WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ

ਸੁਖਜਿੰਦਰ ਮਾਨ
ਬਠਿੰਡਾ, 5 ਅਗਸਤ : ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਅੱਜ ਲੋਕ ਸਭਾ ਚੋਣਾਂ ਲਈ ਯੋਗ ਉਮੀਦਵਾਰਾਂ ਦੀ ਪਹਿਚਾਣ ਲਈ ਅੱਜ ਪਾਰਟੀ ਦੇ ਅਬਜਰਵਰਾਂ ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਬਰਾੜ ਵੱਲੋਂ ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਜ਼ਿਲ੍ਹਾ ਬਠਿੰਡਾ ਸਹਿਰੀ ਦੀ ਲੀਡਰਸ਼ਿਪ, ਕੌਸਲਰ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ। ਇਸ ਦੌਰਾਨ ਅਬਜ਼ਰਵਰਾਂ ਵੱਲੋ ਇੰਨ੍ਹਾਂ ਆਗੂਆਂ ਤੇ ਸੀਨੀਅਰ ਵਰਕਰਾਂ ਨਾਲ ਬੰਦ ਕਮਰਾ ਗੱਲਬਾਤ ਕਰਕੇ ਆਗਾਮੀ ਚੋਣਾਂ ’ਚ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੌਣ ਹੋਵੇ, ਚਰਚਾ ਕੀਤੀ।

ਨਗਰ ਕੌਂਸਲ ਮੌੜ ਦੀ ਪ੍ਰਧਾਨਗੀ ’ਤੇ ‘ਆਪ ਦਾ ਕਬਜਾ’ ਠੇਕੇਦਾਰ ਕਰਨੈਲ ਸਿੰਘ ਬਣੇ ਪ੍ਰਧਾਨ

ਇਸ ਦੌਰਾਨ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਨੀਲ ਦੱਤੀ ਅਤੇ ਸੁਖਵੰਤ ਬਰਾੜ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਹਾਈਕਮਾਂਡ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੀ ਹੈ ਤਾਂ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਯੋਗ ਉਮੀਦਵਾਰ ਅੱਗੇ ਲਿਆਂਦੇ ਜਾਣ। ਆਗੂਆਂ ਨੇ ਕਿਹਾ ਕਿ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਆਗੂਆਂ ਤੇ ਵਰਕਰਾਂ ਦੀ ਰਾਏ ਜਾਣੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਪਸੰਦ ਦਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਾ ਸਕੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਅਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੇਗੀ ਜਿਸ ਲਈ ਇੰਡੀਆ ਨਾਮ ਤੇ 32 ਪਾਰਟੀਆਂ ਪਾਰਟੀਆਂ ਦਾ ਵੱਡਾ ਗੱਠਜੋੜ ਬਣਿਆ ਹੈ। ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਕੌਮੀ ਪੱਧਰ ’ਤੇ ਬਣੇ ਗਠਜੋੜ ਦਾ ਪੰਜਾਬ ਦੀ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਪੰਜਾਬ ਵਿਚ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਰਹੇਗੀ।

ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 48 ਵਿਚ ਜਲਦੀ ਹੋਵੇਗੀ ਉਪ ਚੋਣ

ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਨੇ ਵਿਸ਼ਵਾਸ ਦਵਾਇਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਯੋਗ ਉਮੀਦਵਾਰ ਸਾਹਮਣੇ ਆਉਣਗੇ ਅਤੇ ਉਸ ਦੀ ਜਿੱਤ ਲਈ ਇੱਕ ਇੱਕ ਵਰਕਰ ਪੂਰੀ ਤਨਦੇਹੀ ਨਾਲ ਮਿਹਨਤ ਕਰੇਗਾ। ਇਸ ਮੌਕੇ ਸਾਬਕਾ ਮੰਤਰੀ ਚਰੰਜੀ ਲਾਲ ਗਰਗ, ਸੀਨੀਅਰ ਕਾਂਗਰਸੀ ਆਗੂ ਕੇ. ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ,ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਣ, ਸੀਨੀਅਰ ਆਗੂ ਦਰਸ਼ਨ ਸਿੰਘ ਜੀਦਾ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸੀਨੀਅਰ ਆਗੂ ਕਿਰਨਜੀਤ ਗਹਿਰੀ, ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਰਮੇਸ ਰਾਣੀ, ਕੋਂਸਲਰ ਬਲਜਿੰਦਰ ਠੇਕੇਦਾਰ, ਮਲਕੀਤ ਸਿੰਘ, ਹਰਮਿੰਦਰ ਸਿੰਘ, ਵਿੱਕੀ ਨੰਬਰਦਰ, ਕੰਵਲਜੀਤ ਭੰਗੂ, ਸੁਰੇਸ਼ ਚੌਹਾਨ, ਸੰਜੈ ਬਿਸਵਾਲ, ਹਿਨਾ ਗੁਪਤਾ,ਸੋਨੂੰ ਸੈਣੀ, ਮਨੋਜ ਕੁਮਾਰ, ਜਗਪਾਲ ਗੋਰਾ, ਵਿਕਰਮ ਕ੍ਰਾਂਤੀ ,ਨੱਥੂ ਰਾਮ, ਪ੍ਰੀਤਮ ਬਰਾੜ, ਰਣਜੀਤ ਗਰੇਵਾਲ, ਹਰਿ ਓਮ ਠਾਕੁਰ, ਮੁਹਿੰਦਰ ਭੋਲਾ, ਜਗਰਾਜ ਸਿੰਘ, ਰਾਧੇ ਸ਼ਾਮ, ਸੰਦੀਪ ਵਰਮਾ, ਹਤੇਸ਼ ਕੁਮਾਰ, ਯੂਥ ਆਗੂ ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਹਾਜਰ ਸਨ।

Related posts

ਵਿੱਤ ਮੰਤਰੀ ਨੇ ਪ੍ਰਵਾਰ ਸਹਿਤ ਬਠਿੰਡਾ ’ਚ ਵਿੱਢੀ ਅਗੇਤੀ ਚੋਣ ਮੁਹਿੰਮ

punjabusernewssite

ਬਜਟ ਵਿੱਚ ਮੁਲਾਜਮਾਂ ਦੀਆਂ ਮੰਗਾਂ ਦਾ ਧਿਆਨ ਰੱਖਿਆ ਜਾਵੇ – ਰਾਜਵੀਰ ਮਾਨ

punjabusernewssite

ਟਿਕਣ ਮਿਲਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆ ਦਾ ਵੱਡਾ ਬਿਆਨ, ਨਿਤਾਣਿਆਂ ਤੇ ਜਰਵਾਣਿਆਂ ’ਚ ਮੁਕਾਬਲਾ

punjabusernewssite