ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਤੀ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ 

Date:

spot_img
ਪਤੰਗਾ ਵਾਲੀ ਦੁਕਾਨ ‘ਤੇ ਰੁਕੇ              
ਸ਼ਹਿਰ ਵਿੱਚ ਮੀਟਿੰਗਾਂ ਨੂੰ ਕੀਤਾ ਸੰਬੋਧਨ, ਵਿਕਾਸ ਦੇ ਨਾਂ ਤੇ ਦੂਸਰੀ ਵਾਰ ਸਰਕਾਰ ਬਣਾਉਣ ਦੀ ਕੀਤੀ ਅਪੀਲ    
ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ:ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਸੰਤ ਪੰਚਮੀ ਦੇ ਤਿਉਹਾਰ ਦੀ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵੱਲ ਸਹਿਯੋਗ ਦੀ ਅਪੀਲ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀਆਂ ਲਈ ਰੰਗ ਬਰੰਗੇ ਖ਼ੁਸ਼ੀਆਂ ਭਰੇ ਮਾਹੌਲ ਦਾ ਆਗਾਜ਼ ਕਰਦਾ ਹੈ, ਅਰਦਾਸ ਕਰਦੇ ਹਾਂ ਕਿ ਇਹ ਦਿਨ ਹਰ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਵੇ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਰਹੇ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਦੌਰੇ ਦੌਰਾਨ ਦੁਕਾਨਾਂ ਤੇ ਲੱਗੇ ਪਤੰਗ ਅਤੇ ਡੋਰ ਦੇ ਸਟਾਲ ਰੁਕੇ ਤੇ ਵਪਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਉਨ੍ਹਾਂ ਮੀਡੀਆ ਨੂੰ ਵੀ ਸੰਬੋਧਨ ਕੀਤਾ ਤੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਸੁਚੱਜੀ ਅਗਵਾਈ ਅਤੇ ਲੋਕਾਂ ਨੂੰ ਦਿੱਤੀਆਂ ਰਾਹਤਾਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਕਦਮ ਪੁੱਟਦੀ ਹੈ ,ਜਿਸ ਦੀ ਸੋਚ ਪੰਜਾਬ ਦੇ ਆਰਥਿਕ ਹਾਲਾਤ ਨੂੰ ਮਜ਼ਬੂਤ ਕਰਕੇ ਸਰਕਾਰ ਦਾ ਲਾਭ ਹਰ ਵਰਗ ਨੂੰ ਮਿਲਣਾ ਯਕੀਨੀ ਬਣਾਉਣਾ ਹੈ, ਜਿਸ ਲਈ ਉਨ੍ਹਾਂ ਹਮੇਸ਼ਾਂ ਇਮਾਨਦਾਰੀ ਨਾਲ ਕੰਮ ਕੀਤਾ। ਉਨ੍ਹਾਂ ਅਾੳੁਂਦੀਅਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਸਮੇਂ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਹੋਰ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜ਼ਰ ਸਨ ।
spot_img
spot_img

Share post:

Popular

More like this
Related

AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ...

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼...

Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

Chandigarh News: ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਪੰਥ...