ਬਠਿੰਡਾ, 7 ਨਵੰਬਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਵਲੋਂ ਅਕਤੂਬਰ ਇਨਕਲਾਬ (1917 ਦੀ ਰੂਸੀ ਸਮਾਜਵਾਦੀ ਕ੍ਰਾਂਤੀ) ਦੀ ਵਰ੍ਹੇਗੰਢ ਸਥਾਨਕ ਟੀਚਰਜ ਹੋਮ ਵਿਖੇ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਦੀ ਪ੍ਰਧਾਨਗੀ ਹੇਠ ਭਰਵੀਂ ਜਨਰਲ ਬਾਡੀ ਮੀਟਿੰਗ ਕਰਕੇ ਮਨਾਈ ਗਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਖਜ਼ਾਨਚੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਚਲਾਈ।ਆਰੰਭ ਵਿਚ ਇਕ ਸ਼ੋਕ ਮਤੇ ਰਾਹੀਂ ਇਜ਼ਰਾਇਲ ਵਲੋਂ ਫ਼ਲਸਤੀਨੀਆਂ ਦੇ ਨਸਲਘਾਤ ਅਤੇ ਉਨ੍ਹਾਂ ਦੀ ਮਾਤ ਭੂਮੀ ਹੜੱਪਣ ਲਈ ਵਿੱਢੀ ਗਈ ਨਿਹੱਕੀ ਤੇ ਅਸਾਵੀਂ ਜੰਗ ਵਿਚ ਮਾਰੇ ਗਏ ਨਿਰਦੋਸ਼ ਲੋਕਾਂ, ਖਾਸ ਕਰਕੇ ਬੱਚਿਆਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਫ਼ਲਸਤੀਨ ਦੇ ਮੁਕਤੀ ਸੰਗਰਾਮ ਨਾਲ ਮੁਕੰਮਲ ਯਕਜਹਿਤੀ ਪ੍ਰਗਟਾਈ ਗਈ।
ਲੱਖਾ ਸਿਧਾਨਾ ਨੂੰ ਪੁਲਿਸ ਨੇ ਰਾਮਪੂਰਾ ਫੂਲ ਤੋਂ ਕੀਤਾ ਗ੍ਰਿਫ਼ਤਾਰ
ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਅਕਤੂਬਰ ਇਨਕਲਾਬ ਦੇ ਅਜੋਕੇ ਮਹੱਤਵ ਬਾਰੇ ਤਫ਼ਸੀਲ ਨਾਲ ਰੌਸ਼ਨੀ ਪਾਈ।ਸਾਥੀ ਮਹੀਪਾਲ ਨੇ ਕਿਹਾ ਕਿ ਸੰਸਾਰ ਭਰ ਦੇ ਗਰੀਬ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਅਤੇ ਕਿਰਤੀ ਲੋਕਾਈ ਦੀ ਬੇਕਿਰਕ ਲੁੱਟ ਜਾਰੀ ਰੱਖਣ ਲਈ ਜੰਗਾਂ ਭੜਕਾ ਰਹੇ ਸਾਮਰਾਜ ਦਾ ਖਾਤਮਾ ਕੀਤੇ ਬਗੈਰ ਵਿਸ਼ਵ ਸ਼ਾਂਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿ ਲੁੱਟ-ਖਸੁੱਟ ’ਤੇ ਆਧਾਰਿਤ ਰਾਜਕੀ ਢਾਂਚੇ ਨੂੰ ਢਹਿ ਢੇਰੀ ਕਰਦਿਆਂ ਕਿਰਤੀਆਂ ਦੀ ਪੁੱਗਤ ਵਾਲਾ ਸਮਾਜਵਾਦੀ ਰਾਜ ਪ੍ਰਬੰਧ ਕਾਇਮ ਕੀਤੇ ਬਗੈਰ ਕਿਰਤੀਆਂ ਦੀ ਲੁੱਟ-ਚੋਂਘ, ਜਬਰ-ਵਿਤਕਰੇ ਤੋਂ ਬੰਦ ਖਲਾਸੀ ਹੋਣੀ ਅਸੰਭਵ ਹੈ।
ਕਿਸਾਨ ਨੇ ਲਗਾਈ ਹੋਈ ਸੀ ਪਰਾਲੀ ਨੂੰ ਅੱਗ, ਉਪਰੋਂ ਪੁੱਜੇ ਡਿਪਟੀ ਕਮਿਸ਼ਨਰ
ਕੇਂਦਰੀ ਆਗੂ ਨੇ ਕਿਹਾ ਕਿ ਭਾਰਤ ਅੰਦਰ ਸਮਾਜਿਕ ਤਬਦੀਲੀ ਦਾ ਮਾਨਵਤਾਵਾਦੀ ਲੋਕ ਸੰਗਰਾਮ, ਸੰਘ ਪਰਿਵਾਰ ਦੇ ਮਨੂੰ ਸਿਮਰਤੀ ’ਤੇ ਆਧਾਰਿਤ ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ ਕਾਇਮ ਕਰਨ ਦੇ ਫਿਰਕੂ-ਫਾਸ਼ੀ, ਵੰਡਵਾਦੀ ਏਜੰਡੇ ਨੂੰ ਭਾਂਜ ਦਿੱਤੇ ਬਗੈਰ ਅਤੇ ਭਾਰਤੀ ਲੋਕਾਂ ਨੂੰ ਕੰਗਾਲ ਕਰਕੇ ਕਾਰਪੋਰੇਟ ਲੋਟੂਆਂ ਤੇ ਬਹੁਕੌਮੀ ਕਾਰਪੋਰੇਸ਼ਨ ਦੇ ਧਨ ਅੰਬਾਰਾਂ ’ਚ ਵਾਧਾ ਕਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਰੱਦ ਕਰਕੇ ਹੀ ਜਿੱਤ ਵਲ ਵਧ ਸਕਦਾ ਹੈ।
ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ‘ਚ ਨਵਜੋਤ ਸਿੱਧੂ ਨੂੰ ਨਹੀਂ ਮਿਲੀ ਜੱਗ੍ਹਾਂ
ਇਸ ਮੌਕੇ ਲੋਕ ਹਿਤਾਂ ਦੀ ਘੋਰ ਅਣਦੇਖੀ ਕਰਦਿਆਂ ਸਨਅਤਕਾਰਾਂ ਨੂੰ ਟੈਕਸ ਮਾਫੀ ਦੇ ਖੁਲ੍ਹੇ ਗੱਫੇ ਵਰਤਾਉਣ ਵਾਲੀ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਵੀ ਸਖ਼ਤ ਨਿੰਦਾ ਕੀਤੀ ਗਈ। ਮਲਕੀਤ ਸਿੰਘ ਮਹਿਮਾ ਸਰਜਾ, ਕੁਲਵੰਤ ਸਿੰਘ ਦਾਨ ਸਿੰਘ ਵਾਲਾ, ਜਸਵੀਰ ਸਿੰਘ ਢੱਡੇ, ਦਵਿੰਦਰ ਸਿੰਘ ਜੰਗੀਰਾਣਾ, ਹਰਵਿੰਦਰ ਸਿੰਘ ਨੇ ਵੀ ਵਿਚਾਰ ਰੱਖੇ।