Punjabi Khabarsaar
ਅਪਰਾਧ ਜਗਤ

ਬਠਿੰਡਾ ’ਚ ਕਲਯੁਗੀ ਤਾਏ ਨੇ ਪੁੱਤਰ ਨਾਲ ਮਿਲਕੇ ਇਕਲੌਤੇ ਭਤੀਜੇ ਨੂੰ ਜ਼ਹਿਰ ਦੇ ਕੇ ਮਾਰਿਆ, ਕੇਸ ਦਰਜ਼

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਅਗਸਤ : ਜਮੀਨੀ ਵਿਵਾਦ ’ਚ ਇੱਕ ਕਲਯੁਗੀ ਤਾਏ ਵੱਲੋਂ ਅਪਣੇ ਪੁੱਤਰ ਨਾਲ ਮਿਲਕੇ ਭਤੀਜੇ ਨੂੰ ਪਾਣੀ ਵਿਚ ਜ਼ਾਹਿਰ ਦੇ ਕਿ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਕੋਟਫੱਤਾ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉਪਰ ਤਾਏ ਤੇ ਉਸਦੇ ਪੁੱਤਰ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾਂ ਨਵਦੀਪ ਸਿੰਘ ਪੁੱਤਰ ਬਾਦਲ ਸਿੰਘ ਵਾਸੀ ਕੋਟਭਾਰਾ ਦੇ ਤੌਰ ’ਤੇ ਹੋਈ ਹੈ। ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਅਣਵਿਆਹਿਆ ਸੀ। ਥਾਣਾ ਮੁਖੀ ਇੰਸਪੈਕਟਰ ਅੰਗਰੇਜ਼ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਪਿੰਡ ਕੋਟਭਾਰਾ ਦੇ ਦੋ ਭਰਾਵਾਂ ਬਾਦਲ ਸਿੰਘ ਅਤੇ ਗੁਰਤੇਜ ਸਿੰਘ ਵਿਚਕਾਰ ਜਮੀਨੀ ਵਿਵਾਦ ਚੱਲ ਰਿਹਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਵਿਵਾਦ ਨੂੰ ਲੈ ਕੇ ਕੇਸ ਅਦਾਲਤ ਵਿਚ ਵੀ ਚੱਲਦੇ ਪਏ ਸਨ। ਬਾਦਲ ਸਿਘ ਵਲੋਂ ਪੁਲਿਸ ਕੋਲ ਦਿੱਤੀ ਸੂਚਨਾ ਮੁਤਾਬਕ ਉਸਦਾ ਪੁੱਤਰ ਨਵਦੀਪ ਸਿੰਘ ਬੀਤੇ ਕੱਲ ਸਵੇਰੇ ਖੇਤ ਕੰਮ ਕਰਨ ਲਈ ਗਿਆ ਸੀ ਤੇ ਜਾਂਦੇ ਸਮੇਂ ਉਹ ਪਾਣੀ ਵਾਲੀ ਬੋਤਲ ਵੀ ਨਾਲ ਹੀ ਲੈ ਕੇ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਖੇਤ ਦੇ ਨਾਲ ਹੀ ਉਸਦਾ ਵੱਡਾ ਭਰਾ ਗੁਰਤੇਜ ਸਿੰਘ ਅਤੇ ਭਤੀਜ਼ਾ ਗੁਰਜੀਤ ਸਿੰਘ ਵੀ ਨਜਦੀਕ ਹੀ ਕੰਮ ਕਰ ਰਹੇ ਸਨ। ਮ੍ਰਿਤਕ ਨੌਜਵਾਨ ਦੇ ਪਿਤਾ ਮੁਤਾਬਕ ਜਦ ਨਵਦੀਪ ਸਿੰਘ ਅਪਣੀ ਪਾਣੀ ਵਾਲੀ ਬੋਤਲ ਇੱਕ ਵੱਟ ’ਤੇ ਰੱਖ ਕੇ ਖੇਤ ਵਿਚ ਕੰਮ ਕਰ ਰਿਹਾ ਸੀ ਤਾਂ ਕਥਿਤ ਦੋਸੀਆਂ ਨੇ ਅੱਖ ਬਚਾ ਕੇ ਉਸਦੀ ਪਾਣੀ ਵਾਲੀ ਬੋਤਲ ਵਿਚ ਜ਼ਹਿਰ ਮਿਲਾ ਦਿੱਤੀ। ਇਸ ਦੌਰਾਨ ਜਦ ਨਵਦੀਪ ਸਿੰਘ ਨੇ ਪਾਣੀ ਪੀਤਾ ਤਾਂ ਉਸਦੀ ਹਾਲਤ ਵਿਗੜ ਗਈ ਤੇ ਉਸਦੇ ਪੁੱਤਰ ਨੇ ਉਸਨੂੰ ਫ਼ੋਨ ਕੀਤਾ। ਜਿਸਤੋਂ ਬਾਅਦ ਉਹ ਖੇਤ ਪੁੱਜਿਆਂ ਤਾਂ ਦੇਖਿਆ ਕਿ ਨਵਦੀਪ ਉਲਟੀਆਂ ਕਰ ਰਿਹਾ ਸੀ, ਜਿੱਥੇ ਉਸਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਉਸਨੂੰ ਪਹਿਲਾਂ ਤਲਵੰਡੀ ਸਾਬੋ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪ੍ਰੰਤੂ ਹਾਲਾਤ ਹੋਰ ਵਿਗੜਣ ਕਾਰਨ ਉਸਨੂੰ ਆਦੇਸ਼ ਮੈਡੀਕਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਦੀ ਅੱਜ ਮੌਤ ਹੋ ਗਈ । ਇਸ ਸਬੰਧੀ ਥਾਣਾ ਕੋਟਫੱਤਾ ਦੇ ਮੁਖੀ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਬਾਦਲ ਸਿੰਘ ਦੇ ਬਿਆਨ ਉਪਰ ਗੁਰਤੇਜ ਸਿੰਘ ਅਤੇ ਉਸਦੇ ਪੁੱਤਰ ਗੁਰਜੀਤ ਸਿੰਘ ਵਿਰੁਧ ਧਾਰਾ 302 ਅਤੇ 34 ਆਈ.ਪੀ.ਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।

Related posts

ਬਠਿੰਡਾ ਪੁਲਿਸ ਨੇ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀਆਂ ਪਬਲਿਕ ਮੀਟਿੰਗ

punjabusernewssite

ਬਠਿੰਡਾ ਪੁਲਿਸ ਨੇ ਸੰਜੇ ਨਗਰ ਵਿਚ ਗੁੰਡਾਗਰਦੀ ਕਰਨ ਵਾਲੇ ਹੁੱਲੜਬਾਜਾਂ ਨੂੰ ਕੀਤਾ ਗ੍ਰਿਫਤਾਰ

punjabusernewssite

ਬਠਿੰਡਾ ਪੁਲਿਸ ਵੱਲੋਂ ਫੋਨ ’ਤੇ ਧਮਕੀ ਦੇ ਕੇ ਫਿਰੋਤੀਆਂ ਮੰਗਣ ਵਾਲਾ ਡੈਂਟਰ ਗ੍ਰਿਫਤਾਰ

punjabusernewssite