Punjabi Khabarsaar
ਬਠਿੰਡਾ

ਹਲਕਾ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਨੂੰ ਝਟਕਾ, ਮਹਿਲਾ ਸਰਪੰਚ ਨੇ ਸਪੁੱਤਰ ਸਮੇਤ ਕੀਤੀ ਕਾਂਗਰਸ ਵਿੱਚ ਵਾਪਸੀ

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਹੋਰ ਪੰਚ ਅਤੇ ਆਗੂ ਵੀ ਜਟਾਣਾ ਦੀ ਮੌਜੂਦਗੀ ਵਿੱਚ ਹੋਏ ਕਾਂਗਰਸ ਵਿਚ ਸ਼ਾਮਲ   
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰੀ : ਹਲਕਾ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦ ਪਿੰਡ ਨੱਤ ਦੀ ਮਹਿਲਾ ਸਰਪੰਚ ਦੇਵ ਕੌਰ ਅਤੇ ਉਨ੍ਹਾਂ ਦੇ ਪੁੱਤਰ ਜਗਸੀਰ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਮੁੜ ਕਾਗਰਸ ਵਿਚ ਘਰ ਵਾਪਸੀ ਕਰ ਲਈ। ਇਸ ਮੌਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਹੋਰ ਪੰਚ ਅਤੇ ਅਹੁਦੇਦਾਰ, ਜਿਨ੍ਹਾਂ ਵਿੱਚ ਰਣਜੀਤ ਸਿੰਘ ਮਾਟਾ ,ਪੰਮਾ ਨੰਬਰਦਾਰ,ਸਾਬਕਾ ਸਰਪੰਚ ਹਰਮੇਲ ਸਿੰਘ ਦੇ ਨਾਮ ਸ਼ਾਮਲ ਹਨ, ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਜਟਾਣਾ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਨੂੰ ਅੱਗੇ ਲਿਜਾਣ ਦੀ ਸੋਚ ਕਰਕੇ ਲੋਕ ਉਨ੍ਹਾਂ ਦੇ ਨਾਲ ਜੁੜ ਰਹੇ ਹਨ ਕਿਉਂਕਿ  ਤਲਵੰਡੀ ਸਾਬੋ ਇਲਾਕੇ ਦਾ ਵਿਕਾਸ ਕਰਾਉਣ ਵਿੱਚ ਕਦੇ ਵੀ ਵਿਤਕਰੇਬਾਜ਼ੀ ਨਹੀਂ ਕੀਤੀ ਹਰ ਪਰਿਵਾਰ ਨੂੰ ਸਹੂਲਤ ਮੁਹੱਈਆ ਕਰਵਾਈ ਗਈ ਹੈ ।ਜਟਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਤਾਂ ਆਪਣੇ ਰਾਜ ਵੇਲੇ ਕਦੇ ਕਿਸਾਨਾਂ ਦੀ ਬਾਂਹ ਨਹੀਂ ਫਡ਼ੀ ਪਰ ਹੁਣ ਉਨ੍ਹਾਂ ਵੱਲੋਂ ਮੁਆਵਜ਼ੇ ਦੇ ਚੈੱਕ ਲੋੜਵੰਦਾਂ ਨੂੰ ਮਿਲਣੇ ਯਕੀਨੀ ਬਣਾਏ  ਹਨ। ਜਟਾਣਾ ਨੇ ਕਿਹਾ ਕਿ ਅੱਜ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲੋਂ ਲੋਕਾਂ ਕੋਲ ਵੋਟ ਮੰਗਣ ਦਾ ਕੋਈ ਹੱਕ ਹੀ ਨਹੀਂ ਰਿਹਾ ਕਿਉਂਕਿ ਉਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਤੇ ਉਨ੍ਹਾਂ ਨੇ ਕਦੇ ਕੋਈ ਮੁਸ਼ਕਲ  ਰਹਿਣ ਲਈ ਦਿੱਤੀ ਜਿਸ ਕਰਕੇ ਇਸ ਹਲਕੇ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਹੈ ਤੇ ਵਿਰੋਧੀਆਂ ਨੂੰ ਤਕੜੀ ਹਾਰ ਦਿੱਤੀ ਜਾਵੇਗੀ।  ਜਟਾਣਾ ਨੇ ਕਿਹਾ ਕਿ ਕੰਮਾਂ ਨਾਲ ਹੀ ਜਿੱਤਾਂ ਮਿਲਦੀਆਂ ਹਨ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਵੋਟਾਂ ਨਹੀਂ ਪੈਂਦੀਆਂ ।ਇਸ ਮੌਕੇ ਉਨ੍ਹਾਂ ਦੇ ਨਾਲ  ਵੱਡੀ ਗਿਣਤੀ ਵਿਚ ਕਾਂਗਰਸ ਦੇ ਆਗੂ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।

Related posts

ਠੇਕਾ ਮੁਲਾਜਮਾਂ ਨੇ ਬਠਿੰਡਾ ’ਚ ਮੁੜ ਘੇਰਿਆਂ ਵਿਤ ਮੰਤਰੀ

punjabusernewssite

ਕਾਂਗਰਸੀ ਆਗੂ ਦਾ ਠੋਕਵਾਂ ਜਵਾਬ, ਜੇ ਕੋਂਸਲਰਾਂ ਨੂੰ ਜਿਤਾ ਸਕਦਾ ਸੀ ਤਾਂ ਫ਼ਿਰ ‘ਜੀਜਾ ਜੀ’ ਕਿਉਂ ਹਾਰ ਗਿਆ?

punjabusernewssite

ਦਫ਼ਤਰਾਂ ਦੀ ਸਮਾਂ ਤਬਦੀਲੀ: ਪਹਿਲੇ ਦਿਨ ਸਮੇਂ ਸਿਰ ਪੁੱਜਣ ਲਈ ਮੁਲਾਜਮਾਂ ’ਚ ਲੱਗੀ ਦੋੜ

punjabusernewssite