ਬਜਟ ਵਿੱਚ ਮੁਲਾਜਮਾਂ ਦੀਆਂ ਮੰਗਾਂ ਦਾ ਧਿਆਨ ਰੱਖਿਆ ਜਾਵੇ – ਰਾਜਵੀਰ ਮਾਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 11 ਮਈ :ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰਾਜਵੀਰ ਸਿੰਘ ਮਾਨ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਮੁਲਾਜਮਾਂ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਹੀ ਪੰਜਾਬ ਦਾ ਸਾਲ 2022-23 ਦਾ ਬਜਟ ਤਿਆਰ ਕੀਤਾ ਜਾਵੇ। ਇਸ ਬਜਟ ਵਿੱਚ ਪੇ ਕਮਿਸ਼ਨ ਦੀਆਂ ਅਨਾਮਲੀਆਂ ਦੂਰ ਕੀਤੀਆਂ ਜਾਣ, ਮੁਲਾਜਮਾਂ ਉੱਪਰ ਜਬਰਦਸਤੀ ਥੋਪਿਆ ਗਿਆ 200 ਰੁਪਏ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ ਅਤੇ ਡੀ.ਏ. ਦੀਆਂ ਪੁਰਾਣੀਆਂ ਬਕਾਇਆ ਕਿਸ਼ਤਾਂ ਦਾ ਪੈਸਾ ਅਤੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਦੇ ਅਧਾਰ ਤੇ ਮਿਤੀ 01-01-2016 ਤੋਂ 30-06-2021 ਤੱਕ ਦੇ ਪੇ ਕਮਿਸ਼ਨ ਦੇ ਬਣਦੇ ਬਕਾਏ ਦਾ ਪੈਸਾ ਵੀ ਬਜਟ ਵਿੱਚ ਰੱਖ ਲਿਆ ਜਾਵੇ। ਇਸਤੋਂ ਇਲਾਵਾ ਮਿਤੀ 01-01-2004 ਤੋਂ ਬੰਦ ਪਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਜ਼ਿਲ੍ਹਾ ਪ੍ਰਧਾਨ ਵੱਲੋਂ ਇਹ ਮੰਗ ਵੀ ਰੱਖੀ ਗਈ ਕਿ ਵੱਖ ਵੱਖ ਵਿਭਾਗਾਂ ਵਿੱਚ ਰੀ-ਸਟਰਕਚਰਿੰਗ ਦੇ ਨਾਮ ਤੇ ਅਸਾਮੀਆਂ ਅਬੌਲਿਸ਼ ਕਰਨ ਦੀ ਪ੍ਰਕਿਰਿਆ ਫੌਰਨ ਬੰਦ ਕੀਤੀ ਜਾਵੇ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

हरियाणा लोक भवन में पारंपरिक उत्साह और उल्लास के साथ मनाया गया तीज पर्व

👉 राज्यपाल प्रो. असीम कुमार घोष ने दी तीज की...

PRO ਅਮਨਪ੍ਰੀਤ ਸਿੰਘ ਮਨੌਲੀ ਦੇ ਪਿਤਾ ਮਨਜੀਤ ਸਿੰਘ ਮਨੌਲੀ ਨਮਿਤ ਅੰਤਿਮ ਅਰਦਾਸ ਹੋਈ

👉ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁੱਜ ਕੇ ਦਿੱਤੀ...

ਪੁਲਿਸ ਅਦਾਰੇ ‘ਤੇ ਹਮਲੇ ਦੀ ਸਾਜ਼ਿਸ਼; ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਆਈਈਡੀ ਕੀਤੀ ਬਰਾਮਦ

👉ਸਥਾਪਿਤ ਸੁਰੱਖਿਆ ਪ੍ਰੋਟੋਕੋਲ ਮੁਤਾਬਕ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਵਿਸਫੋਟਕ...