ਫ਼ਿਰੋਜ਼ਪੁਰ, 13 ਜੂਨ: ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਭੀਮ ਠੁਕਰਾਲ ਵੱਡੀ ਮੁਸ਼ਕਿਲ ਦੇ ਵਿੱਚ ਘਿਰ ਗਏ ਹਨ। ਐੱਸਟੀਐੱਫ ਫ਼ਿਰੋਜ਼ਪੁਰ ਨੇ ਭੀਮ ਠੁਕਰਾਲ ਨੂੰ ਘਰ ਵਿੱਚ ਬਣੇ ਸਟੋਰ ਅਤੇ ਗੋਦਾਮ ਵਿੱਚੋਂ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਭੀਮ ਠੁਕਰਾਲ ਨੂੰ ਗ੍ਰਿਫ਼ਤਾਰ ਕਰ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਡਿਬਰੂਗੜ ਜੇਲ ‘ਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਦੀ ਸਿਹਤ ਵਿਗੜੀ, ਹਸਪਤਾਲ ਭਰਤੀ
ਜਿਕਰਯੋਗ ਹੈ ਕਿ ਟਰਾਂਸਪੋਰਟ ਦੇ ਧੰਦੇ ਦੀ ਆੜ ਵਿੱਚ ਮੁਲਜ਼ਮ ਹਿਮਾਚਲ ਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਫ਼ਿਰੋਜ਼ਪੁਰ, ਮੋਗਾ ਅਤੇ ਤਰਨਤਾਰਨ ਵਿੱਚ ਸਪਲਾਈ ਕਰਦੇ ਸਨ।