ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਲਈ ਤਰਸ ਰਹੇ ਮਿਮਿਟ ਕਾਲਜ ਦੇ ਸਟਾਫ਼ ਅੱਜ ਮੁੜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਮੂਹਰੇ ਡਟ ਗਿਆ। ਕਾਲਜ਼ ਦੇ ਵਿਚ ਕੰਮ ਕਰਦੇ ਵੱਖ ਵੱਖ ਵਰਗਾਂ ਦੇ ਕਰੀਬ 200 ਮੁਲਾਜਮਾਂ ਵਲੋਂ ਬਣਾਈ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਹੇਠ ਇਹ ਕਰਮਚਾਰੀ ਸਵੇਰੇ 11 ਵਜੇ ਹੀ ਵਿੱਤ ਮੰਤਰੀ ਦੇ ਦਫਤਰ ਦੇ ਬਾਹਰ ਇੱਕਠਾ ਹੋਣੇ ਸੁਰੂ ਹੋ ਗਏ। ਗੌਰਤਲਬ ਹੈ ਿਕਦੋ ਦਿਨ ਪਹਿਲਾਂ ਵਿਤ ਮੰਤਰੀ ਨੂੰ ਰੋਸ ਪ੍ਰਦਰਸ਼ਨ ਤੋਂ ਬਾਅਦ ਖੂਨ ਨਾਲ ਲਿਖੀ ਚਿੱਠੀ ਦੇ ਕੇ ਸਟਾਫ਼ ਨਾਲ ਸ਼੍ਰੀ ਬਾਦਲ ਨੇ ਅੱਜ ਤਕ ਸੰਸਥਾ ਨੂੰ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਇਹ ਸਮਾਂ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇੱਕ ਧੇਲਾ ਵੀ ਨਹੀਂ ਮਿਲਿਆ ਹੈ। ਅੱਜ ਕਰਮਚਾਰੀ ਪੂਰੀ ਤਰ੍ਹਾਂ ਆਸਵੰਦ ਸਨ ਕਿ ਮਨਪ੍ਰੀਤ ਬਾਦਲ ਆਪਣੇ ਵਾਅਦੇ ਮੁਤਾਬਿਕ ਅੱਜ ਓਹਨਾਂ ਦੀ ਗਰਾਂਟ ਜਾਰੀ ਕਰਵਾ ਦੇਣਗੇ। ਉਹ ਵਿੱਤ ਮੰਤਰੀ ਦੇ ਗਲ ਵਿੱਚ ਪਾਉਣ ਲਈ ਹਾਰ ਵੀ ਆਪਣੇ ਨਾਲ ਹੀ ਲੈ ਕੇ ਆਏ ਸਨ। ਸਾਮ ਦੇ 4 ਵਜੇ ਤੱਕ ਜਦ ਵਿਤ ਮੰਤਰੀ ਦੇ ਦਫ਼ਤਰ ਵਲੋਂ ਪੰਜ ਕਰੋੜ ਦੀ ਗ੍ਰਾਂਟ ਜਾਰੀ ਕਰਨ ਦੀ ਕੀਤੀ ਸਿਫ਼ਾਰਿਸ ਵਾਲੇ ਪੱਤਰ ’ਤੇ ਅੱਗੇ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਕਰਮਚਾਰੀਆਂ ਨੇ ਮਨਪ੍ਰੀਤ ਸਿੰਘ ਬਾਦਲ ’ਤੇ ਮੁੜ ਲਾਰਾ ਲਗਾਉਣ ਦਾ ਦੋਸ਼ ਲਗਾਉਂਦਿਆਂ ਐਲਾਨ ਕੀਤਾ ਕਿ ਉਹ ਇਸ ਸੰਸਥਾ ਨੂੰ ਬਚਾਉਣ ਤੇ ਇੱਥੇ ਕੰਮ ਕਰਦੇ ਮੁਲਾਜਮਾਂ ਦੀ ਤਨਖ਼ਾਹਾਂ ਲੈਣ ਲਈ ਅਪਣਾ ਸੰਘਰਸ਼ ਜਾਰੀ ਰੱਖਣਗੇ। ਹਾਲਾਂਕਿ ਉਨ੍ਹਾਂ ਗ੍ਰਾਂਟ ਲਈ ਪ੍ਰਿਆ ਸ਼ੁਰੂ ਹੋਣ ’ਤੇ ਤਸੱਲੀ ਵੀ ਪ੍ਰਗਟਾਈ। ਇਸ ਮੌਕੇ ਕੁਲਵੀਰ ਸਿੰਘ, ਮੁਕੇਸ ਸੈਣੀ, ਵਿਕਾਸ ਗੋਇਲ, ਅੰਗਰੇਜ ਸਿੰਘ, ਮਨੀਸ ਬਾਂਸਲ, ਗੁਰਪ੍ਰੀਤ ਸੋਨੀ, ਦਲਜੀਤ ਸਿੰਘ, ਕੁਲਵਿੰਦਰ ਗਰਗ, ਮੈਡਮ ਰਤਨ ਮਾਲਾ, ਅਮਿਤ ਗਰਗ, ਵਿਕਾਸ ਸਿੰਗਲਾ, ਮਨੋਜ ਜੋਸੀ ਆਦਿ ਨੇ ਸੰਬੋਧਨ ਕੀਤਾ।
ਮਿਮਿਟ ਕਾਲਜ ਦਾ ਸਟਾਫ਼ ਅੱਜ ਮੁੜ ਵਿਤ ਮੰਤਰੀ ਦੇ ਦਫ਼ਤਰ ਮੂਹਰੇ ਡਟਿਆ
194 Views