ਰਾਸ਼ਟਰਪਤੀ ਨੂੰ ਗੀਤਾ ਮਹੋਤਸਵ ਦਾ ਦਿੱਤਾ ਸੱਦਾ
ਹਰਿਆਣਾ ਸਰਕਾਰ ਦੀ 8 ਸਾਲ ਦੀ ਉਪਲਬਧੀਆਂ ਦੀ ਬੁੱਕਲੇਟ ਵੀ ਰਾਸ਼ਟਰਪਤੀ ਨੂੰ ਸੌਂਪੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧਵਾਰ ਸ਼ਾਮ ਨੂੰ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਲ ਵਿਚ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨਾਲ ਸ਼ਿ੍ਰਸ਼ਟਾਚਾਰ ਮੁਲਾਕਾਤ ਕੀਤੀ।ਇਸ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਦੇ ਵਰਨਣਯੋਗ 8 ਸਾਲ ਪੂਰੇ ਹੋਣ ‘ਤੇ ਇੰਨ੍ਹਾਂ 8 ਸਾਲਾਂ ਦੀ ਉਪਲਬਧੀਆਂ ‘ਤੇ ਪ੍ਰਕਾਸ਼ਿਤ ਬੁੱਕਲੇਟ ਵੀ ਰਾਸ਼ਟਰਪਤੀ ਨੂੰ ਸੌਂਪੀ। ਸ੍ਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਨੂੰ ਕੁਰੂਕਸ਼ੇਤਰ ਵਿਚ ਪ੍ਰਬੁੰਧਿਤ ਹੋਣ ਵਾਲੇ ਕੌਮਾਂਤਰੀ ਗੀਤਾ ਮਹਾਉਤਸਵ ਦੇ ਲਈ ਵੀ ਸੱਦਾ ਦਿੱਤਾ। ਵਰਨਣਯੋਗ ਹੈ ਕਿ ਸ੍ਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਹੇਠ ਹਰਿਆਣਾ ਸਰਕਾਰ ਨੇ 8 ਸਾਲ ਪੂਰੇ ਕੀਤੇ ਹਨ। ਆਪਣੇ ਇਸ ਕਾਰਜਕਾਲ ਵਿਚ ਮੁੱਖ ਮੰਤਰੀ ਨੇ ਅੰਤੋਂਦੇਯ ਦਰਸ਼ਨ ਦੇ ਅਨੁਰੂਪ ਵਾਂਝਿਆਂ ਤੇ ਜਰੂਰਤਮੰਦਾਂ ਦੀ ਭਲਾਈ ਲਈ ਨਵੀਂ ਪਹਿਲ ਕੀਤੀਆਂ ਹਨ। ਨਾਲ ਹੀ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਮੁੱਖ ਮੰਤਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
8 Views