ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਮਈ : ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਹਲਕਾ ਤਲਵੰਡੀ ਸਾਬੋ ਦੇ ਅੱਪਗਰੇਡ ਹੋਏ ਅੱਠ ਸਕੂਲਾਂ ਦੀ ਅੱਪਪਰੇਡਸ਼ਨ ਕੈਂਸਲ ਕਰਨ ’ਤੇ ਰੋਸ਼ ਜਤਾਇਆ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਸ: ਜਟਾਣਾ ਨੇ ਕਿਹਾ ਕਿ ਹਰਿਆਣਾ ਦੀ ਹੱਦ ਨਾਲ ਲੱਗਦੇ ਇਸ ਪਿਛਲੇ ਹੋਏ ਹਲਕੇ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸਹਿਯੋਗ ਕਾਰਨ ਉਹ ਇੰਨ੍ਹਾਂ ਅੱਠ ਪਿੰਡਾਂ ਮੱਲਵਾਲਾ, ਬਾਘਾ, ਸ਼ੇਰਗੜ੍ਹ, ਕਲਕਾਣਾ, ਲਾਲੇਆਣਾ, ਚੱਕ ਹੀਰਾ ਸਿੰਘ ਵਾਲਾ, ਬੰਗੀ ਰੁੱਘੂ ਤੇ ਸੁਖਲੱਧੀ ਦੇ ਸਕੂਲਾਂ ਨੂੰ ਕਾਫ਼ੀ ਜਦੋ ਜਹਿਦ ਤੋਂ ਅੱਪਗਰੇਡ ਕਰਵਾਇਆ ਗਿਆ ਸੀ ਪ੍ਰੰਤੂ ਹੁਣ ਮੌਜੂਦਾ ਸਰਕਾਰ ਨੇ ਇਹ ਦਾਅਵਾ ਕਰਕੇ ਇਹ ਸਕੂਲ ਅੱਪਗਰੇਡ ਲਈ ਸਰਤਾਂ ਪੂਰੀਆਂ ਨਹੀਂ ਕਰਦੇ, ਇੰਨ੍ਹਾਂ ਦੀ ਅੱਪਗਰੇਡਸ਼ਨ ਰੱਦ ਕਰ ਦਿੱਤੀ ਹੈ। ਸ: ਜਟਾਣਾ ਨੇ ਇਸ ਮਾਮਲੇ ਵਿਚ ਹਲਕਾ ਵਿਧਾਇਕ ਬੀਬੀ ਬਲਜਿੰਦਰ ਕੌਰ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਜਿੱਤਣ ਤੋਂ ਬਾਅਦ ਤੁਸੀਂ ਖ਼ੁਦ ਮੱਲਵਾਲਾ ਵਿਖੇ ਇਸ ਸਕੂਲ ਨੂੰ ਅੱਪਗਰੇਡ ਕਰਵਾਉਣ ਦਾ ਦਾਅਵਾ ਕਰਕੇ ਆਏ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸਕੂਲ ਅੱਪਗਰੇਡ ਲਈ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ, ਜਿਸਦੇ ਚੱਲਦੇ ਇੰਨ੍ਹਾਂ ਨੂੰ ਤੁਰੰਤ ਅੱਪਗਰੇਡ ਕਰਕੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇ। ਇਸਦੇ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ।
Share the post "ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਹਲਕੇ ਦੇ ਸਕੂਲਾਂ ਦੀ ਅੱਪਗਰੇਡ ਕੈਂਸਲ ਕਰਨ ’ਤੇ ਚੁੱਕੇ ਸਵਾਲ"