Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਆਪ ਸਰਕਾਰ ਦੂਜਿਆਂ ਦੇ ਕੀਤੇ ਕੰਮਾਂ ਦਾ ਸਿਹਰਾ ਲੈਣ ਵਿਚ ਮੋਹਰੀ, ਪਰ ਖੁਦ ਕੁਝ ਨਹੀਂ ਕੀਤਾ: ਸੁਨੀਲ ਜਾਖ਼ੜ ਤੇ ਸੋਮ ਪ੍ਰਕਾਸ਼

13 Views

ਚੰਡੀਗੜ੍ਹ, 20 ਨਵੰਬਰ: ਕੇਂਦਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਹੁਸਿਆਰਪੁਰ ਅਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ਲਈ 467 ਕਰੋੜ ਰੁਪਏ 60—40 ਦੇ ਅਨੁਪਾਤ ਅਨੁਸਾਰ ਪੰਜਾਬ ਨੂੰ ਜਾਰੀ ਕਰ ਦਿੱਤੇ ਹੋਏ ਹਨ ਪਰ ਸੂਬਾ ਸਰਕਾਰ ਨੇ ਇੰਨ੍ਹਾਂ ਪ੍ਰੋਜੈਕਟਾਂ ਨੂੰ ਛੇਤੀ ਪੂਰਾ ਕਰਨ ਵਿਚ ਰੂਚੀ ਨਹੀਂ ਵਿਖਾਈ ਹੈ।ਦੂਜੇ ਪਾਸੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਰਨ ਧੂੰਨ ਦੇ ਪਰਿਵਾਰਕ ਮੈਂਬਰ ਦਾ ਨਾਂਅ ਨਸ਼ਾ ਤਸਕਰੀ ਵਿਚ ਆਉਣ ਤੇ ਆਪਣੀ ਪਾਰਟੀ ਦੀ ਪੱਖ ਸੱਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ।

ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਖਿਆ ਹੈ ਕਿ ਆਪ ਸਰਕਾਰ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਕੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਦਾ ਸਿਹਰਾ ਵੀ ਆਪਣੇ ਸਿਰ ਲੈ ਰਹੀ ਹੈ, ਜਦ ਕਿ ਸੂਬਾ ਸਰਕਾਰ ਨੇ ਇਕ ਵੀ ਵੱਡਾ ਪ੍ਰੋਜੈਕਟ ਖੁਦ ਪੂਰਾ ਨਹੀਂ ਕੀਤਾ ਹੈ। ਪਾਰਟੀ ਹੈਡ ਕੁਆਰਟਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੋਮ ਪਰਕਾਸ਼ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸਿਸਾਂ ਕਰ ਰਹੀ ਹੈ।

ਬੰਦੀ ਸਿੰਘਾਂ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਸਿੱਖ ਵਿਦਵਾਨਾਂ ਤੇ ਵਕੀਲਾਂ ਨਾਲ 25 ਨਵੰਬਰ ਨੂੰ ਕਰੇਗੀ ਬੈਠਕ- ਐਡਵੋਕੇਟ ਧਾਮੀ

ਸੁਨੀਲ ਜਾਖੜ ਨੇ ਇਸ ਮੌਕੇ ਆਪ ਦੇ ਵਿਧਾਇਕ ਸਵਰਨ ਸਿੰਘ ਧੂੰਨ ਖਿਲਾਫ ਸਾਲ 2002 ਵਿਚ ਹਰੀਕੇ ਥਾਣੇ ਵਿਚ ਤਸਕਰੀ ਦੇ ਮਾਮਲੇ ਦੀ ਦਰਜ ਐਫਆਈਆਰ ਦੀ ਕਾਪੀ ਵਿਖਾਉਂਦਿਆਂ ਕਿਹਾ ਕਿ ਅੱਜ ਵਿਧਾਇਕ 1 ਕਿਲੋ ਹੈਰੋਇਨ ਨਾਲ ਫੜੇ ਆਪਣੀ ਰਿਸਤੇਦਾਰ ਨਾਲ ਸੰਬਧਾਂ ਤੋਂ ਇਨਕਾਰੀ ਹੋ ਰਹੇ ਹਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਦੱਸਣਗੇ ਕਿ ਉਨ੍ਹਾਂ ਦੇ ਵਿਧਾਇਕ ਤੇ ਇਸੇ ਰਿਸਤੇਦਾਰ ਖਿਲਾਫ ਪਹਿਲਾਂ ਵੀ ਐਫਆਈਆਰ ਦਰਜ ਹੋ ਚੁੱਕੀ ਹੈ ਜਾਂ ਨਹੀ ।ਜਾਖੜ ਨੇ ਕਿਹਾ ਕਿ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਪਰ ਸੂਬੇ ਦੇ ਮੁੱਖ ਮੰਤਰੀ ਆਪਣੀਆਂ ਮਸ਼ਹੂਰੀਆਂ ਵਿਚ ਰੁਝੇ ਹੋਏ ਹਨ।

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸੈਸ਼ਨ 28 ਤੇ 29 ਨਵੰਬਰ ਨੂੰ ਸੱਦਣ ਦੀ ਪ੍ਰਵਾਨਗੀ

ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਜਦੋਂ ਚੰਗੀ ਸਰਕਾਰ ਦੀ ਜਰੂਰਤ ਹੈ ਤਾਂ ਮੁੱਖ ਮੰਤਰੀ ਲੋਕ ਦੇ ਟੈਕਸਾਂ ਦੀ ਕਮਾਈ ਨਾਲ ਆਪਣੀ ਇਸਤਿਹਾਰਬਾਜੀ ਕਰ ਰਹੇ ਹਨ।ਕੇਂਦਰੀ ਸਕੀਮਾਂ ਦੀ ਗੱਲ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ 1563 ਕਰੋੜ ਰੁਪਏ ਨਾਲ ਫਗਵਾੜਾ ਮੁਕੇਰੀਆਂ ਸੜਕ ਨੂੰ ਚਹੁੰਮਾਰਗੀ ਕਰਨ ਦਾ ਪ੍ਰੋਜ਼ੈਕਟ ਪ੍ਰਵਾਨ ਹੋਇਆ ਹੈ। ਇਸੇ ਤਰਾਂ 411 ਕਰੋੜ ਰੁਪਏ ਨਾਲ ਤਲਵਾੜਾ ਮੁਕੇਰੀਆਂ ਰੇਲ ਲਿੰਕ ਬਣਨਾ ਹੈ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਜਿਸ ਗੁਰੂ ਰਵਿਦਾਸ ਔਡੀਟੋਰੀਅਮ ਦਾ ਸਿਹਰਾ ਲੈ ਰਹੀ ਹੈ ਉਹ ਤਾਂ ਪਹਿਲਾਂ ਹੀ ਪਿੱਛਲੀ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਦਾ ਬਣਿਆ ਹੋਇਆ ਹੈ।

 

Related posts

ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠਿਆ ਵਿਰੁਧ ਕੇਸ ਦਰਜ਼

punjabusernewssite

ਸਿੱਖਿਆ ਵਿਭਾਗ ਦੇ ਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ 15 ਤੋਂ 17 ਜੁਲਾਈ ਤੱਕ: ਹਰਜੋਤ ਸਿੰਘ ਬੈਂਸ

punjabusernewssite

ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਤੇ ਜੁਝਾਰੂ ਆਗੂ ਹਰਗੋਬਿੰਦ ਕੌਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਸ਼ਾਮਲ

punjabusernewssite