ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਪ੍ਰੋਫੈਸਰ ਮਨਜੀਤ ਬਾਂਸਲ ਨੂੰ ਵਕਾਰੀ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ

Date:

spot_img

ਬਠਿੰਡਾ, 13 ਜੂਨ(ਮਨਦੀਪ ਸਿੰਘ ): ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ ਦੇ ਡੀਨ ਪ੍ਰੋ. (ਡਾ.) ਮਨਜੀਤ ਬਾਂਸਲ ਨੂੰ ਸਿਵਲ ਇੰਜੀਨੀਅਰਿੰਗ ਅਧਿਆਪਨ ਵਿੱਚ ਉੱਤਮਤਾ ਲਈ ਵਕਾਰੀ ਸਿਵਲ ਇੰਜਨੀਅਰਿੰਗ ਟੀਚਿੰਗ ਐਵਾਰਡ ਸ਼੍ਰੀਮਤੀ ਪ੍ਰਭਾਵਵਤੀ ਸ਼ਾਹੀ ਯਾਦਗਾਰੀ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਸੋਸਾਇਟੀ ਦੇ ਕਾਰਜਕਾਰੀ ਸਕੱਤਰ ਡਾ. ਐਸ. ਐਮ. ਅਲੀ ਵੱਲੋਂ ਸਿਵਲ ਇੰਜੀਨੀਅਰਿੰਗ ਸਿੱਖਿਆ ਵਿੱਚ ਡਾ. ਬਾਂਸਲ ਦੇ ਯੋਗਦਾਨ, ਸਮਰਪਣ ਅਤੇ ਮੁਹਾਰਤ ਨੂੰ ਮਾਨਤਾ ਦੇਣ ਲਈ ਉਪਰੋਕਤ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ

ਡਾ. ਬਾਂਸਲ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਇਹ ਪੁਰਸਕਾਰ ਜਿਸ ਵਿਚ ਨਕਦ ਇਨਾਮ, ਇੱਕ ਵੱਕਾਰੀ ਮੈਡਲ ਅਤੇ ਇੱਕ ਪ੍ਰਸ਼ੰਸਾ ਪੱਤਰ ਸ਼ਾਮਿਲ ਹੈ ਦਿੱਤਾ ਜਾਵੇਗਾ। ਉਪਰੋਕਤ ਅਵਾਰਡ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਅਤੇ ਕੇ.ਆਈ.ਐਸ.ਐਸ. ਯੂਨੀਵਰਸਿਟੀ ਅਤੇ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਵੱਲੋਂ ਸਾਂਝੇ ਤੌਰ ਤੇ 22 ਜੂਨ, 2024 ਨੂੰ ਆਯੋਜਿਤ ਕੀਤੀ ਜਾਣ ਵਾਲੀ 53ਵੀਂ ਸਲਾਨਾ ਰਾਸ਼ਟਰੀ ਫੈਕਲਟੀ ਕਨਵੈਨਸ਼ਨ ਦੌਰਾਨ ਪ੍ਰਦਾਨ ਕੀਤਾ ਜਾਵੇਗਾ । ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਅਤੇ ਫੈਕਲਟੀ ਮੈਂਬਰਾਂ ਨੇ ਡਾ: ਬਾਂਸਲ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

 

spot_img
spot_img

Share post:

Popular

More like this
Related

ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂ

👉ਵਿਰਸਾ ਸਿੰਘ ਵਲਟੋਹਾ ਔਰਤਾਂ ਵਿਰੁੱਧ ਆਪਣੀ ਭਾਸ਼ਾ 'ਤੇ ਕਾਬੂ...