spot_img
spot_img

ਏਮਜ਼ ਦੇ ਡਾਇਰੈਕਟਰ ਦਾ ਨਾਂ ਵਰਤ ਕੇ ਪੈਸੇ ਮੰਗਣ ਵਾਲੇ ਵਿਰੁਧ ਪਰਚਾ ਦਰਜ਼

Date:

spot_img

ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਜ਼ਿਲ੍ਹਾ ਪੁਲਿਸ ਦੇ ਸਾਈਬਰ ਸੈਲ ਨੇ ਏਮਜ਼ ਬਠਿੰਡਾ ਦੇ ਡਾਇਰੈਕਟਰ ਦਾ ਨਾਂ ਵਰਤ ਕੇ ਪੈਸੇ ਮੰਗਣ ਵਾਲੇ ਅਗਿਆਤ ਨੌਸਰਬਾਜ਼ ਵਿਰੁਧ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਐਸ.ਐਸ.ਪੀ ਨੂੰ ਡਾਇਰੈਕਟਰ ਵਲੋਂ 7 ਫ਼ਰਵਰੀ ਨੂੰ ਭੇਜੇ ਇੱਕ ਪੱਤਰ (ਨੰਬਰ ਏਮਜ਼ ਬਠਿੰਡਾ/ਡੀਓ/2ਕੇ22/22) ਰਾਹੀਂ ਸਿਕਾਇਤ ਕੀਤੀ ਗਈ ਸੀ। ਜਿਸ ਵਿਚ ਦਸਿਆ ਗਿਆ ਸੀ ਕਿ ਕਿਸੇ ਅਗਿਆਤ ਵਿਅਕਤੀ ਨੇ ਏਮਜ਼ ਦੀ ਵੈਬਸਾਈਟ ਤੋਂ ਉਸਦੀ ਫ਼ੋਟੋ ਚੁੱਕ ਕੇ ਅਪਣੇ ਵਟਸਅੇਪ ਨੰਬਰ 81475-30911 ਉਪਰ ਲਗਾ ਲਈ ਤੇ ਬਾਅਦ ਵਿਚ ਉਸਦੇ ਸਾਥੀਆਂ ਨੂੰ ਹੀ ਫ਼ੋਨ ਕਰਕੇ ਪੈਸੇ ਦੀ ਮੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦ ਕੁੱਝ ਨੇ ਅੱਗੋਂ ਸ਼ੱਕ ਪੈਣ ’ਤੇ ਸਵਾਲ ਜਵਾਬ ਕੀਤੇ ਤਾਂ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ। ਡਾਇਰੈਕਟਰ ਡਾ ਡੀ.ਕੇ.ਸਿੰਘ ਮੁਤਾਬਿਕ ਅਜਿਹਾ ਹੋਣ ਨਾਲ ਉਸਦੀ ਬਦਨਾਮੀ ਹੋਈ। ਇਸ ਸਿਕਾਇਤ ਦੇ ਆਧਾਰ ’ਤੇ ਐਸ.ਐਸ.ਪੀ ਵਲੋਂ ਇਸਦੀ ਜਾਂਚ ਸਾਈਬਰ ਸੈਲ ਨੂੰ ਸੋਂਪੀ ਗਈ। ਸਾਈਬਰ ਸੈਲ ਦੇ ਇੰਚਾਰਜ਼ ਰਜਿੰਦਰ ਸਿੰਘ ਵਲੋਂ ਕੀਤੀ ਪੜਤਾਲ ਦੌਰਾਨ ਉਕਤ ਨੰਬਰ ਬੰਦ ਪਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਵਟਸਅੇਪ ਨੰਬਰ ਬੰਦ ਕਰਵਾਉਣ ਤੇ ਉਸਦਾ ਰਿਕਾਰਡ ਹਾਸਲ ਕਰਨ ਲਈ ਕੰਪਨੀ ਨਾਲ ਧਾਰਾ 91 ਸੀਆਰਪੀਸੀ ਤਹਿਤ ਪੱਤਰ ਵਿਹਾਰ ਕੀਤਾ ਗਿਆ। ਇਸਤੋਂ ਇਲਾਵਾ ਪੜਤਾਲ ਤੋਂ ਬਾਅਦ ਅਗਿਆਤ ਮੁਜ਼ਰਮ ਵਿਰੁਧ ਅਧੀਨ ਧਾਰਾ 66 ਡੀ ਆਈਟੀ ਐਕਟ 2000, ਆਈ.ਪੀ.ਸੀ ਧਾਰਾ 419, 500 ਅਤੇ 506 ਤਹਿਤ ਥਾਣਾ ਸਦਰ ਵਿਚ ਪਰਚਾ ਦਰਜ਼ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

AAP ਨੇ ਹਲਕਾ ਬਠਿੰਡਾ ਦਿਹਾਤੀ ਤੋਂ Gopal Singh Kotfatta ਨੂੰ ਕੀਤਾ ਹਲਕਾ ਇੰਚਾਰਜ਼ ਨਿਯੁਕਤ

Bathinda News: Gopal Singh Kotfatta; ਪਿਛਲੇ ਕਾਫੀ ਸਮੇਂ ਤੋਂ...

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

👉ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ...