ਚੰਡੀਗੜ, 26 ਨਵੰਬਰ: ਭਾਰਤੀ ਸੰਵਿਧਾਨ ਦੀ ਮਹੱਤਤਾ ਨੂੰ ਹੋਰ ਮਜਬੂਤ ਕਰਨ ਦੇ ਮੱਦੇਨਜ਼ਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਦੀ ਅਗਵਾਈ ਹੇਠ ਪੰਜਾਬ ਰਾਜ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਸਤਾਵਨਾ ਵਿੱਚ ਦਰਸਾਏ ਸਿਧਾਂਤਾਂ ਦੀ ਪਾਲਣਾ ਕਰਨ ਦਾ ਅਹਿਦ ਲਿਆ।ਉਨ੍ਹਾਂ ਨੇ ਪ੍ਰਸਤਾਵਨਾ ਪੜ੍ਹੀ ਅਤੇ ਇਸ ਮੂਲ ਭਾਵਨਾ ਤੇ ਦ੍ਰਿੜਤਾ ਨਾਲ ਕਾਇਮ ਰਹਿਣ ਦਾ ਸੰਕਲਪ ਲਿਆ।ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਦਿਵਾਉਂਦੇ ਹੋਏ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਨੇ ਕਿਹਾ ਕਿ ਕੁਝ ਦਿਨ ਅਤੇ ਕੁਝ ਮੌਕੇ ਅਜਿਹੇ ਹੁੰਦੇ ਹਨ ਜੋ ਅਤੀਤ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਬਿਹਤਰ ਭਵਿੱਖ ਲਈ ਕੰਮ ਕਰਨ ਲਈ ਪ੍ਰੇਰਦੇ ਹਨ।
ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੇ ਘਰੇ ਚੱਲੀਆਂ ਗੋਲੀਆਂ, ਲਾਰੈਂਸ ਬਿਸ਼ਨੋਈ ਨੇ ਲਈ ਜਿੰਮੇਵਾਰੀ
ਸੰਵਿਧਾਨ ਦਿਵਸ ਵੀ ਅਜਿਹਾ ਹੀ ਇੱਕ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਵਿਸ਼ਵ ਲੋਕਤੰਤਰ ਦੀ ਸਰਵੋਤਮ ਪ੍ਰਾਪਤੀ ਹੈ। ਸੰਵਿਧਾਨ ਚੰਗੇ ਸ਼ਾਸਨ ਲਈ ਢਾਂਚਾ ਪ੍ਰਦਾਨ ਕਰਦਾ ਹੈ। ਇਹ ਨਾ ਸਿਰਫ਼ ਸਾਨੂੰ ਅਧਿਕਾਰਾਂ ਬਾਰੇ ਸਗੋਂ ਸਾਡੇ ਕਰਤੱਵਾਂ ਤੋਂ ਵੀ ਜਾਣੂ ਕਰਵਾਉਂਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਦੀ ਵਰਤੋਂ ਆਪਣੇ ਕੰਮਾਂ ‘ਤੇ ਵਿਚਾਰ ਕਰਨ ਲਈ ਕਰਨੀ ਚਾਹੀਦੀ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਇੱਕ ਵਿਅਕਤੀ ਵਜੋਂ, ਇੱਕ ਪਰਿਵਾਰ ਵਜੋਂ, ਇੱਕ ਸਮਾਜ ਵਜੋਂ, ਸਾਡੇ ‘ਤੇ ਲਗਾਈਆਂ ਉਮੀਦਾਂ ਅਨੁਸਾਰ ਆਪਣੇ ਫਰਜ਼ਾਂ ਪ੍ਰਤੀ ਕਿੰਨੇ ਕੁ ਖਰੇ ਉਤਰਦੇ ਹਾਂ।ਉਨ੍ਹਾਂ ਕਿਹਾ ਕਿ ਸੰਵਿਧਾਨ ਦਾ ਮੂਲ ਇਸ ਦੀ ਪ੍ਰਸਤਾਵਨਾ ਵਿੱਚ ਸੰਕਲਿਤ ਹੈ।
ਇਸਦਾ ਕੱਲਾ ਕੱਲਾ ਵਾਕ ਇਸ ਗੱਲ ‘ਤੇ ਕੇਂਦ੍ਰਿਤ ਹੈ ਕਿ ਸਮਾਜਿਕ ਭਲਾਈ ਨੂੰ ਕਿਵੇਂ ਵਧਾਇਆ ਜਾਵੇ। ਇਸ ਦੀ ਪੂਰੀ ਇਮਾਰਤ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ‘ਤੇ ਟਿਕੀ ਹੋਈ ਹੈ।ਉਨ੍ਹਾਂ ਸਟਾਫ਼ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਸੰਵਿਧਾਨ ਦਿਵਸ ‘ਤੇ ”ਆਓ ਅਸੀਂ ਸੰਵਿਧਾਨਕ ਆਦਰਸ਼ਾਂ ਦੀ ਦ੍ਰਿੜਤਾ ਨਾਲ ਪਾਲਣਾ ਕਰਨ ਦਾ ਸੰਕਲਪ ਕਰੀਏ ਕਿਉਂਕਿ ਇਹ ਉਹ ਆਦਰਸ਼ ਹਨ ਜਿਨ੍ਹਾਂ ਨੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਵਧਣ ‘ਚ ਮਦਦ ਕੀਤੀ ਹੈ”।