WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਖੁਸਖਬਰ: ਦਹਾਕਿਆਂ ਤੋਂ ਲਟਕ ਰਹੀ ਰਿੰਗ ਰੋਡ-1 ਦੇ ਪੂਰਾ ਹੋਣ ਦੇ ਰਾਹ ਦੀ ਆਖ਼ਰੀ ਅੜਚਣ ਵੀ ਹੋਈ ਦੂਰ

ਵਿਵਾਦਤ ਜਮੀਨ ਦੀ ਪ੍ਰਸ਼ਾਸਨ ਨੇ ਲਿਆ ਕਬਜ਼ਾ, ਜੂਨ 24 ਤੱਕ ਹੋ ਜਾਵੇਗੀ ਚਾਲੂ
ਸੁਖਜਿੰਦਰ ਮਾਨ
ਬਠਿੰਡਾ, 21 ਨਵੰਬਰ: ਬਠਿੰਡਾ ਸ਼ਹਿਰ ਵਿਚ ਟਰੈਫ਼ਿਕ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ‘ਸ਼ਾਹ-ਰਗ’ ਮੰਨੀ ਜਾਣ ਵਾਲੀ ਰਿੰਗ ਰੋਡ-1 ਪ੍ਰੋਜੈਕਟ ਦੇ ਰਾਹ ਦੀ ਆਖ਼ਰੀ ਅੜਚਣ ਵੀ ਹੁਣ ਦੂਰ ਹੋ ਗਈ ਹੈ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕਾਨੂੰਨੀ ਘੁੰਮਣਘੇਰੀਆਂ ’ਚ ਫ਼ਸੀ ਹੋਈ ਇਸ ਰਿੰਗ ਰੋਡ ਉਪਰ ਰੈਨਾ ਗੇਟ ਦੇ ਨਜਦੀਕ 170 ਮੀਟਰ ਲੰਮੀ ਸਵਾ ਦੋ ਏਕੜ ਜਮੀਨ ਉਪਰ ਬੀਤੇ ਕੱਲ ਜ਼ਿਲ੍ਹਾ ਪ੍ਰਸ਼ਾਸਨ ਨੇ ਕਬਜ਼ਾ ਲੈ ਲਿਆ ਹੈ। ਇਸਦੇ ਲਈ ਤਹਿਸੀਲਦਾਰ ਗੁਰਮੁਖ ਸਿੰਘ ਤੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਅਮੁੱਲਿਆ ਗਰਗ ਦੀ ਅਗਵਾਈ ਹੇਠ ਪੂਰਾ ਅਮਲਾ ਫੈਲਾ ਪੁੱਜਿਆ ਹੋਇਆ ਸੀ।

ਕਲਮ ਛੋੜ ਹੜਤਾਲ ਵਿੱਚ 28 ਤੱਕ ਹੋਇਆ ਵਾਧਾ, ਸਮੂਹ ਦਫਤਰਾਂ ਦਾ ਕੰਮਕਾਜ਼ ਰਹੇਗਾ ਠੱਪ

ਇਸ ਰਿੰਗ ਰੋਡ ਦੇ ਰਾਹ ਵਿਚ ਇਹ ਜਮੀਨ ਦਾ ਟੁਕੜਾ ਸਭ ਤੋਂ ਵੱਡੀ ਰੁਕਾਵਟ ਬਣਿਆ ਹੋਇਆ ਸੀ। ਜਦੋ ਕਿ ਮਾਡਲ ਟਾਊਨ ਦੇ ਪਿਛਲੇ ਹਿੱਸੇ ਵਾਲੇ ਇਲਾਕੇ ’ਚ ਇਸ ਮਾਰਗ ’ਤੇ ਮੌਜੂਦ ਨਜਾਇਜ਼ ਕਬਜਿਆਂ ਨੂੰ ਪ੍ਰਸਾਸਨ ਵਲੋਂ ਪਹਿਲਾਂ ਹੀ ਹਟਾਇਆ ਜਾ ਚੁੱਕਾ ਹੈ। ਪ੍ਰਸਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹੁਣ ਇਹ ਰਿੰਗ ਰੋਡ 30 ਜੂਨ 2024 ਤੱਕ ਚਾਲੂ ਹੋ ਜਾਵੇਗੀ, ਜਿਸਦੇ ਨਾਲ ਸ਼ਹਿਰ ਵਾਸੀਆਂ ਨੂੰ ਹੈਵੀ ਟਰੈਫ਼ਿਕ ਤੋਂ ਵੱਡੀ ਰਾਹਤ ਮਿਲੇਗੀ। ਪਤਾ ਲੱਗਿਆ ਹੈ ਕਿ ਇਸ ਜਮੀਨ ਨੂੰ ਐਕਵਾਈਰ ਕਰਨ ਲਈ ਲੈਂਡ ਐਕਜੂਏਜ਼ਸਨ ਐਕਟ 2013 ਤਹਿਤ ਅਵਾਰਡ ਸੁਣਾਇਆ ਗਿਆ ਸੀ। ਅਧਿਕਾਰੀਆਂ ਮੁਤਾਬਕ ਇਸ ਐਕਟ ਤਹਿਤ ਕੋਈ ਵੀ ਜਮੀਨ ਮਾਲਕ ਅਦਾਲਤ ਵਿਚੋਂ ਸਟੇਅ ਨਹੀਂ ਲੈ ਸਕਦਾ, ਹਾਲਾਂਕਿ ਉਹ ਮੁਆਵਜਾ ਵਧਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ।

ਪੈਸਿਆਂ ਵਾਲਾ ਬੈਗ ਖੋਹ ਕੇ ਭੱਜੇ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਲੋਕਾਂ ਨੇ ਚਾੜਿਆ ਕੁਟਾਪਾ

ਦਸਣਾ ਬਣਦਾ ਹੈ ਕਿ 200 ਫੁੱਟ ਦੀ ਚੌੜਾਈ ਵਾਲੀ 4.72 ਕਿਲੋਮੀਟ ਲੰਬਾਈ ਵਾਲੀ ਇਸ ਰਿੰਗ ਰੋਡ ਲਈ ਕੁੱਲ 45 ਏਕੜ ਜਗ੍ਹਾ ਐਕਵਾਈਰ ਕੀਤੀ ਗਈ ਹੈ, ਜਿਸਦੇ ਉਪਰ 95 ਕਰੋੜ ਰੁਪਏ ਦੀ ਕੁੱਲ ਲਾਗਤ ਆਉਣੀ ਹੈ। ਬਰਨਾਲਾ ਬਾਈਪਾਸ ਦੇ ਥਾਣਾ ਕੈਂਟ ਤੋਂ ਸ਼ੁਰੂ ਹੋਣ ਵਾਲੀ ਇਹ ਰਿੰਗ ਰੋਡ ਮਾਨਸਾ ਰੋਡ ’ਤੇ ਆਈਟੀਆਈ ਕੋਲ ਖ਼ਤਮ ਹੋਣੀ ਹੈ। ਇਸ ਰੋਡ ਵਿਚਕਾਰ ਆਉਂਦੀ ਪਟਿਆਲਾ ਰੇਲਵੇ ਲਾਈਨ ਉਪਰ ਅੰਡਰ ਬ੍ਰਿਜ ਬਣਾਉਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ, ਜਿਸਦੇ ਵੀ ਉਕਤ ਸਮੇਂ ਵਿਚ ਪੂਰਾ ਹੋਣ ਦੀ ਪੂਰੀ ਉਮੀਦ ਹੈ। ਇਸ ਰੋਡ ਦਾ ਕਾਫ਼ੀ ਸਾਰਾ ਹਿੱਸਾ, ਜਿਸ ਵਿਚ ਆਈਟੀਆਈ ਵਾਲੀ ਸਾਈਡ ਅਤੇ ਨਿਰਮਾਣ ਅਧੀਨ ਅੰਡਰ ਬ੍ਰਿਜ ਤੋਂ ਬਰਨਾਲਾ ਬਾਈਪਾਸ ਤੱਕ ਪੂਰਾ ਹੋ ਚੁੱਕਾ ਹੈ, ਸਿਰਫ਼ ਇਸ ਵਿਵਾਦਤ ਜਮੀਨ ਅਤੇ ਨਜਾਇਜ਼ ਕਬਜਿਆਂ ਅਧੀਨ ਆਉਂਦੇ ਹਿੱਸੇ ਉਪਰ ਹੀ ਸੜਕ ਦਾ ਨਿਰਮਾਣ ਬਾਕੀ ਹੈ, ਜਿਸਦੇ ਲਈ ਪਹਿਲਾਂ ਹੀ ਟੈਂਡਰ ਹੋ ਚੁੱਕਿਆ ਹੈ।

ਪੰਜਾਬ ਪੁਲਿਸ ’ਚ ਵੱਡਾ ਫ਼ੇਰਬਦਲ: ਕਈ ਏਡੀਜੀਪੀ ਤੇ ਆਈ.ਜੀ ਸਹਿਤ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ

ਜਿਕਰਯੋਗ ਹੈ ਕਿ ਇਸ ਰਿੰਗ ਰੋਡ ਪ੍ਰੋਜੈਕਟ ਲਈ ਜਮੀਨ ਐਕਵਾਈਰ ਸ਼ੁਰੂ ਕਰਨ ਦਾ ਕੰਮ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2001 ਵਿਚ ਸ਼ੁਰੂ ਹੋਇਆ ਸੀ ਪ੍ਰੰਤੂ ਇਸਦਾ ਨੀਂਹ ਪੱਥਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅਗਸਤ 2019 ਵਿਚ ਰੱਖਿਆ ਗਿਆ ਸੀ ਤੇ 13 ਅਕਤੂਬਰ 2019 ਨੂੂੰ ਉਨ੍ਹਾਂ ਇਸਦਾ ਕੰਮ ਸ਼ੁਰੂ ਕਰਵਾਇਆ ਸੀ। ਹਾਲਾਂਕਿ ਇਹ ਪ੍ਰੋਜੈਕਟ ਦਸੰਬਰ 2021 ਤੱਕ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਸੀ ਪ੍ਰੰਤੂ ਕਰੋਨਾ ਮਹਾਂਮਾਰੀ ਅਤੇ ਇਸ ਸੜਕ ਨੂੰ ਬਣਾਉਣ ਲਈ ਐਕਵਾਈਰ ਕੀਤੀ ਜਮੀਨ ਦੇ ਚੱਲਦੇ ਅਦਾਲਤੀ ਕੇਸ ਅਤੇ ਨਜਾਇਜ਼ ਕਬਜਿਆਂ ਕਾਰਨ ਕੰਮ ਪਛੜ ਗਿਆ ਸੀ। ਮੌਜੂਦਾ ਸਰਕਾਰ ਤੇ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਵੀ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਲਈ ਪੂਰੀ ਰੁਚੀ ਦਿਖਾਈ ਜਾ ਰਹੀ ਹੈ।

 

Related posts

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮਹੰਤ ਗੁਰਬੰਤਾ ਦਾਸ ਸਕੂਲ ਦਾ ਕੀਤਾ ਦੌਰਾ

punjabusernewssite

ਬਠਿੰਡਾ ’ਚ ਭਾਰਤੀ ਜਨਤਾ ਪਾਰਟੀ ਨੇ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ

punjabusernewssite

ਤੇਜ ਰਫ਼ਤਾਰ ਗੱਡੀ ਸਕੂਟਰੀ ਚਾਲਕ ’ਤੇ ਡਿੱਗੀ, ਮੌਕੇ ’ਤੇ ਪਾਵਰਕਾਮ ਦੇ ਐਸ.ਡੀ.ਓ ਦੀ ਹੋਈ ਮੌਤ

punjabusernewssite