ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਲੁਟੇਰੇ ਨੂੰ ਹਸਪਤਾਲ ਵਿਚ ਲੈ ਕੇ ਆਈ ਸੀ ਮੈਡੀਕਲ ਕਰਵਾਉਣ ਲਈ, ਨਾਲੇ ਕਾਰ ਗਈ, ਨਾਲੇ ਹੋਵੇਗਾ ਪਰਚਾ
ਸੁਖਜਿੰਦਰ ਮਾਨ
ਬਠਿੰਡਾ, 26 ਸਤੰਬਰ: ਤੁਸੀਂ ਅਕਸਰ ਹੀ ਮੁਜਰਿਮਾਂ ਦੇ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਣ ਦੀਆਂ ਘਟਨਾਵਾਂ ਪੜਦੇ ਅਤੇ ਸੁਣਦੇ ਹੋਵੋਂਗੇ ਪ੍ਰੰਤੂ ਬਠਿੰਡਾ ਵਾਪਰੀ ਜਿਹੜੀ ਘਟਨਾ ਬਾਰੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਨ, ਉਸਨੂੰ ਪੜ੍ਹ ਕੇ ਨਾਂ ਸਿਰਫ਼ ਹੱਸੋਗੇ, ਬਲਕਿ ਉਨ੍ਹਾਂ ਪੁਲਿਸ ਮੁਲਾਜਮਾਂ ਨੂੰ ਕੋਸੋਗੇ, ਜਿੰਨ੍ਹਾਂ ਦੀ ਲਾਪਰਵਾਹੀ ਨਾਲ ਇਹ ਘਟਨਾ ਵਾਪਰੀ ਹੈ।ਪ੍ਰੰਤੂ ਇਸ ਘਟਨਾ ਵਿਚ ਨਿਰਾ-ਪੁਲਿਸ ਨੂੰ ਦੋਸੀ ਠਹਿਰਾਉਣ ਦੇ ਨਾਲ-ਨਾਲ ਥਾਣਿਆਂ ਵਿਚ ਘਟਦੀ ਜਾ ਰਹੀ ਨਫ਼ਰੀ ਤੇ ਮੌਜੂਦ ਮੁਲਾਜਮ ਮੁਲਾਜਮਾਂ ਉਪਰ ਲਗਾਤਾਰ ਡਿਊਟੀਆਂ ਦੇ ਵਧਦੇ ਦਬਾਅ ਨੂੰ ਵੀ ਧਿਆਨ ਵਿਚ ਜਰੂਰ ਰੱਖਣਾ ਪੈਣਾ ਹੈ, ਜਿਸਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ
ਇਹ ਘਟਨਾ ਬਠਿੰਡਾ ਦੇ ਜਿਲ੍ਹਾ ਹਸਪਤਾਲ ਵਿਚ ਅੱਜ ਦੁਪਿਹਰ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਥਾਣਾ ਸੰਗਤ ਦੀ ਪੁਲਿਸ ਬੀਤੇ ਕੱਲ ਹੀ ਪੈਟਰੋਲ ਪੰਪ ਲੁੱਟਣ ਵਾਲੇ ਇੱਕ ਨੌਜਵਾਨ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਕਰਵਾਉਣ ਲੈ ਕੇ ਆਈ ਸੀ। ਮੁਜਰਮ ਨੇ ਪਹਿਲਾਂ ਪੁਲਿਸ ਮੁਲਾਜਮਾਂ ਦਾ ਵਿਸਵਾਸ ਜਿੱਤਿਆ ਤੇ ਮੁੜ ਕੇ ਥਾਣੇਦਾਰ ਦੀ ਵੈਂਟੋ ਕਾਰ ਲੈ ਕੇ ਫ਼ਰਾਰ ਹੋ ਗਿਆ। ਹਾਲਾਂਕਿ ਪੁਲਿਸ ਦੀ ਕਹਾਣੀ ਮੁਤਾਬਕ ਇਹ ਮੁਜਰਮ ਪੁਲਿਸ ਟੀਮ ਨੂੰ ਧੱੱਕਾ ਮਾਰ ਕੇ ਫ਼ਰਾਰ ਹੋਇਆ ਹੈ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਇਸਦੇ ਲਈ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈਕ ਕਰਨੇ ਚਾਹੀਦੇ ਹਨ।
ਦਿੱਲੀ ਦੇ ਇੰਜੀਨੀਅਰ ਮਨੋਜ ਤ੍ਰਿਪਾਠੀ ਨੂੰ ਲਾਈਆ BBMB ਦਾ ਨਵਾਂ ਚੇਅਰਮੈਂਨ
ਘਟਨਾ ਤੋਂ ਬਾਅਦ ਪੁਲਿਸ ਟੀਮਾਂ ਉਸਨੂੰ ਕਾਬੂ ਕਰਨ ਲਈ ਭੱਜਦੋੜ ਕਰ ਰਹੀਆਂ ਹਨ।ਮੁਜਰਿਮ ਰਾਜਦੀਪ ਉਰਫ਼ ਰਾਜੂ ਵਾਸੀ ਜੈ ਸਿੰਘ ਵਾਲਾ ਵਿਰੁਧ ਬੀਤੀ ਰਾਤ ਹੀ ਥਾਣਾ ਸੰਗਤ ਪੁਲਿਸ ਨੇ ਪੱਕਾ ਕਲਾਂ ਵਿਚ ਸਥਿਤ ਇੱਕ ਪੈਟਰੋਲ ਪੰਪ ਦੇ ਕਰਿੰਦੇ ਸੁਰਿੰਦਰ ਕੁਮਾਰ ਦੀ ਸਿਕਾਇਤ ਉਪਰ ਧਾਰਾ 379 ਬੀ ਅਤੇ 506 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 125 ਦਰਜ਼ ਕੀਤਾ ਸੀ। ਰਾਜਦੀਪ ਰਾਜੂ ਨੇ ਪੈਟਰੋਲ ਪੰਪ ’ਤੇ ਪਿਸਤੌਲ ਦਿਖਾਕੇ ਕਰਿੰਦੇ ਕੋਲੋਂ ਚਾਰ ਹਜ਼ਾਰ ਰੁਪਏ ਲੁੱਟ ਲਏ ਸਨ। ਹਾਲਾਂਕਿ ਜਿੰਨੀਂ ਫ਼ੁਰਤੀ ਪੁਲਿਸ ਨੇ ਮੁਜਰਮ ਨੂੰ ਗ੍ਰਿਫਤਾਰ ਕਰਨ ਵਿਚ ਕੀਤੀ ਪਰ ਉਨ੍ਹਾਂ ਲਾਪਰਵਾਹੀ ਉਸਦੇ ਫ਼ਰਾਰ ਹੋਣ ਵਿਚ ਵੀ ਦਿਖਾਈ।
ਅਕਾਲੀ ਆਗੂ ਦੇ ਘਰ ਇੰਨਕਮ ਟੈਕਸ ਦੀ ਰੇਡ
ਸੂਚਨਾ ਮੁਤਾਬਕ ਅੱਜ ਇਸ ਨੂੰ ਪੇਸ਼ ਕਰਨ ਲਈ ਥਾਣਾ ਸੰਗਤ ਦੇ ਥਾਣੇਦਾਰ ਗੁਰਦਿੱਤ ਸਿੰਘ ਅਪਣੀ ਪ੍ਰਾਈਵੇਅ ਵੈਂਟੋ ਕਾਰ ਵਿਚ ਅਪਣੇ ਸਾਥੀ ਮੁਲਾਜਮ ਸਿਪਾਹੀ ਕਮਲਜੀਤ ਸਿੰਘ ਨਾਲ ਰਾਜੂ ਨੂੰ ਬਠਿੰਡਾ ਅਦਾਲਤ ਵਿਚ ਪੇਸ ਕਰਨ ਲਈ ਲੈ ਕੇ ਆਇਆ ਸੀ। ਪ੍ਰੰਤੂ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਮੁਜਰਮ ਦਾ ਮੈਡੀਕਲ ਹੋਣਾ ਜਰੂਰੀ ਹੁੰਦਾ ਹੈ, ਜਿਸਦੇ ਚੱਲਦੇ ਦੋਨੋਂ ਪੁਲਿਸ ਮੁਲਾਜਮ ਉਸਨੂੰ ਸਿਵਲ ਹਸਪਤਾਲ ਲੈ ਆਏ। ਸੂਤਰਾਂ ਮੁਤਾਬਕ ਮੈਡੀਕਲ ਕਰਵਾਉਣ ਸਮੇਂ ਇਹ ਪੁਲਿਸ ਮੁਲਾਜਮ ਹੋਰ ਮੁਲਾਜਮਾਂ ਨਾਲ ਗੱਲਾਂ ਵਿਚ ਪੈ ਗਏ ਤੇ ਇਹ ਮੁਜਰਮ ਮੌਕਾ ਦੇਖ ਕੇ ਥਾਣੇਦਾਰ ਦੀ ਵੈਂਟੋ ਕਾਰ ਲੈ ਕੇ ਫ਼ਰਾਰ ਹੋ ਗਿਆ।
ਵਕੀਲ ਦੀ ਕੁੱਟਮਾਰ ਕਰਨ ਵਾਲੇ ਐਸ.ਪੀ. ਸਹਿਤ ਅੱਧੀ ਦਰਜ਼ਨ ਪੁਲਸੀਆਂ ’ਤੇ ਅਦਾਲਤ ਦੇ ਆਦੇਸ਼ਾਂ ਬਾਅਦ ਪਰਚਾ ਦਰਜ਼
ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਥਾਣੇਦਾਰ ਦੀ ਕਾਰ ਦੀ ਚਾਬੀ ਉਸਦੇ ਕੋਲ ਕਿਸ ਤਰ੍ਹਾਂ ਆ ਗਈ ਤਾਂ ਉਸਦੇ ਬਾਰੇ ਪਤਾ ਚੱਲਿਆ ਹੈ ਕਿ ਥਾਣੇਦਾਰ ਸਾਹਿਬ ਅਪਣੀ ਗੱਡੀ ਦੀ ਚਾਬੀ ਵਿਚ ਹੀ ਭੁੱਲ ਆਏ ਸਨ, ਜਿਸਦਾ ਪਤਾ ਸਾਇਦ ਇਸ ਸ਼ਾਤਰ ਮੁਜਰਮ ਨੂੰ ਸੀ, ਜਿਸਦਾ ਉਸਨੇ ਖੂਬ ਫ਼ਾਇਦਾ ਉਠਾਇਆ।
ਵਿੱਤ ਮੰਤਰੀ ਚੀਮਾ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਦੁਆਰਾ ਕਰਜ਼ੇ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦਾ ਕਰੜਾ ਜਵਾਬ
ਮੁਜਰਮ ਧੱਕਾ ਮਾਰ ਕੇ ਹੋਇਆ ਫ਼ਰਾਰ, ਜਲਦੀ ਕਰ ਲਿਆ ਜਾਵੇਗਾ ਕਾਬੂ: ਡੀਐਸਪੀ
ਬਠਿੰਡਾ: ਉਧਰ ਘਟਨਾ ਦੀ ਪੁਸ਼ਟੀ ਕਰਦਿਆਂ ਬਠਿੰਡਾ ਦਿਹਾਤੀ ਦੇ ਡੀਐਸਪੀ ਮੈਡਮ ਹਿਨਾ ਗੁਪਤਾ ਨੇ ਦਾਅਵਾ ਕੀਤਾ ਕਿ ‘‘ ਮੁਜਰਮ ਰਾਜੂ ਪੁਲਿਸ ਮੁਲਾਜਮਾਂ ਨੂੰ ਧੱਕਾ ਮਾਰ ਕੇ ਹਸਪਤਾਲ ਵਿਚੋਂ ਭੱਜ ਗਿਆ ਤੇ ਉਸਨੂੰ ਲੱਭਣ ਲਈ ਟੀਮਾਂ ਪਿੱਛਾ ਕਰ ਰਹੀਆਂ ਹਨ। ’’ ਉਨ੍ਹਾਂ ਕਿਹਾ ਕਿ ਉਸਦੇ ਵਿਰੁਧ ਪਰਚਾ ਦਰਜ਼ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਮੁਲਾਜਮਾਂ ਦੀ ਲਾਪਰਵਾਹੀ ਦੇ ਪੁੱਛਣ ਬਾਰੇ ਉਨ੍ਹਾਂ ਕਿਹਾ ਕਿ ਇਸਦੀ ਵੀ ਜਾਂਚ ਕੀਤੀ ਜਾਵੇਗੀ।