WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਕਸ਼ਯਪ ਸਮਾਜ ਦੇ ਲਈ ਮੁੱਖ ਮੰਤਰੀ ਨੇ ਖੋਲਿਆ ਐਲਾਨਾਂ ਦਾ ਪਿਟਾਰਾ

ਮਹਾਰਿਸ਼ੀ ਕਸ਼ਯਪ ਦੇ ਜੀਵਨ ‘ਤੇ ਖੋਜ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸਥਾਪਿਤ ਕੀਤੀ ਜਾਵੇਗੀ ਚੇਅਰ – ਮਨੋਹਰ ਲਾਲ
ਕਸ਼ਯਪ ਸਮਾਜ ਦੀ 4 ਧਰਮਸ਼ਾਲਾਂ ਲਈ 44 ਲੱਖ ਰੁਪਏ ਦਾ ਐਲਾਨ ਕਰਨਾਲ ਸੈਕਟਰ-14 ਦਾ ਚੌਕ ਅਤੇ ਜੁੰਡਲਾ ਸਰਕਾਰੀ ਕਾਲਜ ਦਾ ਨਾਂਅ ਮਹਾਰਿਸ਼ੀ ਕਸ਼ਯਪ ਦੇ ਨਾਂਅ ‘ਤੇ ਰੱਖਿਆ ਜਾਵੇ
ਸੰਤ-ਮਹਾਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਦੇ ਤਹਿਤਹ ਮਹਾਪੁਰਖਾਂ ਦੇ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕੰਮ ਕਰ ਰਹੀ ਹਰਿਆਣਾ ਸਰਕਾਰ
ਸਮਾਰੋਹ ਵਿਚ ਜੁਟੀ ਭਾਰੀ ਭੀੜ, ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨਾਂ ਦੌਰਾਨ ਤਾਲੀਆਂ ਅਤੇ ਨਾਰਿਆਂ ਨਾਲ ਗੂੰਜਿਆਂ ਕਰਨਾਲ ਦਾ ਆਕਾਸ਼
ਹਰਿਆਣਾ ਦੇ ਇਤਹਾਸ ਵਿਚ ਪਹਿਲੀ ਵਾਰ ਪ੍ਰਬੰਧਿਤ ਹੋਇਆ ਮਹਾਰਿਸ਼ੀ ਕਸ਼ਯਪ ਜੈਯੰਤੀ ‘ਤੇ ਰਾਜ ਪੱਧਰੀ ਸਮਾਰੋਹ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਰਨਾਲ ਵਿਚ ਪ੍ਰਬੰਧਿਤ ਮਹਾਰਿਸ਼ੀ ਕਸ਼ਯਪ ਜੈਯੰਤੀ ਸਮਾਰੋਹ ਦੌਰਾਨ ਭਾਰੀ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਸ਼ਯਪ ਸਮਾਜ ਲਈ ਕਈ ਮਹਤੱਵਪੂਰਣ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਕਸ਼ਯਪ ਦੇ ਜਨਮ ਉਤਸਵ ਨੂੰ ਰਿਸਟ੍ਰਿਕਟੇਡ ਛੁੱਟੀ ਦੀ ਲਿਸਟ ਵਿਚ ਸ਼ਾਮਿਲ ਕੀਤਾ ਜਾਵੇਗਾ। ਮਹਾਰਿਸ਼ੀ ਕਸ਼ਯਪ ਦੀ ਜੀਵਨੀ ‘ਤੇ ਖੋਜ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਮਹਾਰਿਸ਼ੀ ਕਸ਼ਯਪ ਚੇਅਰ ਸਥਾਪਿਤ ਕੀਤੀ ਜਾਵੇਗੀ, ਜਿਸ ਦੇ ਲਈ ਇਸ ਸਾਲ 15 ਲੱਖ ਦੀ ਰਕਮ ਯੂਨੀਵਰਸਿਟੀ ਨੂੰ ਦੇ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਰਨਾਲ ਸੈਕਟਰ-14 ਦਾ ਚੌਕ ਮਹਾਰਿਸ਼ੀ ਕਸ਼ਯਪ ਦੇ ਨਾਂਅ ਨਾਲ ਹੋਵੇਗਾ ਅਤੇ ਜੁੰਡਲਾ ਸਰਕਾਰੀ ਕਾਲਜ ਦਾ ਨਾਂਅ ਮਹਾਰਿਸ਼ੀ ਕਸ਼ਯਪ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਰਿਸ਼ੀ ਕਸ਼ਯਪ ਦੀ ਜੈਯੰਤੀ ਹਰ ਸਾਲ ਅਜਿਹੇ ਹੀ ਰਾਜ ਪੱਧਰ ਸਮਾਰੋਹ ਪ੍ਰਬੰਧਿਤ ਕਰ ਕੇ ਮਨਾਈ ਜਾਵੇਗੀ ਅਤੇ ਉਨ੍ਹਾਂ ਦੇ ਨਾਂਅ ‘ਤੇ ਇਥ ਅੰਤੋਂਦੇਯ ਕੌਸ਼ਲ ਰੁਜਗਾਰ ਕੇਂਦਰ ਵੀ ਖੋਲਿਆ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਸ਼ਯਪ ਸਮਾਜ ਦੀ 4 ਧਰਮਸ਼ਾਲਾਂ ਕਰਨਾਲ, ਕੁਰੂਕਸ਼ੇਤਰ, ਬਿਲਾਸਪੁਰ ਅਤੇ ਸਫੀਦੋਂ ਦੇ ਲਈ 44 ਲੱਖ ਰੁਪਏ ਗ੍ਰਾਂਟ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਮਜੋਰ ਵਰਗ ਦੇ ਉਥਾਨ ਲਈ ਅਤੇ ਸੱਭ ਦੇ ਸਮੂਚੇ ਵਿਕਾਸ ਲਈ ਹਰ ਜਿਲ੍ਹੇ ਵਿਚ ਇਕ ਅੰਤੋਂਦੇਯ ਕੌਸ਼ਲ ਵਿਕਾਸ ਕੇਂਦਰ ਖੋਲਿਆ ਜਾਵੇਗਾ ਤਾਂ ਜੋ ਹੁਨਰ ਨੂੰ ਪਹਿਚਾਣ ਕਰ ਉਸ ਨੂੰ ਤਰਾਸ਼ਿਆ ਜਾਵੇ ਅਤੇ ਨੌਜੁਆਨਾਂ ਦੇ ਲਈ ਰੁਜਗਾਰ ਦੇ ਵੱਧ ਮੌਕੇ ਖੁਲ ਸਕਣ। ਮਹਾਰਿਸ਼ੀ ਕਸ਼ਯਪ ਜੈਯੰਤੀ ‘ਤੇ ਪ੍ਰਬੰਧਿਤ ਇਸ ਰਾਜ ਪੱਧਰ ਸਮਾਰੋਹ ਵਿਚ ਉਮੀਦ ਨਾਲ ਕਹੀ ਵੱਧ ਭੀੜ ਜੁਟੀ ਅਤੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਐਲਾਨਾਂ ਦੌਰਾਨ ਤਾੜੀਆਂ ਨਾਰਿਆਂ ਦੀ ਆਵਾਜ ਆਕਾਸ਼ ਵਿਚ ਗੂੰਜਦੀ ਰਹੀ।

ਮਹਾਰਿਸ਼ੀ ਕਸ਼ਯਪ ਦਾ ਪ੍ਰੇਰਣਾਦਾਇਕ ਵਿਅਕਤੀਤਵ ਸਦਾ ਹੀ ਕਰਦਾ ਰਹੇ ਗਾ ਮਾਨਵ ਜਾਤੀ ਦਾ ਮਾਰਗਦਰਸ਼ਨ
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦਾਨਵੀਰ ਕਰਨ ਦੀ ਨਗਰੀ ਵਿਚ ਇਸ ਮਹਾਪ੍ਰਬੰਧ ਵਿਚ ਸ਼ਾਮਿਲ ਹੋਣਾ ਉਨ੍ਹਾਂ ਦੇ ਲਈ ਬਹੁਤ ਖੁਸ਼ੀ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁਨੀਰਾਜ ਕਸ਼ਯਪ ਮਹਾਨ ਪਰੋਪਕਾਰੀ ਅਤੇ ਪ੍ਰਜਾਪਾਲਕ ਸਨ ਅਤੇ ਉਨ੍ਹਾਂ ਨੇ ਸਮਾਜ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਸਮ੍ਰਿਤੀ ਗ੍ਰੰਥ ਅਤੇ ਕਸ਼ਯਪ ਸੰਹਿਤਾ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਅਜਿਹੇ ਮਹਾਨ ਰਿਸ਼ੀ ਦਾ ਪ੍ਰੇਰਣਾਦਾਇਕ ਸ਼ਖਸੀਅਤ ਮਾਨਵ ਜਾਤੀ ਦਾ ਸਦਾ ਹੀ ਮਾਰਗਦਰਸ਼ਨ ਕਰਦਾ ਰਹੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਸ਼ਯਪ ਸਮਾਜ ਦਾ ਇਤਿਹਾਸ ਪੁਰਾਣੇ ਸਮੇਂ ਤੋਂ ਹੀ ਗੌਰਵਪੂਰਨ ਰਿਹ ਹੈ। ਇਸ ਸਮਾਜ ਨੇ ਰਾਮਾਇਣ ਸਮੇਂ ਵਿਚ ਨਿਸ਼ਾਦ ਵਰਗੇ ਬਲਸ਼ਾਲੀ ਰਾਜਾ ਦਿੱਤੇ। ਰਾਜਾ ਨਿਸ਼ਾਦ ਨੇ ਹੀ ਵਨਵਾਸ ਦੇ ਸਮੇਂ ਪ੍ਰਭੂ ਸ੍ਰੀ ਰਾਮਚੰਦਰ ਜੀ ਨੁੰ ਆਪਣੇ ਇੱਥੇ ਸ਼ੈਲਟਰ ਦਿੱਤਾ ਸੀ। ਭਗਤ ਪ੍ਰਹਿਲਾਦ ਵੀ ਇਸ ਸਮਾਜ ਦੀ ਦੇਣ ਹਨ। ਮਹਾਰਿਸ਼ੀ ਕਸ਼ਯਪ ਦਾ ਵੰਸ਼ਜ ਇਸ ਸਮਾਜ,ਬਹਾਦੁਰ ਅਤੇ ਕਮੇਰੇ ਵਰਗ ਦਾ ਸਮਾਜ ਮੰਨਿਆ ਜਾਂਦਾ ਹੈ। ਆਜਾਦੀ ਦੇ ਅੰਦੋਲਨ ਵਿਚ ਇਸ ਸਮਾਜ ਦੀ ਵੱਡੀ ਸ਼ਲਾਘਾਯੋਗ ਭੁਮਿਕਾ ਰਹੀ ਹੈ। ਇਸ ਸਮਾਜ ਦੇ ਲੋਕ ਹਿੰਮਤੀ, ਵੀਰ, ਮਿਹਨਤੀ ਅਤੇ ਸਵਾਭੀਮਾਨ ਹਨ ਅਤੇ ਲੋਕਾਂ ਵਿਚ ਅਪਾਰ ਸਮਰੱਥਾਵਾਂ ਹਨ। ਉਹ ਸਮਰੱਥਾਵਾਂ ਦਾ ਪੂਰੀ ਵਰਤੋ ਕਰ ਕੇ ਨਾ ਸਿਰਫ ਆਪਣੀ ਕੌਮ ਦਾ ਭਲਾ ਕਰ ਸਕਦੇ ਹਨ ਸਗੋ ਪੂਰੇ ਸਮਾਜ ਦੇ ਵਿਕਾਸ ਵਿਚ ਰਚਨਾਤਮਕ ਭੁਮਿਕਾ ਨਿਭਾ ਸਕਦੇ ਹਨ।

ਸੰਤ-ਮਹਾਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਦੇ ਤਹਿਤ ਮਹਾਪੁਰਖਾਂ ਦੇ ਸੰਦੇਸ਼ ਨੁੰ ਜਨ-ਜਨ ਤਕ ਪਹੁੰਚਾ ਰਹੀ ਹਅਿਾਾਣਾ ਸਰਕਾਰ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਖਾਂ ਦੀ ਜੈਯੰਤੀਆਂ ਰਾਜ ਪੱਧਰ ‘ਤੇ ਮਨਾਉਣ ਦੀ ਪਹਿਲ ਹਰਿਆਣਾ ਸਰਕਾਰ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੰਤ-ਮਹਾਤਮਾ, ਗੁਰੂ ਅਤੇ ਮਹਾਪੁਰਖ ਨਾ ਸਿਰਫ ਸਾਡੀ ਅਮੁੱਲ ਧਰੋਹਰ ਹਨ, ਸਗੋ ਸਾਡੀ ਪ੍ਰੇਰਣਾ ਵੀ ਹਨ। ਅਜਿਹੀ ਮਹਾਨ ਸਖਸ਼ੀਅਤਾਂ ਦੀ ਸਿਖਿਆਵਾਂ ਪੂਰੇ ਮਾਨਵ ਸਮਾਜ ਦੀ ਧਰੋਹਰ ਹੈ। ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਸਹੇਜਨ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਇਸ ਲਈ ਸੰਤ-ਮਹਾਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਦੇ ਤਹਿਤ ਸੰਤਾਂ ਤੇ ਮਹਾਪੁਰਖਾਂ ਦੇ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕਮ ਹਰਿਆਣਾ ਸਰਕਾਰ ਕਰ ਰਹੀ ਹੈ। ਮਹਾਰਿਸ਼ੀ ਕਸ਼ਯਪ ਤੋਂ ਇਲਾਵਾ ਕਬੀਰ ਦਾਸ ਜੀ, ਮਹਾਰਿਸ਼ੀ ਵਾਲਮਿਕੀ, ਡਾ. ਭੀਮਰਾਓ ਅੰਬੇਦਕਰ ਅਤੇ ਗੁਰੂ ਰਵੀਦਾਸ ਜੀ ਆਦਿ ਦੀ ਜੈਯੰਤੀ ਨੂੰ ਰਾਜ ਪੱਧਰ ‘ਤੇ ਮਾਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਆਜਾਦੀ ਦਾ ਅਮ੍ਰਤ ਮਹਾੳਤਸਵ ਦੇ ਤਹਿਤ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਊਤਸਵ ਨੂੰ ਪੂਰੇ ਦੇਸ਼ ਵਿਚ ਮਨਾਉਣ ਦਾ ਫੈਸਲਾ ਕੀਤਾ। ਇਸੀ ਲੜੀ ਵਿਚ ਪਿਛਲੇ 24 ਅਪ੍ਰੈਲ ਨੂੰ ਪਾਣੀਪਤ ਵਿਚ ਰਾਜ ਪੱਧਰ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸੀ ਤਰ੍ਹਾ ਪ੍ਰਧਾਨ ਮੰਤਰੀ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਸ਼ਹੀਦੀ ਦਿਸਵ 26 ਦਸੰਬਰ ਨੂੰ ਹਰ ਸਾਲ ਵੀਰ ਬਾਲ ਦਿਸਵ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ। ਸੂਬੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਵੀ ਰਾਜ ਪੱਧਰੀ ਪ੍ਰਬੰਧ ਕੀਤੇ ਗਏ।

ਮਿਸ਼ਨ ਅੰਤੋਂਦੇਯ ਦੇ ਤਹਿਤ ਗਰੀਬ ਪਰਿਵਾਰਾਂ ਦਾ ਉਥਾਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੰਤੋਂਦੇਯ ਦੇ ਆਦਰਸ਼ ‘ਤੇ ਚਲਦੇ ਹੋਏ ਹਰਿਆਣਾ ਸਰਕਾਰ ਸੂਬੇ ਵਿਚ ਉਨ੍ਹਾਂ ਪਰਿਵਾਰਾਂ ਨੂੰ ਆਰਥਕ ਰੁਪ ਨਾਲ ਮਜਬੂਤ ਕਰ ਰਹੀ ਹੈ ਜੋ ਕਿੰਨ੍ਹੀ ਕਾਰਨਾਂ ਨਾਲ ਪਿਛੜੇ ਰਹਿ ਗਏ। ਸਾਰੇ ਵਰਗਾਂ ਦੇ ਸਮਾਜਿਕ ਵਿਦਿਅਕ ਅਤੇ ਆਰਥਕ ਉਥਾਨ ਦੇ ਲਈ ਰਾਜ ਸਰਕਾਰ ਪ੍ਰਤੀਬੱਧ ਹੈ। ਇਸ ਸਾਲ ਨੂੰ ਅਸੀਂ ਅੰਤੋਂਦੇਯ, ਉਥਾਨ ਸਾਲ ਵਜੋ ਮਨਾ ਰਹੇ ਹਨ ਅਤੇ ਇਸ ਦੇ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸੱਭ ਤੋ ਗਰੀਬ ਪਰਿਵਾਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੀ ਸਾਲਾਨਾ ਆਮਦਨ ਘੱਟ ਤੋਂ ਘੱਟ 1.80 ਲੱਖ ਰੁਪਏ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਹੁਣ ਤਕ ਇਕ ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਲਗਭਗ 2 ਲੱਖ 49 ਹਜਾਰ ਪਰਿਵਾਰਾਂ ਦੀ ਪਹਿਚਾਣ ਕੀਤੀ ਗਈ ਹੈ। ਯੋਜਨਾ ਦੇ ਤਹਿਤਹ ਦੋ ਪੜਾਆਂ ਵਿਚ 156 ਸਥਾਨਾਂ ‘ਤੇ 570 ਮੇਲਾ ਦਿਵਸ ਪ੍ਰਬੰਧਿਤ ਕੀਤੇ ਗਏ, ਜਿਨ੍ਹਾਂ ਵਿਚ 1 ਲੱਖ 22 ਹਜਾਰ ਪਰਿਵਾਰ ਸ਼ਾਮਿਲ ਹੋਏ। ਹੁਣ ਇਸ ਦਾ ਤੀਜਾ ਪੜਾਅ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਲੋਕਾਂ ਨੂੰ ਸਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਘਰ ਬੈਠੇ ਮਿਲੇ ਅਤੇ ਉਨ੍ਹਾਂ ਨੂੰ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਸ ਲਈ ਸਾਰੇ ਪਰਿਵਾਰਾਂ ਦੇ ਪਰਿਵਾਰ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ। ਇਸ ਇਕਲੌਤੇ ਦਸਤਾਵੇਜ ਨਾਲ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਹੁਣ ਯੋਗ ਵਿਅਕਤੀ ਨੂੰ ਘਰ ਬੈਠੇ ਹੀ ਮਿਲਣ ਲੱਗਾ ਹੈ। ਸਾਰੀ ਯੋਜਨਾਵਾਂ ਤੇ ਸੇਵਾਵਾਂ ਨੂੰ ਪੀਪੀਪੀ ਪੋਰਟਲ ਦੇ ਨਾਲ ਜੋੜਿਆ ਜਾ ਰਿਹਾ ਹੈ। ਇਸ ਸਾਲ ਜਿਆਦਾਤਰ ਸਰਕਾਰੀ ਸੇਵਾਵਾਂ ਪੀਪੀਪੀ ਦੇ ਜਰਇਏ ਆਨਲਾਇਨ ਮਿਲਣੀ ਸ਼ੁਰੂ ਹੋ ਜਾਣਗੀਆਂ। ਹੁਣ ਜਨਮ-ਮੌਤ ਦਾ ਡੇਟਾ ਵੀ ਆਟੋ ਅਪਡੇਟ ਹੋਵੇਗਾ। ਨੌਜੁਆਨਾਂ ਦੀ ਸਿਖਿਆ, ਕੌਸ਼ਲ ਤੇ ਬੇਰੁਜਗਾਰੀ ਦਾ ਡੇਟਾ ਵੀ ਇਸ ਪੋਰਟਲ ‘ਤੇ ਪਾਇਆ ਗਿਆ ਹੈ। ਅਸੀਂ ਰਾਸ਼ਨ ਕਾਰਡ ਬਨਾਉਣ ਦਾ ਕੰਮ ਵੀ ਪਰਿਵਾਰ ਪਹਿਚਾਣ ਪੱਤਰ ਰਾਹੀਂ ਕਰਨ ਜਾ ਰਹੇ ਹਨ। ਸ਼ੁਰੂ ਵਿਚ ਜਿਲ੍ਹਾ ਸਿਰਸਾ ਤੇ ਕੁਰੂਕਸ਼ੇਤਰ ਵਿਚ ਇਹ ਯੋਜਨਾ ਪਾਇਲਟ ਆਧਾਰ ‘ਤੇ ਸ਼ੁਰੂ ਕੀਤੀ ਗਈ ਹੈ। ਇਸ ਨਵੀਂ ਵਿਵਸਥਾ ਦੇ ਤਹਿਤ ਲਾਭਪਾਤਰ ਦੀ ਆਮਦਨ ਵਿਚ ਬਦਲਾਅ ਹੋਣ ‘ਤੇ ਰਾਸ਼ਨ ਕਾਰਡਾਂ ਦੇ ਰੰਗ ਸ਼੍ਰੇਣੀ ਵੀ ਆਪਣੀ ਆਪ ਬਦਲ ਜਾਵੇਗੀ। ਜੇਕਰ ਕੋਈ ਵਿਅਕਤੀ ਬੁਢਾਪਾ ਪੈਸ਼ਨ ਲਈ ਨਿਰਧਾਰਿਤ ਉਮਰ ਪੂਰੀ ਕਰ ਲੈਦਾਾ ਹੈ ਤਾਂ ਉਸ ਨੁੰ ਆਪਣੇ ਪੈਂਸ਼ਨ ਬਨਵਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣ ਪੈਣਗੇ ਸਗੋ ਪਰਿਵਾਰ ਪਹਿਚਾਣ ਪੱਤਰ ਰਾਹੀਂ ਉਸਦੀ ਪੈਂਸ਼ਨ ਆਪਣੇ ਆਪ ਸ਼ੁਰੂ ਹੋ ਜਾਵੇਗੀ।

 ਗਰੀਬਾਂ ਨੂੰ ਮੁਫਤ ਮੈਡੀਕਲ ਸੇਵਾ ਪ੍ਰਦਾਨ ਕਰਨ ਦੇ ਲਈ ਆਯੂਸ਼ਮਾਨ ਭਾਰਤ ਯੋਜਨਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਗਰੀਬਾਂ ਨੂੰ ਮੁਫਤ ਮੈਡੀਕਲ ਸੇਵਾ ਪ੍ਰਦਾਨ ਕਰਨ ਲਈ ਆਯੂਸ਼ਮਾਨ ਭਾਰਤ ਯੋਜਨਾ ਤਹਿਤ 27 ਲੱਖ ਤੋਂ ਵੱਧ ਵਿਅਕਤੀਆਂ ਦੇ ਗੋਲਡਨ ਕਾਰਡ ਬਣਾਏ ਜਾ ਚੁੱਕੇ ਹਨ। ਗਰੀਬ ਪਰਿਵਾਰ 631 ਸੂਚੀਬੱਧ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਦੇ ਲਈ 434 ਕਰੋੜ ਰੁਪਏ ਦੀ ਪ੍ਰਤੀਪੂਰਤੀ ਕੀਤੀ ਜਾ ਚੁੱਕੀ ਹੈ। ਸਰਕਾਰੀ ਹਸਪਤਾਲਾਂ ਵਿਚ ਵੀ ਗਰੀਬਾਂ ਨੂੰ ਜਾਂਚ ਅਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਸਾਰਿਆਂ ਨੂੰ ਸਿਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਲਈ 12ਵੀਂ ਕਲਾਸ ਤਕ ਮੁਫਤ ਕਿਤਾਬਾਂ ਵਰਦੀ ਤੇ ਲੇਖਨ ਸਮੱਗਰੀ ਦੇਣ ਦਾ ਪ੍ਰਾਵਧਾਨ ਕੀਤਾ ਹੈ। ਇਹ ਹੀ ਨਹੀਂ, ਵੱਖ-ਵੱਖ ਮੁਕਾਲਬੇ ਅਤੇ ਦਾਖਲਾ ਪ੍ਰੀਖਿਆਵਾਂ ਲਈ ਤਿਆਰੀ ਲਈ ਉਨ੍ਹਾਂ ਨੂੰ ਮੋਫਤ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਸਕਾਲਰਸ਼ਿਪਸ ਵੀ ਦਿੱਤੀਆਂ ਜਾ ਰਹੀਆਂ ਹਨ।

ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗਾਂ ਦੀ ਭਲਾਈ
ਮੁੱਖ ਮੰਤਰੀ ਨੇ ਦਸਿਆ ਕਿ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਨੂੰ ਡਾ. ਅੰਬੇਦਕਰ ਮੇਙਾਵੀ ਸਕਾਲਰਸ਼ਿਪ ਯੋਜਨਾਵਾਂ ਦੇ ਹਿਤ ਮੈਟ੍ਰਿਕ ਦੇ ਬਾਅਦ ਉੱਚ ਸਿਖਿਆ ਲਈ ਕਲਾਸ ਅਨੁਸਾਰ 7 ਹਜਾਰ ਰੁਪਏ ਤੋਂ ਲੈ ਕੇ 12 ਹਜਾਰ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਪੋਸਟ ਮੈਟ੍ਰਿਕ ਕਲਾਸਾਂ ਵਿਚ ਪੜਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪ੍ਰਤੀਮਹੀਨਾ 230 ਰੁਪਏ ਤੋਂ 1200 ੁਪਏ ਤਕ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸਾਰੀ ਤਰ੍ਹਾ ਦੀ ਨਾਨ ਰਿਫੰਡੇਬਲ ਫੀਸ ਦੀ ਪ੍ਰਤੀਪੂਰਤੀ ਕੀਤੀ ਜਾਂਦੀ ਹੈ। ਸਰਕਾਰ ਲਗਾਤਾਰ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ।

ਦਾਨੀਰ ਕਰਨ ਦੀ ਨਗਰੀ ਦੇ ਲਈ ਇਤਿਹਾਸਕ ਪੱਲ – ਸੰਜੈ ਭਾਟਿਆ
ਕਰਨਾਲ ਦੇ ਸਾਂਸਦ ਸੰਜੈ ਭਾਟਿਆ ਨੇ ਕਿਹਾ ਕਿ ਮਹਾਰਿਸ਼ੀ ਕਸ਼ਯਪ ਜੈਯੰਤੀ ਰਾਜ ਪੱਧਰ ਸਮਾਰੋਹ ਕਰਨਾਲ ਵਿਚ ਮਨਾਇਆ ਜਾਨਾ ਦਾਨਵੀਰ ਕਰਣ ਦੀ ਨਗਰੀ ਲਈ ਇਤਿਹਾਸਕ ਪੱਲ ਹੈ। ਇਸ ਸਮਾਰੋਹ ਵਿਚ ਲੋਕ ਇਕੱਲੇ ਨਹੀਂ ਸਗੋ ਪੂਰੇ ਪਰਿਵਾਰ ਦੇ ਨਾਂਲ ਪਹੁੰਚੇ ਹਨ। ਅਸੀਂ ਸਾਰੀ ਮਹਾਰਿਸ਼ੀ ਕਸ਼ਯਪ ਦੀ ਸੰਤਾਨ ਹਨ। ਰਾਜਨੀਤੀ ਕਰਨ ਵਾਲਿਆਂ ਨੇ ਸਾਨੂੰ ਧਰਮ, ਪੱਥ, ਸੰਪ੍ਰਦਾਏ ਵਜੋ ਵੰਡ ਦਿੱਤਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਜਾਦੀ ਦਾ ਅਮ੍ਰਤ ਮਹਾਉਤਸਵ ਮਨਾਉਣ ਦਾ ਸੰਕਲਪ ਲਿਆ ਅਤੇ ਇਸ ਦੇ ਤਹਿਤ ਦੇਸ਼ ਵਿਚ ਮਹਾਪੁਰਖਾਂ ਦੇ ਜੀਵਨ ਅਤੇ ਉਨ੍ਹਾਂ ਦੇ ਵਿਚਾਰਾਂ ‘ਤੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ੍ਰੀ ਸੰਜੈ ਭਾਟਿਆ ਨੇ ਕਹਾ ਕਿ ਮਹਾਰਿਸ਼ੀ ਕਸ਼ਯਪ ਦਾ ਇਹ ਸ਼ਾਨਦਾਰ ਪ੍ਰੋਗ੍ਰਾਮ ਇੰਦਾਂ ਹੀ ਆਉਣ ਵਾਲੇ ਸਾਲਾਂ ਵਿਚ ਮਨਾਇਆ ਜਾਵੇਗਾ।

ਬੱਚਿਆਂ ਨੂੰ ਸਿਖਿਆ ਦੇ ਨਾਲ-ਨਾਲ ਬਨਾਉਣ ਸੰਸਕਾਰਵਾਨ – ਰਾਮਕੁਮਾਰ ਕਸ਼ਯਪ
ਇੰਦਰੀ ਦੇ ਵਿਧਾਇਥ ਸ੍ਰੀ ਰਾਮਕੁਮਾਰ ਕਸ਼ਯਪ ਨੇ ਕਿਹਾ ਕਿ ਮਹਾਰਿਸ਼ੀ ਕਸ਼ਯਪ ਦੀ ਜੈਯੰਤੀ ਦੇ ਪਵਿੱਤਰ ਪੁਰਬ ‘ਤੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਸਿਖਿਆ ਦੇ ਨਾਲ-ਨਾਂਲ ਸੰਸਕਾਰਵਾਨ ਬਨਾਉਣਾ ਚਾਹੀਦਾ ਹੈ। ਬੱਚਿਆਂ ਨੂੰ ਇੰਨ੍ਹਾਂ ਨਿਪੁੰਣ ਬਨਾਉਣਾ ਹੈ ਕਿ ਉਹ ਨੌਕਰੀ ਮੰਗਨ ਵਾਲੇ ਨਹੀਂ ਸਗੋ ਨੌਕਰੀ ਦੇਣ ਵਾਲੇ ਬਨਣ। ਉਨ੍ਹਾਂ ਨੇ ਕਿਹਾ ਕਿ ਅੱਜ ਸਰਵ ਸਮਾਜ ਨੂੰ ਸਿਹਤ ‘ਤੇ ਵੀ ਧਿਆਨ ਦੇਣਾ ਹੈ। ਤਰ੍ਹਾ-ਤਰ੍ਹਾ ਦੀ ਬੀਮਾਰੀਆਂ ਫੈਲ ਰਹੀਆਂ ਹਨ, ਇੰਨ੍ਹਾਂ ਤੋਂ ਨਿਜਾਤ ਪਾਉਣ ਲਈ ਵਾਤਾਵਰਣ ਨੁੰ ਬਚਾਉਣਾ ਹੈ। ਸ੍ਰੀ ਰਾਮਕੁਮਾਰ ਕਸ਼ਯਪ ਨੇ ਕਿਹਾ ਕਿ ਇਸ ਦੇ ਲਈ ਸਾਨੂੰ ਵੱਧ ਤੋਂ ਵੱਧ ਪੌਧੇ ਲਗਾ ਕੇ ਉਨ੍ਹਾਂ ਦੀ ਰੱਖਿਆ ਵੀ ਕਰਨੀ ਹੈ। ਉਨ੍ਹਾਂ ਨੇ ਪ੍ਰੋਗ੍ਰਾਮ ਵਿਚ ਪਹੁੰਚੇ ਸਾਰੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿਚ ਘੱਟ ਤੋਂ ਘੱਟ 1 ਪੌਧਾ ਲਗਾਉਣ ਦੀ ਵੀ ਅਪੀਲ ਕੀਤੀ।

Related posts

ਹਰਿਆਣਾ ‘ਚ ਡਿਪਟੀ ਕਮਿਸ਼ਨਰਾਂ ਨੂੰ ਪੀਐਨਡੀਟੀ ਐਕਟ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼

punjabusernewssite

ਵਿੱਤ ਮੰਤਰੀ ਨੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਅਮ੍ਰਿਤ ਬਜਟ ਪੇਸ਼ ਕੀਤਾ – ਮੁੱਖ ਮੰਤਰੀ

punjabusernewssite

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ: ਪੱਤਰਕਾਰਾਂ ਦੀ ਪੈਨਸ਼ਨ ਨੂੰ ਮਹਿੰਗਾਈ ਭੱਤੇ ਨਾਲ ਜੋੜਿਆ

punjabusernewssite