WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਐਮੀਨੈਂਸ ਸਕੂਲਾਂ ‘ਚ ਜੌਗਰਫ਼ੀ ਦੀ ਆਸਾਮੀ ਹੋਣਾ ਅਤੀ ਜਰੂਰੀ: ਸੁੱਖੀ

ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਭੇਜੇ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 19 ਸਤੰਬਰ: ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਦੇ ਵਿਸ਼ੇ ਦੇ ਲੈਕਚਰਾਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਵਿਸ਼ੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਜੌਗ਼ਰਫੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਪੰਜਾਬ (ਸਕੂਲਜ਼) ਦੇ ਉੱਚ ਅਧਿਕਾਰੀਆਂ ਨੂੰ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫਰੀਦਕੋਟ ਵੱਲੋਂ ਸਿਫਾਰਿਸ਼ ਕੀਤਾ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਅਪਗ੍ਰੇਡ ਕੀਤੇ ਜਾ ਰਹੇ 405 ਐਮੀਨੈਂਸ ਸਕੂਲਾਂ (ਸਕੂਲ ਆਫ਼ ਐਕਸੀਲੈਂਸ) ਲਈ ਭੂਗੋਲ (ਜੌਗਰਫ਼ੀ) ਵਿਸ਼ੇ ਦੇ ਲੈਕਚਰਾਰਾਂ ਦੀਆਂ ਆਸਾਮੀਆਂ ਦਾ ਪ੍ਰਬੰਧ ਕੀਤਾ ਜਾਵੇ। ਜੱਥੇਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਅਤੇ ਸਕੱਤਰ ਲੈਕਚਰਾਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਮੌਜ਼ੂਦਾ ਸਮੇਂ ਪੰਜਾਬ ਦੇ ਕੁੱਲ 2023 ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਜੌਗਰਫ਼ੀ ਵਿਸ਼ੇ ਦੀਆਂ ਕੇਵਲ 357 ਆਸਾਮੀਆਂ ਹੀ ਮੰਨਜ਼ੂਰ ਹਨ। ਜਿਸ ਵਿੱਚੋਂ 225 ਸਕੂਲਾਂ ਵਿੱਚ ਹੀ ਜੌਗਰਫ਼ੀ ਦੇ ਲੈਕਚਰਾਰ ਹਨ ਜਦੋਂਕਿ ਬਾਕੀ ਲਗਭਗ 1800 ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਹਨ। ਵਿਸ਼ੇ ਦੀ ਮਹੱਤਤਾ ‘ਤੇ ਚਾਨਣਾ ਪਾਉਂਦੇ ਹੋਏ ਆਗੂਆਂ ਨੇ ਦੱਸਿਆ ਕਿ ਜੌਗਰਫ਼ੀ ਵਿਸ਼ੇ ਨੂੰ ਸਮੁੱਚੇ ਵਿਗਿਆਨ ਦੀ ਮਾਂ ਆਖਿਆ ਜਾਂਦਾ ਹੈ ਅਤੇ ਇਹ ਇੱਕ ਪ੍ਰਯੋਗੀ ਵਿਸ਼ਾ ਹੈ। ਇਸ ਵਿੱਚ ਧਰਤੀ, ਵਾਤਾਵਰਣ, ਪਰਬਤ, ਮੈਦਾਨ, ਵਰਖਾ, ਖੇਤੀਬਾੜੀ, ਭੂਚਾਲ, ਸੁਨਾਮੀ, ਜੌਗਰਾਫੀਕਲ ਇਨਫਰਮੇਸ਼ਨ ਸਿਸਟਮ, ਗਲੋਬਲ ਪੁਜ਼ੀਸ਼ਨਿੰਗ ਸਿਸਟਮ, ਰਿਮੋਟ ਸੈਂਸਿੰਗ, ਸਮੁੱਚੇ ਨਕਸ਼ਿਆਂ, ਕੁਦਰਤੀ ਸਰੋਤਾਂ ਅਤੇ ਮਨੁੱਖੀ ਜੀਵਨ ਬਾਰੇ ਵਿਦਿਆਰਥੀ ਡੂੰਘੀ ਦਿਲਚਸਪੀ ਲੈ ਕੇ ਗਿਆਨ ਹਾਸਲ ਕਰਦੇ ਹਨ। ਜਿਵੇਂ ਕਿ ਕੋਟਕਪੂਰਾ (ਫ਼ਰੀਦਕੋਟ) ਦੇ ਲੜਕੀਆਂ ਦੇ ਇੱਕੋ ਸਕੂਲ ਵਿੱਚ ਹੀ 11ਵੀਂ ਤੇ 12ਵੀਂ ਸ਼੍ਰੇਣੀਆਂ 500 ਵਿਦਿਆਰਥਣਾਂ ਨੇ ਜੌਗਰਫ਼ੀ ਵਿਸ਼ਾ ਪੜ੍ਹਿਆ। ਯੂ.ਪੀ.ਐੱਸ.ਸੀ ਵੱਲੋਂ ਭਾਰਤ ਪੱਧਰ ‘ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਇਸ ਵਿਸ਼ੇ ਦੇ 30 ਤੋਂ 33 ਪ੍ਰਤੀਸ਼ਤ ਪ੍ਰਸ਼ਨ ਜੌਗਰਫ਼ੀ ਦੇ ਹੀ ਪੁੱਛੇ ਜਾਂਦੇ ਹਨ।

Related posts

ਏਡਿਡ ਸਕੂਲ ਟੀਚਰਜ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ

punjabusernewssite

ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਹੋਇਆ ਸਕੂਲ ਪਾਰਲੀਮੈਂਟ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ

punjabusernewssite

ਬੀ.ਐਫ.ਜੀ.ਆਈ. ਦੇ 67 ਵਿਦਿਆਰਥੀ ਨੌਕਰੀ ਲਈ ਚੁਣੇ

punjabusernewssite