ਨਥੇਹਾ,ਰਾਈਆ,ਫੱਤਾਬਾਲੂ ਦੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਵੰਡਿਆ ਗਿਆ
ਹਰਦੀਪ ਸਿੱਧੂ
ਮਾਨਸਾ, 10 ਨਵੰਬਰ : ਪੰਜਾਬੀ ਬੋਲੀ, ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਲੈ ਕੇ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਅੱਜ ਸਰਕਾਰੀ ਮਾਡਲ ਸਕੂਲ ਨਥੇਹਾ,ਸਰਕਾਰੀ ਪ੍ਰਾਇਮਰੀ ਸਕੂਲ ਰਾਈਆ, ਸਰਕਾਰੀ ਮਿਡਲ ਸਕੂਲ ਫੱਤਾਬਾਲੂ ਦੇ 300 ਤੋਂ ਵੱਧ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਵੰਡਿਆ ਗਿਆ। ਇਹ ਸਾਹਿਤ ਵੰਡਣ ਦੀ ਰਸਮ ਏ.ਡੀ.ਸੀ.ਪੂਨਮ ਸਿੰਘ ਨੇ ਨਿਭਾਈ।
ਯੂਨੀਵਰਸਿਟੀ ਕਾਲਜ ਘੁੱਦਾ ਦੇ ਦਿਵਦਿਆਰਥੀਆਂ ਨੇ ਕੁਸ਼ਤੀ ਮੁਕਾਬਲਿਆਂ ’ਚ ਮਾਰੀਆਂ ਮੱਲਾਂ
ਉਨ੍ਹਾਂ ਅਧਿਆਪਕਾਂ, ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸੱਦਾ ਦਿੰਦਿਆਂ ਕਿਹਾ ਕਿ ਮਾਂ ਬੋਲੀ ਦੀ ਸੇਵਾ ਲਈ ਸਭਨਾਂ ਨੂੰ ਯਤਨ ਕਰਨਾ ਚਾਹੀਦਾ ਹੈ। ਏ.ਡੀ.ਸੀ ਪੂਨਮ ਸਿੰਘ ਨੇ ਸਮਾਜ ਸੇਵੀ ਹਰਪ੍ਰੀਤ ਸਿੰਘ ਦੇ ਇਸ ਉਪਰਾਲੇ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀਆਂ ਵਿੱਚ ਹੋਰ ਭਾਸ਼ਾਵਾਂ ਦੇ ਪ੍ਰਵੇਸ਼ ਦੇ ਚੱਲਦਿਆਂ ਇੱਕ ਸਮਾਜ ਸੇਵੀ ਵੱਲ੍ਹੋ ਪੰਜਾਬੀ ਬੋਲੀ ਰਾਹੀਂ ਲੋਕ ਸੇਵਾ ਕਰਨ ਦਾ ਜੋ ਅਨੋਖਾ ਬੀੜਾ ਚੁੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਬਹਿਣੀਵਾਲ ਦੇ ਹਰ ਯਤਨ ਵਿੱਚ ਪੰਜਾਬੀਅਤ ਝਲਕਦੀ ਹੈ।
ਡੀਸੀ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਖੁਸ਼ੀ ਕੀਤੀ ਸਾਂਝੀ
ਸਰਕਾਰੀ ਮਾਡਲ ਸਕੂਲ ਨਥੇਹਾ ਦੇ ਮੁੱਖ ਅਧਿਆਪਕ ਕਮਲਜੀਤ ਸਿੰਘ, ਜੀਵਨ ਕੁਮਾਰ, ਜਸਵੰਤ ਸਿੰਘ, ਬੀਰਬਲ ਸਿੰਘ,ਪੁਖਰਾਜ ਸਿੰਘ, ਬਲਕੌਰ ਸਿੰਘ ਨੇ ਵੀ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬੀ ਭਾਸ਼ਾ ਦੀ ਆਪਣਾ ਮੁਕਾਮ ਹੈ,ਪਰ ਇਸ ਦੇ ਬਾਵਜੂਦ ਸਾਨੂੰ ਸਭਨਾਂ ਨੂੰ ਇਸ ਦੀ ਪ੍ਰਫੁੱਲਤਾ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ।