ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਸਥਾਨਕ ਸ਼ਹਿਰ ’ਚ ਦੋ ਸਾਲ ਪਹਿਲਾਂ ਅੱਜ ਦੇ ਸ਼ੁਰੂ ਹੋਏ ਏਮਜ਼ ਦਾ ਅੱਜ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਡਾ: ਡੀ.ਕੇ. ਸਿੰਘ ਤੋਂ ਇਲਾਵਾ ਪਦਮ ਸ੍ਰੀ ਅਵਾਰਡੀ ਡਾ: ਦਿਗੰਬਰ ਬੇਹੜਾ, ਡਾ. ਰਾਜੀਵ ਗੁਪਤਾ, ਜੋ ਕਿ ਡੀ.ਐਮ.ਸੀ., ਲੁਧਿਆਣਾ ਵਿੱਚ ਕਾਰਡੀਅਕ ਸਰਜਨ ਹਨ ਅਤੇ ਪ੍ਰੋਫੈਸਰ ਡਾ. ਵਿਤੁਲ ਗੁਪਤਾ ਮੁੱਖਮਹਿਮਾਨ ਵਜੋਂ ਪੁੱਜੇ। ਏਮਜ ਦੇ ਡੀਨ ਅਤੇ ਮੈਡੀਕਲ ਸੁਪਰਡੈਂਟ ਡਾ: ਸਤੀਸ ਗੁਪਤਾ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਓਹਨਾ ਨੇ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਅਤੇ ‘ਬਲੈਕ ਫੰਗਸ‘ ਮਹਾਂਮਾਰੀ ਦੇ ਦੌਰਾਨ ਸੰਸਥਾ ਦੁਆਰਾ ਨਿਭਾਈ ਗਈ ਭੂਮਿਕਾ ‘ਤੇ ਜੋਰ ਦਿੱਤਾ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਇੰਸਟੀਚਿਊਟ ਵੱਲੋਂ ਥੋੜ੍ਹੇ ਸਮੇਂ ਵਿੱਚ ਕੀਤੀ ਸਾਨਦਾਰ ਤਰੱਕੀ ਲਈ ਡਾਇਰੈਕਟਰ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸੰਸਥਾ ਦੇ ਮੈਗਜੀਨ “ਏਕ ਕਦਮ“ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਸਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਸਪਤਾਲ ਦੇ ਵਿਦਿਆਰਥੀਆਂ, ਨਰਸਾਂ, ਅਧਿਆਪਕਾਂ ਅਤੇ ਸਟਾਫ ਵੱਲੋਂ ਗੀਤ, ਡਾਂਸ, ਕਵਿਤਾਵਾਂ ਅਤੇ ਸਕਿੱਟ ਪੇਸ ਕੀਤੇ ਗਏ।
ਏਮਜ਼ ਨੇ ਅਪਣਾ ਸਥਾਪਨਾ ਦਿਵਸ ਮਨਾਇਆ
7 Views