ਟੈਲੀਮੈਡੀਸਨ ਰਾਹੀਂ ਮਰੀਜ਼ ਮਰੀਜ਼ ਕਰਵਾ ਸਕਣਗੇ ਚੈਕਅੱਪ
ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ: ਕਰੋਨਾ ਮਹਾਂਮਾਰੀ ਦੀ ਵਧਦੀ ਤੀਜ਼ੀ ਲਹਿਰ ਦੇ ਮੱਦੇਨਜ਼ਰ ਦੱਖਣੀ ਮਾਲਵਾ ’ਚ ਸਥਿਤ ਉੱਘੀ ਸਿਹਤ ਸੰਸਥਾ ‘‘ਏਮਜ਼’’ ਨੇ ਹੁਣ ਸੋਮਵਾਰ ਤੋਂ ਅਪਣੀ ਓ.ਪੀ.ਡੀ ਬੰਦ ਕਰ ਦਿੱਤੀ ਹੈ। ਐਲਾਨ ਤਹਿਤ ਓਪੀਡੀ ਹੁਣ ਸਿਰਫ ਲੋੜਵੰਦ ਮਰੀਜਾਂ ਲਈ ਹੀ ਕੰਮ ਕਰੇਗੀ। ਜਦੋਂਕਿ ਪੁਰਾਣੀ ਬਿਮਾਰੀ ਅਤੇ ਹਲਕੇ ਲੱਛਣਾਂ ਵਾਲੇ ਮਰੀਜਾਂ ਨੂੰ ਪਹਿਲਾਂ ਵਾਂਗ ਟੈਲੀਮੇਡੀਸਨ ਸੇਵਾਵਾਂ ਲੈਣ ਅਤੇ ਹਸਪਤਾਲ ਵਿੱਚ ਬੇਲੋੜੀ ਮੁਲਾਕਾਤਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਏਮਜ਼ ਦੇ ਡੀਨ/ ਬੁਲਾਰੇ ਪ੍ਰੋ. ਸਤੀਸ ਗੁਪਤਾ ਨੇ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਬਠਿੰਡਾ ਅਤੇ ਇਸ ਦੇ ਆਲੇ-ਦੁਆਲੇ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਓਪੀਡੀ ਸੇਵਾਵਾਂ ਦਾ ਲਾਭ ਲੈਣ ਲਈ ਏਮਜ ਬਠਿੰਡਾ ਵਿੱਚ ਆਉਣ ਵਾਲੇ ਮਰੀਜਾਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਟੈਲੀਮੈਡੀਸਨ ਲਈ ਨੰਬਰ ਜਾਰੀ ਕਰਦਿਆਂ ਮਰੀਜ਼ਾਂ ਨੂੰ ਘਰ ਬੈਠੇ ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਲਈ ਕਿਹਾ ਹੈ। ਦਸਣਾ ਬਣਦਾ ਹੈ ਕਿ ਪਿਛਲੇ ਸਾਲ ਦੂਜੀ ਲਹਿਰ ਦੌਰਾਨ ਵੀ ਏਮਜ਼ ਦੀ ਓਪੀਡੀ ਸੇਵਾ ਬੰਦ ਕਰ ਦਿੱਤੀ ਗਈ ਸੀ।
ਦੂਰਸੰਚਾਰ ਸੇਵਾਵਾਂ ਲਈ ਸੰਪਰਕ ਨੰਬਰ ਇਸ ਪ੍ਰਕਾਰ ਹਨ:
0164-286-7250
0164-286-7253
0164-286-7254
0164-286-7256
ਬਾਕਸ
ਸੈਂਟਰਲ ਯੂਨੀਵਰਸਿਟੀ ਘੁੱਦਾ ਨੂੰ ਮਾਈਕਰੋ ਕੰਨਟੇਨਮੈਂਟ ਜੌਨ ਐਲਾਨਿਆ
ਬਠਿੰਡਾ: ਪਿਛਲੇ ਦਿਨੀਂ ਸੈਂਟਰਲ ਯੂਨੀਵਰਸਿਟੀ ਘੁੱਦਾ ਦੀਆਂ 13 ਵਿਦਿਆਰਥਣਾਂ ਦੇ ਕਰੋਨਾ ਪਾਜ਼ੀਟਿਵ ਪਾਏ ਜਾਣ ’ਤੇ ਅੱਜ ਇਸਨੂੰ ਮਾਈਕਰੋ ਕੰਨਟੇਨਮੈਂਟ ਜੌਨ ਘੋਸ਼ਿਤ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਨੋਟੀਫਾਈਡ ਮਾਈਕਰੋ ਕੰਟੇਨਮੈਂਟ ਜੋਨ ਵਿਚ ਸਿਹਤ ਵਿਭਾਗ ਰੋਜਾਨਾ ਘਰ-ਘਰ ਜਾ ਕੇ ਸਰਵੇ ਕਰਵਾਏਗਾ। ਪ੍ਰੋਟੋਕੋਲ ਦੇ ਅਨੁਸਾਰ ਲੱਛਣ ਵਾਲੇ ਸੱਕੀ ਕੇਸ ਵਾਲੇ ਉੱਚ ਜੋਖਮ ਦੀ ਜਾਂਚ ਕੀਤੀ ਜਾਏਗੀ। ਸਾਰੇ ਪੁਸਟੀ ਮਾਮਲਿਆਂ ਦਾ ਕਲੀਨਿਕਲ ਪ੍ਰਬੰਧਨ ਕੀਤਾ ਜਾਵੇ। ਜਾਰੀ ਹੁਕਮਾਂ ਅਨੁਸਾਰ ਹੱਥਾਂ ਤੇ ਸਾਹ ਦੀ ਸਫਾਈ, ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਮਾਈਕਰੋ ਕੰਟੇਨਮੈਂਟ ਦੀ ਮਿਆਦ ਘੱਟੋ-ਘੱਟ 10 ਦਿਨਾਂ ਲਈ ਹੋਵੇਗੀ, ਜੇਕਰ ਪੰਜ ਦਿਨਾਂ ਵਿੱਚ, ਖੇਤਰ ਤੋਂ ਇੱਕ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਤਾਂ ਮਾਈਕਰੋ ਕੰਟੇਨਮੈਂਟ ਏਰੀਆ ਦੇ ਕੇਸ ਮੌਜੂਦ ਹੋਣਗੇ, ਨਹੀਂ ਤਾਂ ਮਾਈਕਰੋ ਕੰਟੇਨਮੈਂਟ ਦੀ ਮਿਆਦ ਇਕ ਹਫਤੇ ਵਧਾਈ ਜਾਏਗੀ।
ਕਰੋਨਾ ਮਹਾਂਮਾਰੀ: ਏਮਜ਼ ਦੀ ਓਪੀਡੀ ਮੁੜ ਬੰਦ
11 Views