ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨ ਲਈ ਕੀਤਾ ਜਾਣ ਵਾਲਾ ਹਰ ਉਪਰਾਲਾ ਸ਼ਲਾਘਾਯੋਗ-ਸਕੂਲ ਮੁਖੀ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ: ਸ: ਹਰਨੇਕ ਸਿੰਘ ਵੜੈਚ ਪਿੰਡ ਭਾਈ ਬਖਤੌਰ (ਕੈਨੇਡਾ ਵਾਲਿਆਂ) ਨੇ ਸਰਕਾਰੀ ਹਾਈ ਸਕੂਲ ਭਾਈ ਬਖ਼ਤੌਰ ਦੇ ਖਿਡਾਰੀਆਂ ਲਈ 85 ਹਜ਼ਾਰ ਦੀ ਰਾਸ਼ੀ ਦਾ ਬਾਕਸਿੰਗ ਖੇਡ ਦਾ ਸਮਾਨ ਭੇਂਟ ਕੀਤਾ ਹੈ। ਇਹ ਜਾਣਕਾਰੀ ਮੁੱਖ ਅਧਿਆਪਕ ਸ਼੍ਰੀ ਹਰਿਮਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰ. ਹਰਨੇਕ ਸਿੰਘ ਪਹਿਲਾਂ ਵੀ ਦਿਲ ਖੋਲ੍ਹ ਕੇ ਖਿਡਾਰੀਆਂ ਦੀ ਮੱਦਦ ਕਰਦੇ ਹਨ ਤਾਂ ਜੋ ਪਿੰਡ ਦੇ ਖਿਡਾਰੀ ਹੋਰ ਮਿਹਨਤ ਅਤੇ ਲਗਨ ਨਾਲ ਖੇਡਾਂ ਦਾ ਅਭਿਆਸ ਕਰ ਸਕਣ ਅਤੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਪਿੰਡ ਦਾ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ । ਉਨ੍ਹਾਂ ਇਸ ਵਡਮੁੱਲੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਨ ਲਈ ਕੀਤਾ ਜਾਣ ਵਾਲਾ ਹਰ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰ. ਵੜੈਚ ਜਿਹੇ ਸਮਾਜ ਚੇਤੰਨ ਸਖਸ਼ੀਅਤਾਂ ਸਦਕਾ ਦੇਸ਼ ਦੀ ਜਵਾਨੀ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਖੇਡਾਂ ਤਾਂ ਨੌਜਵਾਨਾਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਅਤਿ ਜ਼ਰੂਰੀ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਲਿਜਾਣ ਲਈ ਜਿੰਨੇ ਯਤਨ ਕੀਤੇ ਜਾਣ ਘੱਟ ਹਨ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਕੁਲਦੀਪ ਕੁਮਾਰ, ਲਾਭ ਸਿੰਘ, ਗੁਰਦੀਪ ਸਿੰਘ, ਪੂਨਮ ਭਨੌਤ, ਜਸਵਿੰਦਰ ਕੌਰ, ਰੇਣੂ ਬਾਲਾ, ਡਿੰਪਲ ਰਾਣੀ, ਜਸਪ੍ਰੀਤ ਕੌਰ,ਜੈਮੀਨਲਜੀਤ ਕੌਰ, ਚਰਨਪ੍ਰੀਤ ਕੌਰ, ਰੀਨਾ ਰਾਣੀ ਹਾਜ਼ਰ ਸਨ ।
Share the post "ਐਨ.ਆਰ.ਆਈ ਹਰਨੇਕ ਵੜੈਚ ਵੱਲੋਂ ਸਰਕਾਰੀ ਹਾਈ ਸਕੂਲ ਭਾਈ ਬਖ਼ਤੌਰ ਨੂੰ 85 ਹਜ਼ਾਰ ਦੀ ਰਾਸ਼ੀ ਦਾ ਖੇਡਾਂ ਦਾ ਸਾਮਾਨ ਭੇਂਟ"