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਮਲੂਕਾ ਨੇ ਕਿਹਾ ਕਿ ਕਾਂਗੜ ਨੇ ਹਮੇਸ਼ਾ ਝੂਠ ਦੀ ਰਾਜਨੀਤੀ ਕੀਤੀ ਹੈ ਅਤੇ ਉਸਦੇ ਬਾਰੇ ਕੀਤੀਆਂ ਟਿੱਪਣੀਆਂ ਸਬੰਧੀ ਜੇਕਰ ਕਾਂਗੜ ਕੋਲ ਕੋਈ ਠੋਸ ਸਬੂਤ ਹਨ ਤਾਂ ਉਹ ਪੇਸ਼ ਕਰੇ ਨਹੀਂ ਤਾਂ ਜਨਤਕ ਤੌਰ ਤੇ ਮਾਫੀ ਮੰਗੇ। ਜੇਕਰ ਸਾਬਕਾ ਮੰਤਰੀ ਕਾਂਗੜ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ।
Share the post "ਮਾਮਲਾ ਭਾਜਪਾ ਵਿਚ ਸਮੂਲੀਅਤ ਦੇ ਦਾਅਵੇ ਦਾ: ਮਲੂਕਾ ਨੇ ਭੇਜਿਆ ਕਾਂਗੜ ਨੂੰ ਮਾਨਹਾਨੀ ਦਾ ਨੋਟਿਸ"