WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ

ਸੁਖਜਿੰਦਰ ਮਾਨ 
ਬਠਿੰਡਾ, 17 ਅਕਤੂਬਰ: ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ‘ਗੱਦੀਓ’ ਉਤਾਰਨ ਲਈ ਪਿਛਲੇ ਕਰੀਬ ਢਾਈ ਸਾਲਾਂ ਤੋਂ ਅੰਦਰੋਂ-ਅੰਦਰੀ ਚੱਲ ਰਹੀ ਸ਼ੀਤ ਜੰਗ ਹੁਣ ਆਖ਼ਰੀ ਪੜਾਅ ’ਤੇ ਪੁੱਜ ਗਈ ਹੈ। ਕਾਂਗਰਸ ਪਾਰਟੀ ਨਾਲ ਸਬੰਧਤ ਕੌਸਲਰਾਂ ਨੇ ਮੰਗਲਵਾਰ ਨੂੰ ਸੀਨੀਅਰ ਡਿਪਟੀ ਮੇਅਰ ਅਸੋੋਕ ਪ੍ਰਧਾਨ ਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੂੰ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ ਸੌਂਪ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਸਹਿਤ ਸਮੁੱਚੀ ਕਾਂਗਰਸ ਲੀਡਰਸ਼ਿਪ ਵੀ ਇਕਜੁਟ ਮੌਜੂਦ ਨਜ਼ਰ ਆਈ, ਜਿਸਤੋਂ ਜਾਪਦਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਵਾਕਿਆ ਹੀ ਹੁਣ ਮੇਅਰ ਨੂੰ ਗੱਦੀਓ ਉਤਾਰਨ ਦੀ ਮੁਹਿੰਮ ਪੂਰੀ ਗੰਭੀਰਤਾ ਨਾਲ ਵਿੱਢੀ ਹੋਈ ਹੈ।
ਇਸ ਮੌਕੇ ਮੇਅਰ ਵਿਰੁਧ ਸੌਪੇ ਗਏ ਬੇਭਰੋਸਗੀ ਦੇ ਮਤੇ ਉਪਰ 31 ਦੇ ਕਰੀਬ ਕੌਂਸਲਰਾਂ ਦੇ ਦਸਖ਼ਤਾਂ ਦੱਸੇ ਗਏ ਹਨ, ਜਿੰਨ੍ਹਾਂ ਕਮਿਸ਼ਨਰ ਕੋਲੋਂ ਤੁਰੰਤ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦ ਕੇ ਮੇਅਰ ਰਮਨ ਗੋਇਲ ਨੂੰ ਅਪਣਾ ਬਹੁਮਤ ਸਾਬਤ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਕਾਨੂੰਨ ਦੇ ਮੁਤਾਬਕ ਕੰਮ ਕਰਦੇ ਹੋਏ ਇਸ ਬੇਭਰੋਸਗੀ ਦੇ ਮਤੇ ਉਪਰ ਕਾਰਵਾਈ ਕਰਨਗੇ। ਦਸਣਾ ਬਣਦਾ ਹੈ ਕਿ ਮੇਅਰ ਰਮਨ ਗੋਇਲ ਨੂੰ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੀ ਹਿਮਾਇਤੀ ਮੰਨਿਆ ਜਾਂਦਾ ਹੈ, ਜਿੰਨ੍ਹਾਂ ਸਾਲ 2021 ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਕੌਂਸਲਰਾਂ ਨੂੰ ਅੱਖੋ-ਪਰੋਖੇ ਕਰਦਿਆਂ ਪਹਿਲੀ ਵਾਰ ਜਿੱਤੀ ਬੀਬੀ ਰਮਨ ਗੋਇਲ ਦੇ ਸਿਰ ਮੇਅਰ ਦਾ ਤਾਜ਼ ਸਜ਼ਾ ਦਿੱਤਾ ਸੀ।
ਹਾਲਾਂਕਿ ਮੇਅਰ ਦੀ ਤਾਜਪੋਸ਼ੀ ਤੋਂ ਸਮੇਂ ਹੀ ਅੰਦਰੋ-ਅੰਦਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਪ੍ਰੰਤੂ ਮਨਪ੍ਰੀਤ ਬਾਦਲ ਦੇ ਤਾਕਤ ਵਿਚ ਹੋਣ ਕਾਰਨ ਇਕੱਲੇ ਜਗਰੂਪ ਸਿੰਘ ਗਿੱਲ ਨੂੰ ਛੱਡ ਬਾਕੀ ਕਾਂਗਰਸੀ ਕੌਂਸਲਰਾਂ ਨੇ ਇਸ ਫੈਸਲੇ ਵਿਰੁਧ ਅਵਾਜ਼ ਨਹੀਂ ਉਠਾਈ ਸੀ ਪ੍ਰੰਤੂ ਪਿਛਲੀਆਂ ਚੋਣਾਂ ਵਿਚ 64 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰ ਜਾਣ ਤੋਂ ਬਾਅਦ ਕੌਂਸਲਰਾਂ ਤੋਂ ਇਲਾਵਾ ਕਾਂਗਰਸੀ ਆਗੂਆਂ ਨੇ ਵੀ ਇਸਦੇ ਲਈ ਮੇਅਰ ਦੀ ਗਲਤ ਚੋਣ ਲਈ ਜਿੰਮੇਵਾਰ ਠਹਿਰਾਇਆ ਸੀ। ਜਿਸਤੋਂ ਬਾਅਦ ਮੇਅਰ ਨੂੰ ਉਤਾਰਨ ਲਈ ਕਈ ਵਾਰ ਮੁਹਿੰਮਾਂ ਚਲਾਈਆਂ ਗਈਆਂ ਪ੍ਰੰਤੂ ਇੰਨੀਂ ਗੰਭੀਰਤਾ ਨਾਲ ਪਹਿਲੀ ਵਾਰ ਮੇਅਰ ਵਿਰੁਧ ਕਾਂਗਰਸੀਆਂ ਨੇ ਇਕਜੁਟ ਹੋ ਕੇ ਬੇਭਰੋਸਗੀ ਦਾ ਮਤਾ ਲਿਆਂਦਾ ਹੈ।
ਕਾਂਗਰਸੀ ਆਗੂਆਂ ਮੁਤਾਬਕ ਉਨ੍ਹਾਂ ਨੂੰ ਮਨਪ੍ਰੀਤ ਖੇਮੇ ਨਾਲ ਜੁੜੇ ਕੌਂਸਲਰਾਂ ਸਹਿਤ ਹੋਰਨਾਂ ਵਿਰੋਧੀ ਕੌਂਸਲਰਾਂ ਦੀ ਵੀ ਹਿਮਾਇਤ ਹਾਸਲ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਇੱਕ ਪਲਾਟ ਮਾਮਲੇ ਵਿਚ ਮਨਪ੍ਰੀਤ ਬਾਦਲ ਵਿਜੀਲੈਂਸ ਕੇਸ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਸੋਮਵਾਰ ਨੂੰ ਹਾਈਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੰਦਿਆਂ ਅੰਤਿਮ ਰਾਹਤ ਦੇ ਦਿੱਤੀ ਹੈ ਪ੍ਰੰਤੂ ਕਈ ਹੋਰ ਕੇਸਾਂ ਦੀ ਪੜਤਾਲ ਅੰਦਰਖ਼ਾਤੇ ਚੱਲ ਰਹੀ ਹੈ। ਇਸਦੇ ਬਾਵਜੂਦ ਅੱਠ ਤੋਂ ਦਸ ਕੌਂਸਲਰ ਹਾਲੇ ਵੀ ਮਨਪ੍ਰੀਤ ਨਾਲ ਖੜੇ ਨਜ਼ਰ ਆ ਰਹੇ ਹਨ ਪ੍ਰੰਤੂ ਇੰਨ੍ਹਾਂ ਵਿਚੋਂ ਕਈ ਅੰਦਰਖ਼ਾਤੇ ਮੇਅਰ ਜਾਂ ਉਸਦੇ ਪਤੀਦੇਵ ਦੀ ਠੰਢੀ ਕਾਰਗੁਜ਼ਾਰੀ ਤੋਂ ਨਿਰਾਸ਼ ਵੀ ਸੁਣਾਈ ਦੇ ਰਹੇ ਹਨ। ਜਿਸਦਾ ਫ਼ਾਈਦਾ ਕਾਂਗਰਸ ਪਾਰਟੀ ਵਲੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਕਾਲੀ ਕੌਂਸਲਰਾਂ ਤੇ ਵਿਧਾਇਕ ਜਗਰੂਪ ਸਿੰਘ ਗਿੱਲ ਕੋਲ ਸ਼ਹਿਰ ਦੇ ਲੋਕਾਂ ਨਾਲ ਖੜਣ ਦਾ ਮੌਕਾ: ਰਾਜਨ ਗਰਗ
ਬਠਿੰਡਾ: ਉਧਰ ਬੇਭਰੋਸਗੀ ਦਾ ਮਤਾ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁਟ ਹੈ ਤੇ ਉਹ ਸ਼ਹਿਰ ਦੇ ਵਿਕਾਸ ਵਿਚ ਆਈ ਖੜੋਤ ਨੂੰ ਦੇਖਦਿਆਂ ਮੇਅਰ ਨੂੰ ਗੱਦੀਓ ਉਤਾਰ ਦੇਣਗੇ। ਸ਼੍ਰੀ ਗਰਗ ਨੇ ਦੋਸ਼ ਲਗਾਇਆ ਕਿ ਮੇਅਰ ਸ਼੍ਰੀਮਤੀ ਰਮਨ ਗੋਇਲ ਵਲੋਂ ਸ਼ਹਿਰ ਦੇ ਕੰਮਾਂ ਪ੍ਰਤੀ ਰੁਚੀ ਨਹੀਂ ਦਿਖਾਈ ਜਾ ਰਹੀ ਹੈ ਤੇ ਉਹ ਇਕ ਵਿਅਕਤੀ ਵਿਸੇਸ ਦੀ ਰਬੜ ਸਟੈਂਪ ਬਣ ਕੇ ਰਹਿ ਗਏ ਹਨ, ਜਿਸਦੇ ਕਾਰਨ ਇਹ ਮਤਾ ਲਿਆਂਦਾ ਗਿਆ ਹੈ। ਇਹ ਪੁੱਛੇ ਜਾਣ ’ਤੇ ਕਿ ਇਸ ਮਤੇ ਦੇ ਹੱਕ ਵਿਚ ਵਿਰੋਧੀ ਸਾਥ ਦੇਣਗੇ ਤਾਂ ਪ੍ਰਧਾਨ ਨੇ ਕਿਹਾ ਕਿ ਉਹ ਬਠਿੰਡਾ ਸ਼ਹਿਰ ਦੇ ਸਮੂਹ ਕੌਂਸਲਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ਼ਹਿਰ ਦੀ ਤਰੱਕੀ ਤੇ ਵਿਕਾਸ ਲਈ ਸ਼ਹਿਰ ਦੇ ਲੋਕਾਂ ਨਾਲ ਖੜ੍ਹਣ ਅਤੇ ਇਸ ਮਤੇ ਦਾ ਸਾਥ ਦੇਣ।
ਉਨ੍ਹਾਂ ਅਕਾਲੀ ਕੌਂਸਲਰਾਂ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਵੀ ਮੀਡੀਆ ਰਾਹੀਂ ਅਪੀਲ ਕਰਦਿਆਂ ਕਿਹਾ ਕਿ ‘‘ ਲੋਕਾਂ ਨਾਲ ਖੜ੍ਹਣ ਦਾ ਇਹ ਇੱਕ ਵਧੀਆਂ ਮੌਕਾ ਉਨ੍ਹਾਂ ਕੋਲ ਹੈ, ਕਿਉਂਕਿ ਜਦ ਮੇਅਰ ਰਮਨ ਗੋਇਲ ਦੀ ਚੋਣ ਹੋਈ ਸੀ ਤਾਂ ਸਭ ਤੋਂ ਪਹਿਲਾਂ ਅਕਾਲੀ ਕੌਂਸਲਰਾਂ ਨੇ ਹੀ ਬਾਈਕਾਟ ਕੀਤਾ ਸੀ ਤੇ ਤਤਕਾਲੀ ਕੌਂਸਲਰ ਜਗਰੂਪ ਸਿੰਘ ਗਿੱਲ ਵੀ ਅਪਣੇ ਭਾਣਜੇ ਨਾਲ ਬਾਹਰ ਆ ਕੇ ਇਸ ਚੋਣ ਨੂੰ ਗੈਰ-ਲੋਕਤੰਤਰੀ ਦਸਿਆ ਸੀ, ਜਿਸਦੇ ਚੱਲਦੇ ਅੱਜ ਪਿਛਲੇ ਸਮੇਂ ਦੌਰਾਨ ਹੋਈ ਗਲਤੀ ਨੂੰ ਸ਼ਹਿਰ ਦੇ ਹੱਕ ਵਿਚ ਸੁਧਾਰਨ ਦਾ ਮੌਕਾ ਹੈ। ’’ ਅਗਲੇ ਮੇਅਰ ਸਬੰਧੀ ਉਨ੍ਹਾਂ ਕਿਹਾ ਕਿ ਇਸਦਾ ਫੈਸਲਾ ਸਮੂਹ ਕੌਂਸਲਰ ਮਿਲਕੇ ਲੋਕਤੰਤਰੀ ਤਰੀਕੇ ਨਾਲ ਕਰਨਗੇ ਤੇ ਇਸਦੇ ਬਾਰੇ ਉਹ ਕੁੱਝ ਨਹੀਂ ਕਹਿਣਗੇ।

Related posts

ਮੋਦੀ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁਧ ਉਗਰਾਹਾ ਜਥੇਬੰਦੀ ਨੇ ਫ਼ੂਕੇ ਪੁਤਲੇ

punjabusernewssite

ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਅਸੋਕ ਬਾਲਿਆਂਵਾਲੀ ਨੂੰ ਕੀਤਾ ਸਨਮਾਨਿਤ

punjabusernewssite

ਸਾਬਕਾ ਮੇਅਰ ਵਾਲਮੀਕ ਭਾਈਚਾਰੇ ਅਤੇ ਲੋੜਵੰਦ ਲੋਕਾਂ ਦੀ ਆਵਾਜ਼, ਕਾਂਗਰਸ ਨੂੰ ਮਿਲੇਗੀ ਤਾਕਤ : ਮਨਪ੍ਰੀਤ ਬਾਦਲ

punjabusernewssite