ਸੁਖਜਿੰਦਰ ਮਾਨ
ਬਠਿੰਡਾ, 8 ਸਤੰਬਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ‘ਕਾਰਪੋਰੇਟ ਭਜਾਉ-ਮੋਦੀ ਹਰਾਓ ਚੇਤਨਾ ਤੇ ਲਾਮਬੰਦੀ ਮੁਹਿੰਮ’ ਤਹਿਤ ਸਾਥੀ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਦਰਸ਼ਨ ਸਿੰਘ ਫੁੱਲੋ ਮਿੱਠੀ ਅਤੇ ਮਲਕੀਤ ਸਿੰਘ ਮਹਿਮਾ ਸਰਜਾ ਦੀ ਅਗਵਾਈ ਹੇਠ 6-7-8 ਸਤੰਬਰ ਨੂੰ ਜਿਲ੍ਹੇ ਦੇ ਅਨੇਕਾਂ ਪਿੰਡਾਂ ਅੰਦਰ ਝੰਡਾ ਮਾਰਚ ਕੀਤਾ ਗਿਆ। ਗੁਰਮੀਤ ਸਿੰਘ ਜੈ ਸਿੰਘ ਵਾਲਾ, ਗੁਰਜੰਟ ਸਿੰਘ, ਦਰਸ਼ਨ ਸਿੰਘ ਬਾਜਕ, ਕੂਕਾ ਸਿੰਘ ਨਥਾਣਾ, ਜੋਗਿੰਦਰ ਸਿੰਘ ਗਿੱਦੜ, ਮੱਖਣ ਸਿੰਘ ਪੂਹਲੀ, ਬਲਦੇਵ ਸਿੰਘ ਪੂਹਲੀ, ਜੋਗਿੰਦਰ ਸਿੰਘ ਕਲਿਆਣ, ਹਰਦੇਵ ਸਿੰਘ ਫੁੱਲੋ ਮਿੱਠੀ, ਉਮਰਦੀਨ ਜੱਸੀ, ਅਮਰੀਕ ਸਿੰਘ ਤੁੰਗਵਾਲੀ, ਜੀਤ ਸਿੰਘ, ਵੀਰ ਸਿੰਘ, ਸ਼ੰਕਰ ਲਾਲ ਵੀ ਹਾਜਰ ਸਨ।ਇਸ ਦੌਰਾਨ ਨਰੂਆਣਾ, ਜੈ ਸਿੰਘ ਵਾਲਾ, ਫੁੱਲੋ ਮਿੱਠੀ, ਸੰਗਤ ਕਲਾਂ, ਜੱਸੀ ਬਾਗ਼ ਵਾਲੀ, ਚੱਕ ਰੁਲਦੂ ਸਿੰਘ ਵਾਲਾ, ਪੱਕਾ ਕਲਾਂ, ਗਹਿਰੀ ਬੁੱਟਰ, ਸਿਵੀਆਂ, ਨੇਹੀਆਂ ਵਾਲਾ, ਬਲਾਹੜ ਵਿੰਝੂ, ਕੋਠੇ ਇੰਦਰ ਸਿੰਘ ਵਾਲੇ, ਮਹਿਮਾ ਸਰਜਾ, ਕੋਠੇ ਨਾਥਿਆਨਾ, ਬੁਰਜ ਮਹਿਮਾ, ਦਿਓਣ, ਬੁਲਾਢੇ ਵਾਲਾ, ਹਰਰੰਗਪੁਰਾ, ਢੇਲਵਾਂ, ਗਿੱਦੜ, ਗੰਗਾ, ਕਲਿਆਣ, ਨਥਾਣਾ, ਪੂਹਲੀ ਆਦਿ
ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ: ਹਾਈਕੋਰਟ
ਵਿਖੇ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਸਮੂਹ ਕਿਰਤੀ-ਕਿਸਾਨਾਂ ਤੇ ਭੈਣਾਂ ਨੂੰ 10 ਸਤੰਬਰ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ ਜਿਲ੍ਹਾ ਪੱਧਰੀ ਕਾਨਫਰੰਸ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।ਜਿਕਰਯੋਗ ਹੈ ਕਿ ਪਾਰਟੀ ਵੱਲੋਂ 10 ਤੋਂ 27 ਸਤੰਬਰ ਤੱਕ ਸੂਬੇ ਦੇ ਸਾਰੇ ਜਿਲ੍ਹਿਆਂ ਅੰਦਰ 60 ਤੋਂ ਵਧੇਰੇ ਰਾਜਨੀਤਕ ਕਾਨਫਰੰਸਾਂ ਅਤੇ ਜੱਥਾ ਮਾਰਚ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਕਤ ਮੁਹਿੰਮ ਦੌਰਾਨ ਸੰਘ ਪਰਿਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਤਿੱਖੇ ਜਨ ਸੰਘਰਸ਼ ਛੇੜਣ ਦੀ ਅਪੀਲ ਕੀਤੀ ਜਾਵੇਗੀ ਅਤੇ 2024 ਦੀਆਂ ਆਮ ਚੋਣਾਂ ਦੌਰਾਨ ਮੋਦੀ-ਸ਼ਾਹ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਬੇਦਖ਼ਲ ਕਰਨ ਦਾ ਸੱਦਾ ਦਿੱਤਾ ਜਾਵੇਗਾ।
Share the post "ਆਰ.ਐਮ.ਪੀ.ਆਈ. ਨੇ ਪਿੰਡਾਂ ’ਚ ਚਲਾਈ ‘ਕਾਰਪੋਰੇਟ ਭਜਾਉ-ਮੋਦੀ ਹਰਾਓ ਚੇਤਨਾ ਤੇ ਲਾਮਬੰਦੀ ਮੁਹਿੰਮ’"