ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਅਗਸਤ: ਐਸ ਐਮ ਓ ਤਲਵੰਡੀ ਸਾਬੋ ਵੱਲੋਂ ਕੀਤੇ ਜਾ ਰਹੇ ਕਥਿਤ ਭ੍ਰਿਸਟਾਚਾਰ ਦੇ ਮਾਮਲੇ ਵਿਚ ਜਾਂਚ ਕਰਵਾਉਣ ਲਈ ਬਣੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਕਮੇਟੀ ਆਗੂਆਂ ਦਾ ਵਫ਼ਦ ਇਨਕੁਆਰੀ ਕਮੇਟੀ ਨੂੰ ਮਿਲਿਆ ਪਰ ਇਸ ਦੌਰਾਨ ਐਸ ਐਮ ਓ ਤਲਵੰਡੀ ਕੋਈ ਵੀ ਗਵਾਹ ਪੇਸ਼ ਨਾ ਕਰ ਸਕੀ। ਐਕਸ਼ਨ ਕਮੇਟੀ ਨੇ ਇਹ ਮਹਿਸੂਸ ਕੀਤਾ ਕਿ ਐਸ ਐਮ ਓ ਵੱਲੋਂ ਲਗਾਤਾਰ ਇਨਕੁਆਰੀ ਨੂੰ ਲਮਕਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ
ਜਿਸ ਕਾਰਨ ਐਕਸ਼ਨ ਕਮੇਟੀ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ 17 ਅਗਸਤ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ।ਇਸ ਸਬੰਧੀ ਸਿਵਲ ਸਰਜਨ ਬਠਿੰਡਾ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਧਰਨੇ ਸਬੰਧੀ ਨੋਟਿਸ ਵੀ ਦਿੱਤਾ ਗਿਆ।ਇਸ ਮੌਕੇ ਤੇ ਗਗਨਦੀਪ ਸਿੰਘ ਪ੍ਰਧਾਨ ਪ ਸ ਸ ਫ ਵਿਗਿਆਨਕ, ਦਰਸ਼ਨ ਮੌੜ ਪੈਨਸ਼ਨਰ ਆਗੂ,ਸੁਖਮੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ, ਜਸਵੀਰ ਸਿੰਘ ਕੁਲ ਹਿੰਦ ਕਿਸਾਨ ਸਭਾ, ਜਸਵੀਰ ਸਿੰਘ ਵੇਰਕਾ ਯੂਨੀਅਨ, ਰਜੇਸ਼ ਕੁਮਾਰ ਪ੍ਰਧਾਨ ਤਲਵੰਡੀ, ਜਗਸੀਰ ਸਿੰਘ ਬਲਾਹੜ ਮਹਿਮਾ,ਸਵਰਨਜੀਤ ਕੌਰ ਨਰਸਿੰਗ ਐਸੋਸੀਏਸ਼ਨ, ਭੁਪਿੰਦਰਪਾਲ ਕੌਰ, ਅਮਨਦੀਪ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ,ਅਮਨਦੀਪ ਕੁਮਾਰ ਲੰਬੀ, ਗੁਰਦੀਪ ਸਿੰਘ,ਦਰਸ਼ਨ ਸਿੰਘ,ਜਲਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
Share the post "ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ 17 ਅਗਸਤ ਨੂੰ ਧਰਨਾ ਦੇਣ ਦਾ ਐਲਾਨ"