ਫ਼ਰੀਦਕੋਟ, 20 ਨਵੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਝੰਡੇ ਹੇਠ ਦਫ਼ਤਰੀ ਕਾਮਿਆਂ ਵਲੋਂ ਸੁਰੂ ਕੀਤੀ ਕਲਮਛੋੜ ਹੜਤਾਲ ਹੁਣ 28 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ, ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਅਤੇ ਅਨੁਜ ਸ਼ਰਮਾ ਸੂਬਾ ਵਿੱਤ ਸਕੱਤਰ ਨੇ ਦੱਸਿਆ ਕਿ ਇਸ ਦਰਮਿਆਨ ਸਮੂਹ ਮੁਲਾਜ਼ਮ ਆਪਣੇ ਦਫ਼ਤਰਾਂ ਦੇ ਬਾਹਰ ਦਰੀਆਂ ’ਤੇ ਬੈਠਣਗੇ ਦਫਤਰੀ ਕੰਮ ਕਲਮ ਛੋੜ ਹੜਤਾਲ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਕਰਕੇ ਠੱਪ ਰੱਖਿਆ ਜਾਵੇਗਾ।
ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕੋਈ ਵੀ ਕੈਬਨਿਟ ਮੰਤਰੀ ਕਿਸੇ ਵੀ ਜ਼ਿਲੇ ਵਿੱਚ ਸਰਕਾਰੀ ਪ੍ਰੋਗਰਾਮ ਵਿੱਚ ਆਉਂਦਾ ਹੈ ਤਾਂ ਉਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਜ਼ਾਹਰ ਕੀਤਾ ਜਾਵੇਗਾ। ਇਸਤੋਂ ਇਲਾਵਾ ਜਥੇਬੰਦੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 24 ਨਵੰਬਰ ਨੂੰ ਪੰਜਾਬ ਭਰ ਦੇ ਸਮੂਹ ਡੀ.ਸੀ ਦਫਤਰਾਂ ਦੇ ਸਾਹਮਣੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੱਧਰੀਆ ਵਿਸ਼ਾਲ ਰੋਸ ਰੈਲੀਆ ਕਰਕੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਨ ਉਪਰੰਤ ਪੰਜਾਬ ਦਾ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।ਜਥੇਬੰਦੀ ਦੇ ਆਗੂਆਂ ਨੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਜੀ.ਪੀ. ਫੰਡ ਖਾਤੇ ਖੋਲ੍ਹਣ,
ਪੁਰਾਣੀ ਪੈਨਸ਼ਨ ਸਬੰਧੀ ਸਪੱਸ਼ਟ ਨੋਟੀਫਿਕੇਸ਼ਨ ਜਾਰੀ ਕਰਨ, ਸਟੈਨੋ ਦੀ ਤਰੱਕੀ ਲਈ ਤਜਵੀਜ਼ ਜਲਦ ਕੈਬਨਿਟ ਸਬ ਕਮੇਟੀ ਦੇ ਸਾਹਮਣੇ ਪੇਸ਼ ਕਰਨ, ਪੇ ਕਮਿਸ਼ਨ ਦੀਆਂ ਤਰੁੱਟੀਆਂ ਨਾਲ ਸਬੰਧਤ ਮਸਲੇ ਸਰਕਾਰ ਵੱਲੋਂ ਗਠਿਤ ਅਨਾਮਲੀ ਕਮੇਟੀ ਨਾਲ ਵਿਚਾਰਨ, ਸੀਨੀਅਰ ਸਹਾਇਕ ਦੀਆਂ 25 ਪ੍ਰਤੀਸ਼ਤ ਸਿੱਧੀ ਭਰਤੀ ਦੀਆਂ ਪੋਸਟਾਂ ਖਤਮ ਕਰਕੇ ??% ਤਰੱਕੀ ਰਾਹੀਂ ਭਰਨ ਲਈ ਤਜਵੀਜ਼ ਪੇਸ਼ ਕਰਨ ਸਬੰਧੀ ਅਧਿਕਾਰੀਆਂ ਨੂੰ ਕਿਹਾ ਗਿਆ ਸੀ,ਸੀਨੀਅਰ ਸਹਾਇਕ ਤੋਂ ਸੁਪਰਡੈਂਟ ਗ੍ਰੇਡ-2 ਦੀ ਪ੍ਰਮੋਸ਼ਨ ਲਈ ਤਜਰਬਾ ਖਤਮ ਕਰਨ, ਤਰਸ ਦੇ ਅਧਾਰ ਤੇ ਭਰਤੀ ਹੋਏ
ਕਲਰਕਾਂ ਨੂੰ ਟਾਈਪ ਟੈਸਟ ਤੋਂ ਛੋਟ ਦੇ ਕੇ 120 ਘੰਟੇ ਕੰਪਿਊਟਰ ਟਰੇਨਿੰਗ ਦਾ ਕੋਰਸ ਮੰਨਣ ਦਾ ਪੱਤਰ ਤੁਰੰਤ ਜਾਰੀ ਕਰਨ, ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਸਬੰਧੀ ਵਿਭਾਗਾਂ ਨੂੰ ਹਦਾਇਤ ਕਰਨ ਲਈ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਪ੍ਰੰਤੂ ਕੀਤੇ ਗਏ ਵਾਅਦੇ ਮੁਤਾਬਕ ਨਾ ਤਾਂ ਮੀਟਿੰਗ ਦੀ ਪ੍ਰੋਸੀਡਿੰਗ ਜਾਰੀ ਕੀਤੀ ਗਈ ਅਤੇ ਨਾ ਹੀ ਮੰਨੀਆਂ ਗਈਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਅਤੇ ਨਾ ਹੀ ਜਥੇਬੰਦੀਆਂ ਨਾਲ ਦੁਬਾਰਾ ਪੈਨਲ ਮੀਟਿੰਗ ਕੀਤੀ ਗਈ।
ਪੈਸਿਆਂ ਵਾਲਾ ਬੈਗ ਖੋਹ ਕੇ ਭੱਜੇ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਲੋਕਾਂ ਨੇ ਚਾੜਿਆ ਕੁਟਾਪਾ
ਜਿਸਦੇ ਚੱਲਦੇ ਦਫ਼ਤਰੀ ਕਾਮਿਆਂ ਨੂੰ ਮਜਬੂਰਨ 8 ਨਵੰਬਰ ਤੋਂ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਕਰਕੇ ਕੀਤੀ ਗਈ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 28 ਨਵੰਬਰ ਨੂੰ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਪੰਜਾਬ ਪੁਲਿਸ ’ਚ ਵੱਡਾ ਫ਼ੇਰਬਦਲ: ਕਈ ਏਡੀਜੀਪੀ ਤੇ ਆਈ.ਜੀ ਸਹਿਤ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ
ਬਠਿੰਡਾ ’ਚ ਵੀ ਮੁਲਾਜਮਾਂ ਨੇ ਸਰਕਾਰ ਵਿਰੁਧ ਕੀਤੀ ਨਾਅਰੇਬਾਜ਼ੀ
ਬਠਿੰਡਾ: ਉਧਰ ਜਥੈਬੰਦੀ ਦੇ ਫੈਸਲੇ ਤਹਿਤ ਕਲਮਛੋੜ ਹੜਤਾਲ ’ਤੇ ਚੱਲ ਰਹੇ ਦਫ਼ਤਰੀ ਕਾਮਿਆਂ ਵਲੋਂ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੋਧ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ, ਜਨਰਲ ਸਕੱਤਰ ਸੁਰਜੀਤ ਸਿੰਘ, ਕੈਸੀਅਰ ਰਾਜ ਸਿੰਘ, ਡੀਸੀ ਦਫ਼ਤਰ ਦੇ ਆਗੂ ਕੁਲਦੀਪ ਸ਼ਰਮਾ, ਪਰਮਜੀਤ ਸਿੰਘ ਫ਼ੂਡ ਸਪਲਾਈ, ਸੁਮਿਤ ਨਾਗਪਾਲ, ਨਿਸੂ ਗਰਗ, ਪਰਮਿੰਦਰ ਕੌਰ ਅਬਾਕਾਰੀ ਵਿਭਾਗ, ਰੁਪਿੰਦਰ ਸ਼ਰਮਾ ਜ਼ਿਲ੍ਹਾ ਅਟਾਰਨੀ ਦਫ਼ਤਰ, ਅਨੂਪ ਗਰਗ ਅਤੇ ਗੁਰਵਿੰਦਰ ਸਿੰਘ ਬੀਐਂਡਆਰ, ਗੁਣਦੀਪ ਬਾਂਸਲ, ਨਿਰਮਲ ਸਿੰਘ ਜਨ ਸਿਹਤ ਵਿਭਾਗ, ਬਲਜਿੰਦਰ ਸਿੰਘ ਆਈਟੀਆਈ, ਗੁਰਪ੍ਰੀਤ ਸਿੰਘ ਡੀਸੀ ਦਫ਼ਤਰ, ਦੀਦਾਰ ਸਿੰਘ ਬਰਾੜ ਭੂਮੀ ਰੱਖਿਆ, ਜਸਪਾਲ ਸਿੰਘ ਸਹਿਕਾਰਤਾ ਵਿਭਾਗ, ਮਹਿੰਦਰਪਾਲ ਕੌਰ, ਜਸਪਤਾਲ ਕੌਰ, ਬਬਲਦੀਪ ਸਿੰਘ ਆਦਿ ਹਾਜ਼ਰ ਸਨ।
Share the post "ਕਲਮ ਛੋੜ ਹੜਤਾਲ ਵਿੱਚ 28 ਤੱਕ ਹੋਇਆ ਵਾਧਾ, ਸਮੂਹ ਦਫਤਰਾਂ ਦਾ ਕੰਮਕਾਜ਼ ਰਹੇਗਾ ਠੱਪ"