ਸੁਖਜਿੰਦਰ ਮਾਨ
ਬਠਿੰਡਾ, 5 ਅਗਸਤ :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ-2 ਦੀ ਸੂਬਾ ਕਮੇਟੀ ਦੀ ਮੀਟਿੰਗ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਮਨੀਪੁਰ ਦੇ ਸਮੁੱਚੇ ਤਾਂਡਵ ਨਾਚ ਅਤੇ ਹਰਿਆਣੇ ਅੰਦਰ ਮੋਨੂੰ ਮਾਨੇਸਰ ਵਰਗੇ ਕੁਚਰਚਿਤ ਲੋਕਾਂ ਨੂੰ ਪੂਰੀ ਖੁੱਲ੍ਹ ਦੇਣ, ਉੱਥੋਂ ਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਜ਼ਲੀਲ ਕਰਨ ਅਤੇ ਹੁਣ ਸਰਕਾਰੀ ਗੁੰਡਾਗਰਦੀ ਦਾ ਬੁਲਡੋਜ਼ਰ ਵੀ ਘੱਟ ਗਿਣਤੀ ਪੀੜਤ ਭਾਈਚਾਰੇ ਖ਼ਿਲਾਫ਼ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ।
ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ 17 ਅਗਸਤ ਨੂੰ ਧਰਨਾ ਦੇਣ ਦਾ ਐਲਾਨ
ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ,ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਫ਼ਿਰਕੂ ਕਿਸਾਨ ਘੋਲ ਦੇ ਹੱਕ ਵਿੱਚ ਡਟਣ ਵਾਲੇ ਅਤੇ ਪਾਰਲੀਮੈਂਟ ਵਿੱਚ ਇਤਿਹਾਸਕ ਕਿਸਾਨ ਘੋਲ ਦਾ ਮਸਲਾ ਚੁੱਕਣ ਵਾਲੇ ਤਨਮਨਜੀਤ ਸਿੰਘ ਢੇਸੀ ਨੂੰ ਹਵਾਈ ਅੱਡੇ ਤੇ ਪ੍ਰੇਸ਼ਾਨ ਕਰਨਾ ਵੀ ਇਸੇ ਕੜੀ ਦਾ ਨਤੀਜਾ ਹੈ।
ਵਕਫ਼ ਬੋਰਡ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਾਧਾਰੀਆਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਉਠਾਇਆ ਜਾ ਰਿਹਾ: ਅਸਟੇਟ ਅਫ਼ਸਰ
ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਜਥੇਬੰਦੀ 12 ਅਗਸਤ ਨੂੰ ਮਹਿਲਕਲਾਂ ਵਿਖੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ ਯਾਦਗਾਰੀ ਸਮਾਗਮ ਵਿੱਚ ਔਰਤ ਕਿਸਾਨ ਕਾਰਕੁਨਾਂ ਸਮੇਤ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ। ਮੀਟਿੰਗ ਦੌਰਾਨ 19 ਅਗਸਤ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਐਮਐਲਏ, ਰਾਜ ਸਭਾ ਮੈਂਬਰਾਂ ਅਤੇ ਲੋਕ ਸਭਾ ਮੈਂਬਰਾਂ ਨੂੰ ਚਿਤਾਵਨੀ ਪੱਤਰ ਦੇਣ ਵਾਲੇ ਪ੍ਰੋਗਰਾਮ ਦੀ ਵਿਉਂਤਬੰਦੀ ਵੀ ਹੋਈ ।ਮੀਟਿੰਗ ਵਿੱਚ 13ਜਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।
Share the post "ਕਿਰਨਜੀਤ ਕੌਰ ਦੇ ਸਮਾਗਮ ਵਿੱਚ ਵੱਡੇ ਕਾਫ਼ਲੇ ਨਾਲ ਕਰਾਂਗੇ ਸ਼ਿਰਕਤ- ਮਨਜੀਤ ਧਨੇਰ"