ਚੰਡੀਗੜ੍ਹ, 26 ਸਤੰਬਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਅਤੇ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ-ਕਸਬਿਆਂ ਵਿੱਚ ਰੋਸ਼ ਰੈਲੀਆਂ ਅਤੇ ਮੁਜ਼ਾਹਰੇ ਕਰਨ ਉਪਰੰਤ ਪੰਜਾਬ ਸਰਕਾਰ ਵੱਲੋੰ ਮਜ਼ਦੂਰਾਂ-ਮੁਲਾਜ਼ਮਾਂ ਦੀ ਸੱਚੀ-ਸੁੱਚੀ ਕਿਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਲੁਟਾਉਣ ਦੇ ਮਨਸੂਬੇ ਨਾਲ਼ ਕੰਮ ਦਿਹਾੜੀ 08 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਕੇ ਸਰਕਾਰ ਦੇ ਇਸ ਲੋਕ-ਵਿਰੋਧੀ ਫ਼ੈਸਲੇ ਦਾ ਕੀਤਾ।
ਓਹ ਤੇਰੀ,ਲੁਟੇਰਾ ਥਾਣੇਦਾਰ ਸਾਹਿਬ ਦੀ ਹੀ ਕਾਰ ਲੈ ਕੇ ਹੋਇਆ ਫ਼ਰਾਰ
ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਪਵਨਦੀਪ ਸਿੰਘ,ਬਲਿਹਾਰ ਸਿੰਘ ਕਟਾਰੀਆ,ਸਿਮਰਨਜੀਤ ਸਿੰਘ ਨੀਲੋਂ,ਸ਼ੇਰ ਸਿੰਘ ਖੰਨਾ,ਜਸਪ੍ਰੀਤ ਸਿੰਘ ਗਗਨ,ਸੁਰਿੰਦਰ ਕੁਮਾਰ,ਜਗਸੀਰ ਸਿੰਘ ਭੰਗੂ ਅਤੇ ਟੀ.ਐੱਸ.ਯੂ.ਪੰਜਾਬ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ,ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਖੂੰਡਾ,ਮੀਤ ਪ੍ਰਧਾਨ ਪ੍ਰਕਾਸ਼ ਚੰਦਰ ਸਰਮਾਂ,ਸਹਾਇਕ ਸਕੱਤਰ ਜਸਵਿੰਦਰ ਸਿੰਘ ਖੰਨ,ਸੂਬਾ ਖਜ਼ਾਨਚੀ ਸੰਤੋਖ ਸਿੰਘ,ਦਫ਼ਤਰੀ ਸਕੱਤਰ ਮਲਕੀਤ ਸਿੰਘ, ਜਥੇਬੰਧਕ ਸਕੱਤਰ ਭੁਪਿੰਦਰ ਸਿੰਘ ਆਦਿ ਆਗੂਆਂ ਨੇ
ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ
ਕਿਹਾ ਕਿ ਜੋ ਸਮਾਂ-ਬੱਧ 08 ਘੰਟੇ ਦੀ ਕੰਮ ਦਿਹਾੜੀ ਦਾ ਸਮਾਂ ਨੀਯਤ ਕੀਤਾ ਹੋਇਆ ਹੈ,ਉਹ ਕੇਂਦਰ ਜਾਂ ਸੂਬਾ ਸਰਕਾਰ ਨੇ ਸਾਨੂੰ ਕੋਈ ਦਾਨ ਵਿੱਚ ਪਰੋਸਕੇ ਨਹੀਂ ਦਿੱਤਾ ਗਿਆ,ਸਗੋਂ ਇਹ ਸੰਸਾਰ-ਭਰ ਦੇ ਮਜਦੂਰਾਂ-ਮੁਲਾਜ਼ਮਾਂ ਵੱਲੋੰ ਇੱਕ ਲੰਬੇ-ਸਿਰੜੀ ਅਤੇ ਜਾਨ-ਹੂਲਮੇਂ ਸੰਘਰਸ਼ਾਂ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਸਵਾ ਸਦੀ ਬੀਤਣ ਤੋਂ ਬਾਅਦ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਵੱਲੋੰ ਕਾਰਪੋਰੇਟ ਹਿੱਤਾਂ ਦੀ ਪੂਰਤੀ ਲਈ ਸਾਡੀਆਂ ਇਹਨਾਂ ਪ੍ਰਾਪਤੀਆਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ।
Share the post "ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਨੇ ਦਿਹਾੜੀ 08 ਤੋਂ 12 ਘੰਟੇ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਕੀਤਾ ਵਿਰੋਧ"