ਖਿਡਾਰੀਆਂ ਦੇ ਲਈ ਤਿੰਨ ਫੀਸਦੀ ਕੋਟੇ ਨੂੰ ਮੁੜ ਕਰਵਾਇਆ ਜਾਵੇਗਾ ਬਹਾਲ- ਡਿਪਟੀ ਸੀਐਮ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਦੀ ਸਰਕਾਰੀ ਨੌਕਰੀਆਂ ਦੀ ਏ ਅਤੇ ਬੀ ਸ਼੍ਰੇਣੀ ਵਿਚ ਖਿਡਾਰੀਆਂ ਦੇ ਲਈ ਤਿੰਨ ਫੀਸਦੀ ਕੋਟੇ ਨੂੰ ਮੁੜ ਬਹਾਲ ਕਰਵਾਇਆ ਜਾਵੇਗਾ ਅਤੇ ਉਚਾਨਾ ਵਿਚ ਸ਼ਹੀਦ-ਏ-ਆਜਮ ਭਗਤ ਸਿੰਘ ਦੀ 33 ਫੁੱਟ ਉੱਚੀ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ। ਡਿਪਟੀ ਸੀਐਮ ਅੱਜ ਸ਼ਹੀਦੀ ਦਿਵਸ ਦੇ ਮੌਕੇ ‘ਤੇ ਉਚਾਨਾ ਵਿਚ ਆਯੋਜਿਤ ਮੈਰਾਥਨ ਦੌੜ ਦੇ ਸਮਾਪਨ ਸਮਾਰੋੀ ਵਿਚ ਬਤੌਰ ਮੁੱਖ ਮਹਿਮਾਨ ਬੋਲ ਰੇ ਸਨ। ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੈਰਾਥਨ ਦੌੜ ਵਿਚ ਆਈ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿੰਡ ਨਗੁਰਾਂ ਤੋਂ ਬਧਾਨਾ ਤਕ ਬਣੀ ਸੜਕ ਦਾ ਨਾਮਕਰਣ ਸ਼ਹੀਦ ਕੈਪਨ ਪਵਨ ਕੁਮਾਰ ਦੇ ਨਾਂਅ ਨਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਖੁਲੀ ਹਵਾ ਵਿਚ ਸਾਹ ਲੈ ਰਹੇ ਹਨ। ਰਾਸ਼ਟਰ ਹਮੇਸ਼ਾ ਇੰਨ੍ਹਾ ਦਾ ਰਿਣੀ ਰਹੇਗੀ। ਉਨ੍ਹਾਂ ਨੇ ਮੈਰਾਥਨ ਵਿਚ ਅਵੱਲ ਰਹਿਣ ਵਾਲੇ ਰਨਰਸ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਨੌਜੁਆਨਾਂ ਨੁੰ ਨਸ਼ਾਖੋਰੀ ਛੱਡ ਕੇ ਖੇਡਾਂ ਦੇ ਵੱਲ ਆਪਣਾ ਰੁਝਾਨ ਵਧਾਉਣਾ ਚਾਹੀਦਾ ਹੈ, ਕਿਉਂਕਿ ਖੇਡਾਂ ਵਿਚ ਕੈਰਿਅਰ ਬਨਾਉਣ ਦੀ ਅਪਾਰ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਖੇਡ ਨੀਤੀ ਦੀ ਬਦੌਲਤ ਹੀ ਸੂਬੇ ਦੇ ਅਨੇਕ ਖਿਡਾਰੀਆਂ ਨੇ ਸੂਬਾ ਦਾ ਨਾਂਅ ਵਿਸ਼ਵ ਪਟਲ ‘ਤੇ ਫਕਰ ਕਰਨ ਦਾ ਕੰਮ ਕੀਤਾ ਹੈ। ਇਸ ਖੇਡ ਨੀਤੀ ਦੀ ਬਦੌਲਤ ਐਕਸੀਲੈਂਟ ਖਿਡਾਰੀਆਂ ਨੂੰ ਅਨੇਕ ਵਿਭਾਗਾਂ ਵਿਚ ਸਰਕਾਰੀ ਅਹੁਦਿਆਂ ‘ਤੇ ਨੌਕਰੀਆਂ ਮਿਲੀਆਂ ਹਨ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਊਹ ਸਿਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਲੈਣ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਅਮ੍ਰਤ ਮਹਾਉਤਸਵ ਦੇ ਤਹਿਤ ਆਯੋਜਿਤ ਇਸ ਮੈਰਾਥਨ ਦੌੜ ਵਿਚ ਹਜਾਰਾਂ ਦੀ ਗਿਣਤੀ ਵਿਚ ਬੱਚਿਆਂ, ਨੋਜੁਆਨਾਂ ਅਤੇ ਮਹਿਲਾਵਾਂ ਨੇ ਹਿੱਸਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਹਰਿਆਣਾ ਸੂਬਾ ਹਰ ਖੇਤਰ ਵਿਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੋ ਯੁਵਾ ਖੇਡ, ਮੈਡੀਕਲ, ਸਿਖਿਆ, ਖੋਜਆਦਿ ਖੇਤਰਾਂ ਵਿਚ ਅੱਗੇ ਵੱਧਣਾ ਚਾਹੁੰਦੇ ਹਨ ਉਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਹਰ ਵਰਗ ਦੇ ਉਥਾਨ ਲਈ ਅਨੇਕ ਭਲਾਈਕਾਰੀ ਯੋਜਨਾਵਾਂ ਲਾਗੂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇੰਨ੍ਹਾ ਯੋਜਨਾਵਾਂ ਦਾ ਲਾਭ ਚੁੱਕ ਕੇ ਆਪਣੇ ਜੀਵਨ ਪੱਧਰ ਨੂੰ ਲਗਾਤਾਰ ਉੱਚਾ ਚੁੱਕਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਦਾ ਗਰੀਬ ਤਬਕਾ ਦੇ ਲੋਕਾਂ ਦੇ ਉਥਾਨ ਲਈ ਸਰਕਾਰ ਵੱਲੋਂ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ। ਇਸੀ ਉਦੇਸ਼ ਨੂੰ ਲੈ ਕੇ ਪੂਰੇ ਸੂਬੇ ਵਿਚ ਮੁੱਖ ਮੰਤਰੀ ਗਰੀਬ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਮੇਲਿਆਂ ਦਾ ਆਯੋਜਨ ਕਰਵਾਇਆਜਾ ਰਿਹਾ ਹੈ ਤਾਂ ਜੋ ਹਰ ਯੋਗ ਵਿਅਕਤੀ ਨੂੰ ਇਕ ਹੀ ਥਾਂ ‘ਤੇ ਸਾਰੇ ਵਿਭਾਗਾਂ ਅਤੇ ਬੈਂਕਾਂ ਦੀ ਸੇਵਾਵਾਂ ਮਹੁਇਆ ਕਰਵਾ ਕੇ ਲਾਭ ਦਿੱਤਾ ਜਾ ਸਕੇ। ਇਸ ਤੋ ਪਹਿਲਾਂ ਆਜਾਦੀ ਦੇ ਅਮ੍ਰਤ ਮਹਾ ਉਤਸਵ ਦੇ ਮੌਕੇ ਵਿਚ ਸ਼ਹੀਦੀ ਦਿਵਸ ‘ਤੇ ਉਚਾਨਾ ਵਿਧਾਨਸਭਾ ਖੇਤਰ ਦੇ ਪਿੰਡ ਖਟਕੜ ਸਥਿਤ ਟੋਲ ਪਲਾਜਾ ਤੋ 12 ਕਿਲੋਮੀਟਰ ਲੰਬੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਸੂਬੇ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਉਨ੍ਹਾ ਨੇ ਖੁਦ ਵੀ ਮੈਰਾਥਨ ਵਿਚ ਦੌੜ ਕੇ, ਰਨਰਸ ਦਾ ਹੌਸਲਾ ਵਧਾਇਆ। ਕਿਰਤ ਅਤੇ ਰੁਜਗਾਰ ਮੰਤਰੀ ਅਨੁਪ ਧਾਨਕ ਅਤੇ ਵਿਧਾਇਕ ਅਮਰਜੀਤ ਢਾਂਡਾ ਨੇ ਵੀ ਮੈਰਾਥਨ ਵਿਚ ਨੌਜੁਆਨਾਂ ਦੇ ਨਾਲ ਦੌੜ ਲਗਾਈ। ਮੈਰਾਥਨ ਵਿਚ ਨੌਜੁਆਨਾਂ ਦੇ ਨਾਲ ਬੱਚਿਆਂ, ਬਜੁਰਗਾਂ ਤੇ ਮਹਿਲਾਵਾਂ ਨੇ ਵੀ ਹਿੱਸਾ ਲਿਆ। ਰਨਰਸ ਵਿਚ ਮੈਰਾਥਨ ਦੇ ਪ੍ਰਤੀ ਬਹੁਤ ਉਤਸਾਹ ਨਜਰ ਆਇਆ। ਮੈਰਾਥਨ ਦਾ ਦ੍ਰਿਸ਼ ਉਸ ਸਮੇਂ ਹੋਰ ਵੀ ਦੇਖਣਯੋਗ ਬਣ ਗਿਆ ਜਦੋਂ ਹੈਲੀਕਾਪਟਰ ਰਾਹੀਂ ਰਨਰਸ ‘ਤੇ ਫੁੱਲ ਵੱਰਖਾ ਲਗਾਤਾਰ ਹੁੰਦੀ ਰਹੀ। ਸੱਭ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਖਟਕੜ ਪਿੰਡ ਸਥਿਤ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਪ੍ਰਤਿਮਾ ‘ਮੇ ਫੁੱਲਾ ਦਾ ਹਾਰ ਚੜਾ ਕੇ ਉਨ੍ਹਾਂ ਨੂੰ ਸ਼ਰਧਾਂਜਲਦੀ ਦਿੱਤੀ।
Share the post "ਉਚਾਨਾ ਵਿਚ ਭਗਤ ਸਿੰਘ ਦੀ 33 ਫੁੱਟ ਉੰਚੀ ਪ੍ਰਤਿਮਾ ਕੀਤੀ ਜਾਵੇਗੀ ਸਥਾਪਿਤ – ਦੁਸ਼ਯੰਤ ਚੌਟਾਲਾ"