ਕੁਲਵੰਤ ਸਿੰਘ ਮਨੇਸ ਮੁੜ ਬਣੇ ਪਨਬੱਸ/ਪੀਆਰਟੀਸੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ

Date:

spot_img

 

ਬਠਿੰਡਾ, 1 ਨਵੰਬਰ: ਪਿਛਲੇ ਦਿਨੀਂ ਪਨਬੱਸ ਪੀ ਆਰ ਟੀ ਸੀ ਕੰਟ੍ਰੈਕਟ ਵਰਕਰ ਯੂਨੀਅਨ 25/11 ਬ੍ਰਾਂਚ ਬਠਿੰਡਾ ਦੀ ਡਿੱਪੂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਕੁਲਵੰਤ ਸਿੰਘ ਮਨੇਸ ਨੂੰ ਫਿਰ ਤੋਂ ਬਠਿੰਡਾ ਡਿੱਪੂ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਚੁਣਿਆਂ ਗਿਆ। ਇਹ ਚੋਣ ਗੁਰਸਿਕੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਕੀਤੀ ਗਈ। ਜਥੇਬੰਦੀ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਅਹੁਦਿਆਂ ‘ਤੇ ਐਕਟਿਵ ਰਹਿਣ ਵਾਲੇ ਵਰਕਰਾਂ ਨੂੰ ਤਾਇਨਾਤ ਕੀਤਾ ਗਿਆ।

ਲੁਧਿਆਣਾ ਵਿਚ ਮਹਾਡਿਬੇਟ ਕੁਝ ਘੰਟਿਆਂ ਬਾਅਦ ਹੋਵੇਗੀ ਸ਼ੁਰੂ, ਤਿਆਰੀਆਂ ਮੁਕੰਮਲ, ਨਹੀਂ ਸ਼ਾਮਿਲ ਹੋਣਗੇ ਵਿਰੋਧੀ, ਦਿੱਤਾ ਸੰਕੇਤ

ਡਿੱਪੂ ਕਮੇਟੀ ਦਾ ਗਠਨ ਕਰਦੇ ਹੋਏ ਕੁਲਵਿੰਦਰ ਸਿੰਘ ਰੋਮਾਣਾ ਨੂੰ ਜਰਨਲ ਸਕੱਤਰ ਅਤੇ ਮਨਪ੍ਰੀਤ ਹਾਕੂਵਾਲਾ ਨੂੰ ਮੀਤ ਪ੍ਰਧਾਨ ਚੁਣਿਆਂ ਗਿਆ। ਰਵਿੰਦਰ ਸਿੰਘ ਬਰਾੜ ਨੂੰ ਕੈਸ਼ੀਅਰ, ਹਰਤਾਰ ਸ਼ਰਮਾਂ ਨੂੰ ਮੁੱਖ ਸਲਾਹਕਾਰ ਦੇ ਅਹੁਦੇ ਤੇ ਨਵਾਜਿਆ ਗਿਆ। ਇਸੇ ਤਰਾਂ ਸਰਬਜੀਤ ਭੁੱਲਰ ਨੂੰ ਚੇਅਰਮੈਨ, ਕੁਲਦੀਪ ਸਿੰਘ ਬਾਦਲ ਨੂੰ ਬਠਿੰਡਾ ਡਿੱਪੂ ਦਾ ਪ੍ਰਧਾਨ ਚੁਣਿਆਂ ਗਿਆ, ਨਰੈਣ ਸੰਧੂ ਨੂੰ ਸਹਾਇਕ ਕੈਸ਼ੀਅਰ, ਸੰਦੀਪ ਗਰੇਵਾਲ ਨੂੰ ਸਹਾਇਕ ਸੂਬਾ ਆਗੂ, ਰੇਸ਼ਮ ਸਿੰਘ ਫਿੱਟਰ ਨੂੰ ਸਹਾਇਕ ਸੈਕਟਰੀ, ਅੰਗਰੇਜ ਸਿੰਘ ਨੂੰ ਪ੍ਰੌਪੋਗੰਡਾ ਸੈਕਟਰੀ, ਬਖਤੌਰ ਸਿੰਘ ਨੂੰ ਪ੍ਰੈਸ ਸਕੱਤਰ, ਸੁਖਦੇਵ ਰਾਮ ਨੂੰ ਸਹਾਇਕ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਚਹਿਲ ਨੂੰ ਐਕਟਿਵ ਮੈਂਬਰ, ਕੰਵਲਜੀਤ ਸਿੰਘ ਅਤੇ ਮੰਗਲਜੀਤ ਬਰਾੜ ਨੂੰ ਸਹਾਇਕ ਸਲਾਹਕਾਰ ਚੁਣਿਆਂ ਗਿਆ।

 

spot_img
spot_img

Share post:

Popular

More like this
Related

ਬੱਸਾਂ ‘ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡਾ ਬਦਲਾਅ

Delhi News: ਦਿੱਲੀ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ...

Amritsar Rural Police ਨੂੰ ਮਿਲੀ ਵੱਡੀ ਸਫਲਤਾ; AK-47 ਤੇ 2 ਹੈਂਡ ਗ੍ਰਨੇਡ ਸਮੇਤ ਇੱਕ ਕਾਬੂ

Amritsar News: Amritsar Rural Police (ਅੰਮ੍ਰਿਤਸਰ ਦਿਹਾਤੀ ਪੁਲਿਸ) ਵੱਲੋਂ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ ਤਿੰਨ ਬੱਸਾਂ ਰਵਾਨਾ

👉ਤੀਰਥ ਯਾਤਰਾ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੁਖਦ ਯਾਦਗਾਰੀ ਅਨੁਭਵ...