ਵਿਕਾਸ ਅਰੋੜਾ ਦਾ ਵੀ ਵਿਜੀਲੈਂਸ ਨੂੰ ਮਿਲਿਆ 28 ਸਤੰਬਰ ਤੱਕ ਪੁਲਿਸ ਰਿਮਾਂਡ
ਸੁਖਜਿੰਦਰ ਮਾਨ
ਬਠਿੰਡਾ, 26 ਸਤੰਬਰ: ਪੰਜਾਬ ਦੇ ਸਾਬਕਾ ਵਿਤ ਮੰਤਰੀ ਅਤੇ ਭਾਜਪਾ ਦੇ ਆਗੂ ਮਨਪ੍ਰੀਤ ਬਾਦਲ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਹੁੰਦਾ ਦਿਖ਼ਾਈ ਦੇ ਰਿਹਾ ਹੈ। ਇਕ ਪਾਸੇ ਜਿੱਥੇ ਵਿਜੀਲੈਂਸ ਪਰਚਾ ਦਰਜ਼ ਕਰਨ ਤੋਂ ਬਾਅਦ ਉਨ੍ਹਾਂ ਦੇ ਵਿਦੇਸ਼ ਭੱਜਣ ਦੇ ਖਦਸਿਆਂ ਨੂੰ ਦੇਖਦਿਆਂ ਐਲ.ਓ.ਸੀ (ਲੁੱਕ ਆਊਟ ਸਰਕੂਲਰ) ਦੇਸ ਦੇ ਸਮੂਹ ਹਵਾਈ ਅੱਡਿਆ ’ਤੇ ਜਾਰੀ ਕਰ ਦਿੱਤਾ ਹੈ ਤੇ ਦੂਜੇ ਪਾਸੇ ਅੱਜ ਵਿਜੀਲੈਂਸ ਨੇ ਫ਼ੁਰਤੀ ਦਿਖਾਉਂਦਿਆਂ ਮਨਪ੍ਰੀਤ ਦੇ ਅਦਾਲਤ ਕੋਲੋਂ ਗ੍ਰਿਫਤਾਰੀ ਵਰੰਟ ਵੀ ਜਾਰੀ ਕਰਵਾ ਲਏ ਹਨ।
ਲੋਕ ਸਭਾ ਚੋਣਾਂ ਵਿਚ 13 ਸੀਟਾਂ ’ਤੇ ਲੜਾਂਗੇ ਚੋਣ, ਹਾਲੇ ਆਪ ਨਾਲ ਕੋਈ ਸਮਝੌਤਾ ਨਹੀਂ: ਆਸੂ
ਪਤਾ ਲੱਗਿਆ ਹੈ ਕਿ ਵਰੰਟ ਜਾਰੀ ਹੋਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਵਲੋਂ ਮਨਪ੍ਰੀਤ ਬਾਦਲ ਦੇ ਰਾਜਸਥਾਨ ਸਥਿਤ ਫ਼ਾਰਮ ਹਾਊਸ ਅਤੇ ਹੋਰਨਾਂ ਸੂਬਿਆਂ ਵਿਚ ਉਨ੍ਹਾਂ ਦੇ ਲੁਕਣਗਾਹਾਂ ਉਪਰ ਛਾਪਾਮਾਰੀ ਕੀਤੀ ਜਾ ਰਹੀ ਹੈ। ਜਦੋਂਕਿ ਬੀਤੇ ਕੱਲ ਵਿਜੀਲੈਂਸ ਦੀ ਟੀਮ ਵਲੋਂ ਮਨਪ੍ਰੀਤ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਸਥਿਤ ਘਰ ਦੀ ਵੀ ਤਲਾਸੀ ਲਈ ਗਈ ਸੀ। ਇਸਤੋਂ ਇਲਾਵਾ ਮਨਪ੍ਰੀਤ ਬਾਦਲ ਦੇ ਨੇੜਲਿਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿੰਨ੍ਹਾਂ ਦੇ ਕੋਲ ਪਨਾਹ ਲੈਣ ਦੀ ਸੂਚਨਾ ਹੈ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਖਿਲਾਫ਼ ਲੁੱਕ ਆਊਟ ਸਰਕੂਲਰ (ਐਲ.ਓ.ਸੀ) ਜਾਰੀ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਅੱਜ ਮਨਪ੍ਰੀਤ ਬਾਦਲ ਵਲੋਂ ਅਪਣੇ ਵਕੀਲ ਰਾਹੀਂ ਲਾਈ ਗਈ ਅਗਾਓ ਜਮਾਨਤ ਦੀ ਅਰਜੀ ਵੀ ਵਾਪਸ ਲੈ ਲਈ ਗਈ ਸੀ। ਉਨ੍ਹਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਦਾਅਵਾ ਕੀਤਾ ਕਿ ‘‘ ਇਹ ਅਰਜੀ ਪਰਚਾ ਦਰਜ਼ ਹੋਣ ਤੋਂ ਪਹਿਲਾਂ ਪਾਈ ਸੀ, ਜਿਸ ਵਿਚ ਪਰਚਾ ਦਰਜ ਕਰਨ ਅਤੇ ਗ੍ਰਿਫਤਾਰੀ ਬਾਰੇ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਹੁਣ ਪਰਚਾ ਦਰਜ਼ ਹੋ ਚੁੱਕਿਆ ਹੈ, ਜਿਸਦੇ ਚੱਲਦੇ ਉਸਦੇ ਹਿਸਾਬ ਨਾਲ ਨਵੀਂ ਅਰਜੀ ਦਾਈਰ ਕੀਤੀ ਜਾਵੇਗੀ। ’’
ਅਕਾਲੀ ਆਗੂ ਵਿਪੀਨ ਕੁਮਾਰ ਕਾਕਾ ਦੇ ਘਰ ਇੰਨਕਮ ਟੈਕਸ ਦੀ ਰੇਡ
ਇਸੇ ਤਰ੍ਹਾਂ ਬੀਤੇ ਕੱਲ ਹਿਮਾਚਾਲ ਪ੍ਰਦੇਸ਼ ਦੇ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਵਿਕਾਸ ਅਰੋੜਾ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ 28 ਸਤੰਬਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ ਜਦ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋ ਮੁਜਰਮ ਰਾਜੀਵ ਕੁਮਾਰ ਅਤੇ ਅਮਨਦੀਪ ਸਿੰਘ ਪਹਿਲਾਂ ਹੀ ਵਿਜੀਲੈਂਸ ਕੋਲ 28 ਸਤੰਬਰ ਤੱਕ ਰਿਮਾਂਡ ’ਤੇ ਚੱਲ ਰਹੇ ਹਨ। ਦੂਜੇ ਪਾਸੇੇ ਪੀਸੀਐਸ ਅਧਿਕਾਰੀ ਬਿਕਰਮਜੀਤ ਸ਼ੇਰਗਿੱਲ ਵੀ ਫ਼ਰਾਰ ਚੱਲੇ ਆ ਰਹੇ ਹਨ। ਉਨ੍ਹਾਂ ਨੂੰ ਫ਼ੜਣ ਲਈ ਵਿਜੀਲੈਂਸ ਟੀਮਾਂ ਨੇ ਮੁਹਿੰਮ ਚਲਾ ਦਿੱਤੀ ਹੈ ਤੇ ਨਾਲ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਨੂੰ ਵੀ ਕਾਬੂ ਕਰਨ ਲਈ ਕੋਸਿਸਾਂ ਕੀਤੀਆਂ ਜਾ ਰਹੀ ਹੈ।