WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਏਮਜ਼ ਤੋਂ ਵਧੀਆ ਮਾਲਵੇ ਚ ਸਿਹਤ ਸੇਵਾਵਾਂ ਲਈ ਹੋਰ ਕੋਈ ਮੈਡੀਕਲ ਅਦਾਰਾ ਨਹੀਂ : ਸੋਮ ਪ੍ਰਕਾਸ਼

ਏਮਜ ਦੇ ਸਲਾਨਾ ਚੌਥੇ ਇੰਸਟੀਚਿਊਟ ਡੇਅ ਮੌਕੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਬਠਿੰਡਾ, 1 ਨਵੰਬਰ : ਮਾਲਵਾ ਸਮੇਤ ਨਾਲ ਲਗਦੇ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਏਮਜ਼ ਤੋਂ ਵਧੀਆਂ ਹੋਰ ਕੋਈ ਵੀ ਮੈਡੀਕਲ ਅਦਾਰਾ ਨਹੀਂ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਕੇਂਦਰੀ ਰਾਜ ਮੰਤਰੀ ਆਫ ਸਟੇਟ ਫਾਰ ਕਮਰਸ ਤੇ ਇੰਡਸਟਰੀ ਭਾਰਤ ਸਰਕਾਰ ਸ਼੍ਰੀ ਸੋਮ ਪ੍ਰਕਾਸ਼ ਆਈਏਐਸ (ਸੇਵਾ ਮੁਕਤ) ਨੇ ਏਮਜ ਵਲੋਂ ਕਰਵਾਏ ਗਏ ਸਲਾਨਾ ਚੌਥੇ ਇੰਸਟੀਚਿਊਟ ਡੇਅ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ।

ਕੇਂਦਰੀ ਮੰਤਰੀ ਨੇ ਮਿੱਤਲ ਗਰੁੱਪ ਵੱਲੋਂ ਬਣਾਈ ਜਾ ਰਹੀ ਧਰਮਸ਼ਾਲਾ ਦਾ ਭੂਮੀ ਪੂਜ਼ਨ ਕਰਕੇ ਕਰਵਾਈ ਰਸ਼ਮੀ ਸ਼ੁਰੂਆਤ

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਏਮਜ਼ ਦੇ ਡਾਇਰੈਕਟਰ ਪ੍ਰੋ: ਡਾ. ਡੀਕੇ ਸਿੰਘ, ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਆਰ.ਪੀ. ਤਿਵਾੜੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਾਈਸ ਚਾਂਸਲਰ ਪ੍ਰੋ. ਡਾ. ਰਾਜੀਵ ਸੂਦ, ਏਮਜ ਦੇ ਪ੍ਰੈਜ਼ੀਡੈਂਟ ਪ੍ਰੋ: ਡਾ. ਅਨਿੱਲ ਕੁਮਾਰ ਗੁਪਤਾ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਰਜਿੰਦਰ ਮਿੱਤਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ

ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਏਮਜ਼ ਦੇ ਸਲਾਨਾ ਚੌਥੇ ਇੰਸਟੀਚਿਊਟ ਡੇਅ ਦੇ ਨਾਲ-ਨਾਲ ਪੰਜਾਬ ਦਿਵਸ ਦੀ ਵੀ ਵਧਾਈ ਦਿੱਤੀ। ਉਨ੍ਹਾਂ ਆਪਣੀਆਂ ਬਠਿੰਡਾ ਜ਼ਿਲ੍ਹੇ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਤੋਂ 50 ਸਾਲ ਪਹਿਲਾਂ ਉਹ ਸਰਕਾਰੀ ਰਜਿੰਦਰਾ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਏਮਜ਼ ਦੇ ਵਿਦਿਆਰਥੀਆਂ ਨੂੰ ਖੁਸ਼ਕਿਸਮਤ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ਲੱਕੀ ਹਨ ਜਿਨ੍ਹਾਂ ਨੂੰ ਏਮਜ਼ ਵਰਗੇ ਮੈਡੀਕਲ ਅਦਾਰੇ ਚ ਡਾਕਟਰੀ ਦੀ ਸਿੱਖਿਆ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਏਮਜ਼ ਵਿਖੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮੈਡੀਕਲ ਸਿੱਖਿਆ ਲੈਣ ਉਪਰੰਤ ਆਪਣੀਆਂ ਸੇਵਾਵਾਂ ਸੱਚੀ ਸੇਵਾ ਤੇ ਭਾਵਨਾ ਨਾਲ ਨਿਭਾਉਂਦਿਆਂ ਦੇਸ਼ ਦਾ ਨਾਮ ਚਮਕਾਉਣ।

ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ

ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ 2047 ਤੱਕ ਦੇਸ਼ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੋਵੇਗਾ। ਉਨ੍ਹਾਂ ਆਸ ਜਤਾਉਂਦਿਆਂ ਕਿਹਾ ਕਿ ਏਮਜ਼ ਹੋਰ ਤਰੱਕੀ ਕਰੇ ਅਤੇ ਵਿਦਿਆਰਥੀ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੇਂਦਰੀ ਸਿਹਤ ਮੰਤਰੀ ਨਾਲ ਗੱਲ ਕਰਕੇ ਇੱਥੇ ਟਰੋਮਾ ਸੈਂਟਰ ਖੁਲਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਏਮਜ਼ ਦੇ ਡਾਇਰੈਕਟਰ ਪ੍ਰੋ: ਡਾ. ਡੀਕੇ ਸਿੰਘ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਾਜੀਵ ਸੂਦ, ਏਮਜ ਦੇ ਪ੍ਰੈਜ਼ੀਡੈਂਟ ਪ੍ਰੋ: ਡਾ. ਅਨਿੱਲ ਕੁਮਾਰ ਗੁਪਤਾ ਵਲੋਂ ਏਮਜ਼ ਵਲੋਂ ਸਿਹਤ ਖੇਤਰ ਵਿੱਚ ਨਿਭਾਈਆਂ ਜਾ ਸੇਵਾਵਾਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।

“ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…” , CM ਮਾਨ ਨੇ ਸਾਂਝੀ ਕੀਤੀ ਪੋਸਟ

ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ (ਰਜਿ) ਵੱਲੋਂ ਸਥਾਨਕ ਏਮਜ ਵਿਖੇ ਮਰੀਜ਼ਾਂ ਦੇ ਨਾਲ ਆਉਣ ਵਾਲੇ ਸਕੇ-ਸੰਬੰਧੀਆਂ ਦੇ ਰਹਿਣ-ਸਹਿਣ ਲਈ ਬਣਾਈ ਜਾਣ ਵਾਲੀ ਧਰਮਸ਼ਾਲਾ ਦੇ ਭੂਮੀ ਪੂਜਨ ਚ ਸ਼ਿਰਕਤ ਕਰਦਿਆਂ 10 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਧਰਮਸ਼ਾਲਾ ਦਾ ਨੀਂਹ ਪੱਥਰ ਵੀ ਰੱਖਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ, ਸਾਬਕਾ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਰਾਜੀਵ ਕੁਮਾਰ, ਡਾ. ਕੰਵਲਜੀਤ ਕੌੜਾ, ਦਿਆਲ ਸੋਢੀ, ਸੰਦੀਪ ਸਿੰਗਲਾ, ਐਮਸੀ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਏਮਜ਼ ਦੇ ਡਾਕਟਰ, ਪ੍ਰੋਫ਼ੈਸਰ ਤੇ ਵਿਦਿਆਰਥੀ ਆਦਿ ਹਾਜ਼ਰ ਸਨ।

 

Related posts

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਮੁੱਢਲੇ ਸਿਹਤ ਕੇਂਦਰਾਂ ’ਚ ਗੈਰ ਸੰਚਾਰੀ ਰੋਗਾਂ ਸਬੰਧੀ ਜਾਗਰੂਕਤਾ ਸਮਾਗਮ ਆਯੋਜਿਤ

punjabusernewssite

ਕੋਵਿਡ ਟੀਕਾਕਰਨ ਸਬੰਧੀ ਪ੍ਰੋਤਸਾਹਨ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ-ਓ.ਪੀ. ਸੋਨੀ

punjabusernewssite

ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਨਵੇਂ ਸਾਲ ਮੌਕੇ ਖੂਨਦਾਨ ਕੈਂਪ ਆਯੋਜਿਤ, ਡੀਸੀ ਨੇ ਕੀਤਾ ਉਦਘਾਟਨ

punjabusernewssite