ਯੂਨੀਵਰਸਿਟੀ ਕਾਲਜ ਘੁੱਦਾ ਦੇ ਦਿਵਦਿਆਰਥੀਆਂ ਨੇ ਕੁਸ਼ਤੀ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Date:

spot_img

ਬਠਿੰਡਾ, 09 ਨਵੰਬਰ: ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਨੰਦਪੁਰ ਸਾਹਿਬ ਵਿਖੇ ਅੰਤਰ ਕਾਲਜ ਕੁਸ਼ਤੀ ਮੁਕਾਬਲੇ 2023 ਕਰਵਾਏ ਗਏ। ਜਿੰਨਾਂ ਕੁਸਤੀ ਮੁਕਾਬਲਿਆਂ ਵਿੱਚੋਂ ਯੂਨੀਵਰਸਿਟੀ ਕਾਲਜ ਘੁੱਦਾ ਦੀ ਵਿਦਿਆਰਥਣ ਦੀਪ ਕੌਰ ਬੀ.ਏ. ਭਾਗ ਪਹਿਲਾ ਨੇ ਕੁਸ਼ਤੀ ਫਰੀ ਸਟਾਇਲ ਵਿੱਚੋਂ 59 ਕਿਲੋ ਭਾਰ ਵਰਗ ਵਿੱਚ ਦੂਸਰਾ ਸਥਾਨ ਅਤੇ ਬੀ.ਏ. ਭਾਗ ਪਹਿਲਾ ਬੀ.ਏ. ਦੀ ਨਵਜੋਤ ਕੌਰ ਨੇ 50 ਕਿਲੋ ਭਾਰ ਵਰਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।

ਡੀਸੀ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਖੁਸ਼ੀ ਕੀਤੀ ਸਾਂਝੀ

ਇਸ ਤਰ੍ਹਾਂ ਹੀ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਦੀਪਕ ਕੁਮਾਰ ਨੇ ਕੁਸ਼ਤੀ ਗਰੀਕੋ ਰੋਮਨ 72 ਕਿਲੋ ਭਾਰ ਵਰਗ ਵਿੱਚ ਤੀਸਰਾ ਸਥਾਨ ਅਤੇ ਅਰਸ਼ਦੀਪ ਸਿੰਘ ਬੀ.ਸੀ.ਏ. ਭਾਗ ਦੂਜਾ ਨੇ 72 ਕਿਲੋ ਭਾਰ ਵਰਗ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਇੰਚਾਰਜ ਡਾ. ਕਿਰਨਦੀਪ ਕੌਰ ਅਤੇ ਸਟਾਫ਼ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਕਾਲਜ ਅਤੇ ਸਮੂਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰੋ. ਜਸਵੀਰ ਕੌਰ, ਪ੍ਰੋ. ਹਰਦੀਪ ਸਿੰਘ, ਪੋ੍ਰ. ਸਰਮੁੱਖ ਸਿੰਘ, ਪ੍ਰੋ ਅਮਨਦੀਪ ਕੌਰ, ਸ੍ਰੀ ਰਾਜਵੀਰ ਸਿੰਘ, ਸ੍ਰੀ ਬਲਵਿੰਦਰ ਸਿੰਘ ਅਤੇ ਸ੍ਰੀ ਕੁਲਦੀਪ ਕੁਮਾਰ ਮੌਜੂਦ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Arvind Kejriwal ਤੇ Bhagwant Mann ਅੱਜ Jalandhar ‘ਚ, ਕਰਨਗੇ ਵਪਾਰੀਆਂ ਨਾਲ ਮੀਟਿੰਗ

Jalandhar News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ...

ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

👉ਪੰਜਾਬ ਵਿੱਚ ਅੱਜ ਚਾਰ ਪਾਰਟੀਆਂ ਹਨ - ਚਿੱਟਾ-ਬੇਅਦਬੀ ਪਾਰਟੀ,...