ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ: ਹਰ ਸਾਲ ਬਰਸਾਤੀ ਮੌਸਮ ’ਚ ਸ਼ਹਿਰ ਵਾਸੀਆਂ ਲਈ ਵੱਡੀਆਂ ਸਮੱਸਿਆ ਬਣਦੇ ਆ ਰਹੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਅੱਜ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵਲੋਂ ਨਿਗਮ ਦੇ ਅਧਿਕਾਰੀਆਂ ਤੇ ਕੋਂਸਲਰਾਂ ਸਹਿਤ ਡਿਸਪੋਜ਼ਲ ਮੋਟਰਾਂ ਤੇ ਨਿਕਾਸੀ ਨਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਹਿਦਾਇਤਾਂ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬਣੀਆਂ ਸਮੂਹ ਡਿਸਪੋਜ਼ਲ ਪੰਪਾਂ, ਉਨ੍ਹਾਂ ਉਪਰ ਲੱਗੀਆਂ ਮੋਟਰਾਂ ਤੇ ਬਰਸਾਤੀ ਨਾਲਿਆਂ ਦੀ ਮਜਬੂਤੀ ਦੀ ਜਾਂਚ ਕੀਤੀ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਆਗਾਮੀ ਬਰਸਾਤੀ ਮੌਸਮ ’ਚ ਕੋਈ ਦਿੱਕਤ ਨਾ ਆਵੇ। ਸਿਰਕੀ ਬਜ਼ਾਰ ’ਚ ਦੁਕਾਨਦਾਰਾਂ ਦੀ ਮੰਗ ’ਤੇ ਤੁਰੰਤ ਇਸ ਖੇਤਰ ਵਿਚ ਸੀਵਰੇਜ਼ ਦੀ ਡੀਸਿਲਟਿੰਗ ਦੇ ਆਦੇਸ਼ ਦਿੰਦਿਆਂ ਸੀਨੀ ਡਿਪਟੀ ਮੇਅਰ ਨੇ ਕਿਹਾ ਕਿ ਪਟਿਆਲਾ ਫ਼ਾਟਕ ’ਤੇ ਨਵੇਂ ਬਣੇ ਰਹੇ ਓਵਰਬਿ੍ਰਜ ਨਜਦੀਕ ਰੁਕਾਵਟ ਬਣਨ ਵਾਲੀ ਮਿੱਟੀ ਨੂੰ ਵੀ ਹਟਾਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਐਸ.ਈ੍ ਕਿਸੋਰ ਬਾਸਲ, ਐਸ.ਡੀ.ੳ ਜਗਦੇਵ ਸਿੰਘ,ਐਮ ਸੀ ਹਰਵਿੰਦਰ ਲੱਡੂ, ਸੁਰੇਸ ਚੋਹਾਨ,ਸੰਜੈ ਬਿਸਵਾਲ,ਚਰਨਜੀਤ ਭੋਲਾ,ਸਾਧੂ ਸਿੰਘ,ਵਿਪਨ ਮੀਤੂ ਆਦਿ ਹਾਜਰ ਸਨ।
Share the post "ਸੀਨੀਅਰ ਡਿਪਟੀ ਮੇਅਰ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ"