ਰੋਇੰਗ ਖਿਡਾਰੀ ਨੇ ਸਿਲਵਰ ਤਗਮਾ ਜਿੱਤ ਕੇ ਚਮਕਾਇਆ ਜ਼ਿਲ੍ਹੇ ਦਾ ਨਾਮ : ਪਰਮਿੰਦਰ ਸਿੰਘ
ਬਠਿੰਡਾ, 1 ਅਕਤੂਬਰ : ਜ਼ਿਲਾ ਬਠਿੰਡਾ ਦੇ ਪਿੰਡ ਨੰਗਲਾ ਦੇ ਜੰਮਪਲ ਰੋਇੰਗ ਗੇਮ ਖਿਡਾਰੀ ਚਰਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਚਾਈਨਾਂ ਵਿਚ ਹੋਈਆਂ ਏਸ਼ੀਅਨ ਰੋਇੰਗ ਗੇਮਜ-2023 ਵਿਚ ਸਿਲਵਰ ਤਗਮਾ ਜਿੱਤ ਕੇ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਇਸ ਖਿਡਾਰੀ ਦਾ ਬਠਿੰਡਾ ਪੁੱਜਣ ’ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਵਿਸ਼ੇਸ਼ ਸਹਿਯੋਗ ਦੁਆਰਾ ਖੇਡ ਵਿਭਾਗ ਦੁਆਰਾ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਫੁੱਲਾਂ ਦੀ ਵਰਖਾ, ਢੋਲ ਵਜਾ ਕੇ ਅਤੇ ਫੁੱਲਾਂ ਦੇ ਗੁਲਦਸ਼ਤਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਵਿਜੀਲੈਂਸ ਦੀ ਟੀਮ ਵਲੋਂ ਮਨਪ੍ਰੀਤ ਦੇ ਕਰੀਬੀ ਠੇਕੇਦਾਰ ਦੇ ਘਰ ਛਾਪੇਮਾਰੀ
ਹਨੂਮਾਨ ਚੌਂਕ ਬਠਿੰਡਾ ਤੋਂ ਜਸ਼ਨ ਮਨਾਉਂਦੇ ਹੋਏ ਇੰਟਰਨੈਸ਼ਨਲ ਰੋਇੰਗ ਖਿਡਾਰੀ ਚਰਨਜੀਤ ਸਿੰਘ ਤੇ ਫੁੱਲਾਂ ਦੀ ਵਰਖਾ ਕਰਦਿਆਂ ਸਥਾਨਕ ਖੇਡ ਵਿਭਾਗ ਦੁਆਰਾ ਸਟੇਡੀਅਮ ਪੁੱਜ ਕੇ ਖਿਡਾਰੀ ਚਰਨਜੀਤ ਸਿੰਘ ਨੂੰ ਵਿਸ਼ੇਸ਼ ਯਾਦਗਾਰੀ ਚਿੰਨ ਭੇਂਟ ਕਰਦਿਆਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਇੰਗ ਖਿਡਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਫੌਜ ਵਿਚ ਨੌਕਰੀ ਕਰਦਿਆਂ ਰੋਇੰਗ ਗੇਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ ਲਗਾਤਾਰ 2022 ਤੱਕ 5 ਗੋਲਡ, 4 ਸਿਲਵਰ ਨੈਸ਼ਨਲ ਵਿਚ ਪ੍ਰਾਪਤ ਕੀਤਾ।
ਕੋਵਿਡ ਸੈਂਟਰ ਦੇ ਫੰਡਾਂ ਤੇ ਸਮਾਨ ਦੀ ਜਾਂਚ ਲਈ ਡੀਸੀ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ
ਇਸੇ ਤਰ੍ਹਾਂ ਏਸ਼ੀਅਨ ਚੈਂਪੀਅਨ ਵਿਚ 1 ਗੋਲਡ, 2 ਸਿਲਵਰ ਮੈਡਲ ਪ੍ਰਾਪਤ ਕੀਤੇ।ਇਸ ਉਪਰੰਤ ਗੁਜਰਾਤ ਵਿਚ ਨੈਸ਼ਨਲ ਗੇਮਜ ਵਿਚ ਇਕ ਸਿਲਵਰ ਮੈਡਲ ਜਿੱਤਿਆ ਅਤੇ ਹੁਣ ਏਸ਼ੀਅਨ ਗੇਮਜ਼-2023 ਵਿਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦੀ ਝੋਲੀ ਪਾਇਆ ਹੈ। ਇਸ ਮੌਕੇ ਖਿਡਾਰੀ ਚਰਨਜੀਤ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ।
ਲੰਬੀ ਹਲਕੇ ਦੀ ਸੇਵਾ ‘ਬਾਦਲ ਸਾਹਿਬ’ ਵਾਂਗ ਪੂਰੀ ਲਗਨ ਨਾਲ ਕਰਦਾ ਰਹਾਂਗਾ: ਸੁਖਬੀਰ ਸਿੰਘ ਬਾਦਲ
ਇਸ ਮੌਕੇ ਸੁਖਪਾਲ ਕੌਰ ਸਾਈਕਲਿੰਗ ਕੋਚ, ਜਸਪ੍ਰੀਤ ਸਿੰਘ ਬਾਸਕਟਬਾਲ ਕੋਚ, ਜਗਮੀਤ ਸਿੰਘ, ਪਰਮਜੀਤ ਸਿੰਘ, ਅਰੁਨਦੀਪ ਸਿੰਘ ਜੂਡੋ ਕੋਚ, ਗੁਰਨੀਤ ਸਿੰਘ ਹਾਕੀ ਕੋਚ, ਜਗਜੀਤ ਸਿੰਘ ਵਾਲੀਬਾਲ ਕੋਚ, ਗੁਰਿੰਦਰ ਸਿੰਘ ਬਰਾੜ, ਡੀ.ਐਸ.ਪੀ ਕਰਮਜੀਤ ਸਿੰਘ ਸੈਂਟਰ ਜੇਲ ਬਠਿੰਡਾ, ਮਨਜੀਤ ਸਿੰਘ ਸਾਬਕਾ ਸਰਪੰਚ ਪਿੰਡ ਨੰਗਲਾ, ਸੰਤ ਸਿੰਘ ਪ੍ਰਿੰਸੀਪਲ ਮਾਲਵਾ ਸਕੂਲ ਨੰਗਲਾ, ਗੁਰਦੀਪ ਸਿੰਘ ਖਜ਼ਾਨਾ ਦਫਤਰ, ਬਲਵੀਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
Share the post "ਏਸ਼ੀਅਨ ਗੇਮਜ-2023 ’ਚ ਸਿਲਵਰ ਤਗਮਾ ਜੇਤੂ ਖਿਡਾਰੀ ਚਰਨਜੀਤ ਸਿੰਘ ਦਾ ਬਠਿੰਡਾ ਪੁੱਜਣ ’ਤੇ ਸ਼ਾਨਦਾਰ ਸਵਾਗਤ"