ਜਿਲ੍ਹਾ ਦਫਤਰ ਵਿਖੇ ਨਾਹਰਿਆਂ ਦੀ ਗੂੰਜ ਦਰਮਿਆਨ ਲਹਿਰਾਇਆ ਸੁਰਖ਼ ਫਰੇਰਾ
ਸੁਖਜਿੰਦਰ ਮਾਨ
ਬਠਿੰਡਾ ; 5 ਮਈ : ਸੰਸਾਰ ਕਿਰਤੀ ਦੇ ਮਹਾਨ ਰਹਿਬਰ ਕਾਰਲ ਮਾਰਕਸ ( 5 ਮਈ 1818- 14 ਮਾਰਚ 1883) ਦੇ ਜਨਮ ਦਿਵਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ.ਪੀ.ਆਈ. ) ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਪ੍ਰਭਾਵਸ਼ਾਲੀ ਵਿਚਾਰ ਗੋਸ਼ਠੀ ਸੱਦੀ ਗਈ।
ਪਾਰਟੀ ਦੇ ਜਿਲ੍ਹਾ ਦਫ਼ਤਰ ‘ਸਾਥੀ ਗੁਰਚਰਨ ਸਿੰਘ ਰੰਧਾਵਾ ਯਾਦਗਾਰੀ ਕਿਰਤੀ ਭਵਨ’ ਬੀਬੀ ਵਾਲਾ ਵਿਖੇ ਸੱਦੀ ਗਈ ਉਕਤ ਗੋਸ਼ਠੀ ਦੀ ਪ੍ਰਧਾਨਗੀ ਸਰਵ ਸਾਥੀ ਸੰਪੂਰਨ ਸਿੰਘ, ਮਿੱਠੂ ਸਿੰਘ ਘੁੱਦਾ ਅਤੇ ਬੀਬੀ ਦਰਸ਼ਨਾ ਜੋਸ਼ੀ ਨੇ ਕੀਤੀ।
ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ‘ਵਰਤਮਾਨ ਦੌਰ ‘ਚ ਕਾਰਲ ਮਾਰਕਸ ਦੇ ਵਿਚਾਰਾਂ ਦਾ ਮਹੱਤਵ ਅਤੇ ਮਜ਼ਦੂਰ ਲਹਿਰ ਸਨਮੁਖ ਚੁਣੌਤੀਆਂ’ ਵਿਸ਼ੇ ‘ਤੇ ਵਿਚਾਰ ਰੱਖੇ। ਕਾਰਵਾਈ ਜਿਲ੍ਹਾ ਖਜਾਨਚੀ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਚਲਾਈ। ਤਾਰਾ ਸਿੰਘ ਨੰਦਗੜ੍ਹ ਕੋਟੜਾ, ਮੱਖਣ ਸਿੰਘ ਗੁਰੂਸਰ, ਗੁਰਪ੍ਰੀਤ ਸਿੰਘ ਬੱਬਾ, ਗੁਰਜੰਟ ਸਿੰਘ ਘੁੱਦਾ, ਮੇਜਰ ਸਿੰਘ ਦਾਦੂ, ਸੁਖਦੇਵ ਸਿੰਘ ਨਥਾਣਾ, ਕੁਲਵੰਤ ਸਿੰਘ ਦਾਨ ਸਿੰਘ ਵਾਲਾ ਵੱਲੋਂ ਉਠਾਏ ਨੁਕਤਿਆਂ ਦੇ ਮੁੱਖ ਬੁਲਾਰੇ ਨੇ ਬਾਦਲੀਲ ਜਵਾਬ ਦਿੱਤੇ। ਸੈਮੀਨਾਰ ਦੇ ਸ਼ੁਰੂ ਵਿੱਚ ਇਨਕਲਾਬੀ ਨਾਹਰਿਆਂ ਦੀ ਗੂੰਜ ਦਰਮਿਆਨ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਵੱਲੋਂ ਕਿਰਤੀਆਂ ਦਾ ਸੂਹਾ ਦਾ ਝੰਡਾ ਲਹਿਰਾਇਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ਬੀਬੀ ਦਰਸ਼ਨਾ ਜੋਸ਼ੀ ਨੇ ਸਭਨਾ ਦਾ ਧੰਨਵਾਦ ਕੀਤਾ।
ਆਰ.ਐਮ.ਪੀ.ਆਈ. ਨੇ ਵਿਚਾਰ ਗੋਸ਼ਠੀ ਕਰਕੇ ਮਨਾਇਆ ਕਾਰਲ ਮਾਰਕਸ ਦਾ ਜਨਮ ਦਿਹਾੜਾ
20 Views