spot_img
spot_img

ਬਚਪਨ ਦੇ ਦੋਸਤ ਹੀ ਨਿਕਲੇ ਦੋਸਤ ਦੀ ਮਾਂ ਦੇ ਕਾਤਲ

Date:

spot_img
ਦੋਸਤ ਵੀ ਚਲਾ ਗਿਆ ਕੋਮਾ ਵਿੱਚ, ਤਿੰਨ ਕਾਬੂ ਇੱਕ ਫਰਾਰ
ਲੁੱਟ-ਖੋਹ ਲਈ ਦਿੱਤਾ ਸੀ ਘਟਨਾ ਨੂੰ ਅੰਜਾਮ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਲੰਘੀ 10-11 ਦਸੰਬਰ ਦੀ ਰਾਤ ਨੂੰ ਸਹਿਰ ਦੇ ਥਾਣਾ ਥਰਮਲ ਅਧੀਨ ਆਉਂਦੀ ਖੇਤਾ ਸਿੰਘ ਬਸਤੀ ‘ਚ ਇੱਕ ਬਜੁਰਗ ਔਰਤ ਦੇ ਹੋਏ ਅੰਨੇ ਕਤਲ ਅਤੇ ਉਸਦੇ ਪੁੱਤਰ ਨੂੰ ਗੰਭੀਰ ਜਖਮੀ ਕਰਨ ਦੇ ਮਾਮਲੇ ਦਾ ਪਰਦਾਫਾਸ ਕਰਦਿਆਂ ਪੁਲਿਸ ਨੇ ਤਿੰਨ ਮੁਜਰਮਾਂ ਨੂੰ ਕਾਬੂ ਕਰ ਲਿਆ ਜਦੋਂਕਿ ਇੱਕ ਹਾਲੇ ਵੀ ਫਰਾਰ ਹੈ। ਇਸ ਘਟਨਾ ਨੂੰ ਅੰਜਾਮ ਗੰਭੀਰ ਜਖਮੀ ਹੋਏ ਵਿਕਾਸ ਗੋਇਲ ਦੇ ਬਚਪਨ ਦੇ ਦੋਸਤਾਂ ਨੇ ਹੀ ਲੁੱਟ ਖੋਹ ਦੀ ਨੀਅਤ ਨਾਲ ਦਿੱਤਾ ਸੀ। ਮੁਜਰਮਾਂ ਵਲੋਂ ਕੀਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਵਿੱਚ ਉਨ੍ਹਾਂ ਦਾ ਦੋਸਤ ਕੋਮਾ ਵਿੱਚ ਚਲਾ ਗਿਆ ਸੀ ਤੇ ਉਸਦੀ ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆ ਪੁਲਿਸ ਕਪਤਾਨ (ਡੀ) ਅਜੈ ਗਾਂਧੀ IPS ਨੇ ਦਸਿਆ ਕਿ ਇਸ ਘਟਨਾ ਤੋਂ ਬਾਅਦ ਐਸ ਐਸ ਪੀ ਜੇ ਇਲਨਚੇਲੀਅਨ ਵਲੋਂ ਡੀਐਸਪੀ ਡੀ ਦਵਿੰਦਰ ਸਿੰਘ PPS, ਡੀਅੇਸਪੀ  (ਸਿਟੀ-2) ਗੁਰਪ੍ਰੀਤ ਸਿੰਘ PPS, S1 ਕਰਨਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਫ- 2, SI ਹਰਜੋਤ ਸਿੰਘ ਮੁੱਖ ਅਫਸਰ ਥਾਣਾ ਥਰਮਲ ਬਠਿੰਡਾ ਅਤੇ SI ਦਲਜੀਤ ਸਿੰਘ, ਇੰਚਾਰਜ ਸਪੈਸਲ ਸਟਾਫ ਬਠਿੰਡਾ ਦੀ ਇੱਕ ਟੀਮ ਬਣਾਈ ਗਈ ਸੀ। ਇਸ ਟੀਮ ਵਲੋਂ ਕੀਤੀ ਕਾਰਵਾਈ ਦੇ ਚੱਲਦੇ ਦੇ ਕਥਿਤ ਦੋਸ਼ੀਆਂ ਮੋਨੂੰ ਯਾਦਵ ਉਰਫ ਮੋਨੂੰ ਅਤੇ ਉਸਦੇ ਭਰਾ ਟੋਨੂ ਯਾਦਵ ਵਾਸੀ ਗਲੀ ਨੰਬਰ 01 ਖੇਤਾ ਸਿੰਘ ਬਸਤੀ ਬਠਿੰਡਾ, ਥਾਣਾ ਥਰਮਲ ਬਠਿੰਡਾ, ਜਿਲ੍ਹਾ ਬਠਿੰਡਾ, ਸੇਵਕ ਉਰਫ ਪਾਟਾ ਵਾਸੀ ਗਲੀ ਨੰਬਰ 01, ਬੈਕ ਸਾਈਡ ਗੁਰੂਦੁਆਰਾ ਸਾਹਿਬ ਖੇਤਾ ਸਿੰਘ ਬਸਤੀ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਚੌਥਾ ਕਥਿਤ ਦੋਸੀ ਹਰਮਨ ਵਾਸੀ ਪਿੰਡ ਸਿਵੀਆ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੋਨੂ ਤੇ ਟੋਨੂ ਵਿਕਾਸ ਗੋਇਲ ਦੇ ਬਚਪਨ ਦੇ ਦੋਸਤ ਸਨ ਤੇ ਉਸਦੇ ਕੋਲ ਰੋਜ ਦੀ ਤਰ੍ਹਾਂ ਆਉਂਦੇ ਜਾਦੇ ਰਹਿੰਦੇ ਸਨ। ਹੁਣ ਵਿਕਾਸ ਗੋਇਲ ਅਪਣਾ ਘਰ ਪਾ ਰਿਹਾ ਸੀ ਤੇ ਦੋਨਾਂ ਭਰਾਵਾਂ ਨੇ ਲਾਲਚ ਵਿੱਚ ਆਉਂਦੀਆਂ ਸੇਵਕ ਅਤੇ ਹਰਮਨ ਨਾਲ ਮਿਲਕੇ ਇੱਕ ਯੋਜਨਾ ਬਣਾਈ ਕਿ ਵਿਕਾਸ ਅਤੇ ਘਰ ਵਿੱਚ ਰਹਿੰਦੀ ਉਸਦੀ ਮਾਤਾ ਦਾ ਕਤਲ ਕਰਕੇ ਘਰ ਬਣਾਉਣ ਲਈ ਰੱਖੇ ਪੈਸੇ ਲੁੱਟ ਲਏ ਜਾਣ। ਇਸ ਯੋਜਨਾ ਨੂੰ ਅੰਜਾਮ ਦਿੰਦਿਆਂ ਹੀ ਚਾਰਾਂ ਨੇ 10-11 ਦਸੰਬਰ ਦੀ ਰਾਤ ਨੂੰ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ। ਇਸ ਹਮਲੇ ਵਿੱਚ ਵਿਕਾਸ ਦੀ ਮਾਤਾ ਮਧੂ ਗੋਇਲ ਦੀ ਮੌਤ ਹੋ ਗਈ ਅਤੇ ਵਿਕਾਸ ਗੰਭੀਰ ਜਖਮੀ ਹੋ ਗਿਆ ਅਤੇ ਹਾਲੇ ਵੀ ਹਸਪਤਾਲ ਵਿੱਚ ਕੌਮਾ ਵਿੱਚ ਪਿਆ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਦੌਰਾਨ ਲੁੱਟੇ 25 ਹਜਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ ਅਤੇ ਦਾਹ ਅਤੇ ਹੋਰ ਤੇਜਧਾਰ ਹਥਿਆਰ ਵੀ। ਵਧੇਰੇ ਪੁਛਪੜਤਾਲ ਲਈ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਚ ਆਪ ਨੂੰ ਮੁੜ ਮਿਲੀ ਵੱਡੀ ਜਿੱਤ

Punjab News: ਬੀਤੇ ਕੱਲ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ...

ਬਹਿਬਲ ਕਲਾਂ ਗੋ*ਲੀ ਕਾਂਡ; SIT ਵੱਲੋਂ ਸਾਬਕਾ ਅਕਾਲੀ ਵਿਧਾਇਕ ਤਲਬ

Faridkot News: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ...

Bathinda-Chandigarh ਰੋਡ ‘ਤੇ ਤੜਕਸਾਰ ਵਾਪਰਿਆ ਵੱਡਾ ਹਾਦਸਾ

Bathinda News: Bathinda-Chandigarh ਰੋਡ 'ਤੇ ਤੜਕਸਾਰ ਇੱਕ ਵੱਡਾ ਹਾਦਸਾ...