ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਸਥਾਨਕ ਏਮਜ਼ ਇੰਸਟੀਚਿਊਟ ਦੇ ਕਾਲਜ ਆਫ ਨਰਸਿੰਗ ਵਿਖੇ “ਸਾਡਾ ਗ੍ਰਹਿ, ਸਾਡੀ ਸਿਹਤ“ ਵਿਸੇ ‘ਤੇ ਵਿਸਵ ਸਿਹਤ ਦਿਵਸ ਮਨਾਇਆ ਗਿਆ। ਇਹ ਦਿਵਸ ਮਰੀਜਾਂ ਅਤੇ ਉਨ੍ਹਾਂ ਦੇ ਰਿਸਤੇਦਾਰਾਂ ਵਿੱਚ ਵਾਤਾਵਰਨ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ: ਸਤੀਸ ਗੁਪਤਾ ਡੀਨ ਸਨ। ਬੀਐਸਸੀ (ਆਨਰਜ) ਨਰਸਿੰਗ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਓਪੀਡੀ ਕੈਂਪਸ ਦੇ ਅੰਦਰ ਅਤੇ ਬਾਹਰ ਨੁੱਕੜ ਨਾਟਕ ਪੇਸ ਕੀਤਾ। ਨਰਸਿੰਗ ਕਾਲਜ ਵੱਲੋਂ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਕਾਲਜ ਆਫ ਨਰਸਿੰਗ ਦੇ ਪਿ੍ਰੰਸੀਪਲ ਇੰਚਾਰਜ ਡਾ: ਮੋਨਿਕਾ ਸਰਮਾ, ਐਸੋਸੀਏਟ ਪ੍ਰੋਫੈਸਰ ਡਾ: ਨਰਿੰਦਰ ਕੌਰ ਵਾਲੀਆ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਅਤੁਲ ਸਰਮਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਦੀ ਸਰਾਹਨਾ ਕੀਤੀ । ਡਾ. ਸਤੀਸ ਗੁਪਤਾ ਨੇ ਇਸ ਸਮਾਗਮ ਦੇ ਆਯੋਜਨ ਲਈ ਨਰਸਿੰਗ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਅਤੇ ਫੈਕਲਟੀ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਗ੍ਰਹਿ ਨੂੰ ਰਹਿਣ ਲਈ ਸਿਹਤਮੰਦ ਅਤੇ ਸੁਰੱਖਿਅਤ ਸਥਾਨ ਬਣਾਉਣ ਲਈ ਇਹ ਸਮਾਗਮ ਮਹੱਤਵਪੂਰਨ ਹੈ।
ਏਮਜ਼ ਦੇ ਕਾਲਜ਼ ਆਫ਼ ਨਰਸਿੰਗ ’ਚ ਸਿਹਤ ਦਿਵਸ ਆਯੋਜਿਤ
5 Views