WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਭਾਜਪਾਈ ਬਣਦੇ ਹੀ ਪੰਜਾਬ ਦੇ ਦਰਜਨਾਂ ਆਗੂਆਂ ਨੂੰ ਕੇਂਦਰੀ ਸੁਰੱਖਿਆ ਮਿਲੀ

 

ਪੰਜਕੇਂਦਰ ਵਲੋਂ ਪੰਜਾਬ ਭਾਜਪਾ ਨੇਤਾਵਾਂ ਨੂੰ ਥੋਕ ’ਚ ਸੁਰੱਖਿਆ ਪ੍ਰਦਾਨ

ਦਰਜ਼ਨ ਦੇ ਕਰੀਬ ਹੇਠਲੇ ਆਗੂਆਂ ਨੂੰ ਮਿਲੀ ‘ਵਾਈ’ ਕੈਟਾਗਿਰੀ ਦੀ ਸੁਰੱਖਿਆ
ਸੁਰੱਖਿਆ ਹਾਸਲ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਜਿਆਣੀ, ਵਿਧਾਇਕ ਨਾਰੰਗ ਵੀ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਕਿਸਾਨ ਅੰਦੋਲਨ ਕਾਰਨ ਪੰਜਾਬ ’ਚ ਵਿਰੋਧੀਆਂ ’ਤੇ ਨਿਸ਼ਾਨੇ ਉਪਰ ਆਈ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ‘ਥੋਕ’ ਸੁਰੱਖਿਆ ਪ੍ਰਦਾਨ ਕੀਤੀ ਹੈ। ਚੋਣ ਪ੍ਰੀ�ਿਆ ਦੌਰਾਨ ਕਰੀਬ ਪੰਜ ਦਰਜ਼ਨ ਤੋਂ ਵੱਧ ਸੂਬਾਈ ਆਗੂ ਕੇਂਦਰ ਦੀ ਸੁਰੱਖਿਆ ਲੈਣ ਵਿਚ ਸਫ਼ਲ ਰਹੇ ਹਨ। ਜਿੰਨ੍ਹਾਂ ਨੇਤਾਵਾਂ ਨੂੰ ਕੇਂਦਰ ਵਲੋਂ ਵਾਈ ਅਤੇ ਵਾਈ ਪਲੱਸ ਕੈਟਾਗਿਰੀ ਦੀ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ, ਉਨ੍ਹਾਂ ਵਿਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਤੇ ਹਰਜੀਤ ਗਰੇਵਾਲ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ, ਜਿੰਨ੍ਹਾਂ ਦਾ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਲੋਂ ਭਰਵਾਂ ਵਿਰੋਧ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਭਾਜਪਾ ਨੇ ਦੂਜੀਆਂ ਪਾਰਟੀਆਂ ਵਿਚੋਂ ਆਉਣ ਵਾਲੇ ਆਗੂਆਂ ਨੂੰ ਵੀ ਸੁਰੱਖਿਆ ਦੇ ਕੇ ਖ਼ੁਸ ਕੀਤਾ ਗਿਆ ਹੈ, ਹਾਲਾਂਕਿ ਪੰਜਾਬ ਦੇ ਖੁਫ਼ੀਆ ਤੰਤਰ ਮੁਤਾਬਕ ਉਨ੍ਹਾਂ ਨੂੰ ਸੁਰੱਖਿਆ ਦੀ ਇੰਨੀਂ ਜਿਆਦਾ ਜਰੂਰਤ ਨਹੀਂ ਸੀ। ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਵਿਧਾਇਕ ਫ਼ਤਿਹ ਸਿੰਘ ਬਾਜਵਾ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ। ਇਸੇ ਤਰ੍ਹਾਂ ਅਕਾਲੀ ਦਲ ਵਿਚੋਂ ਗਏ ਪਰਮਿੰਦਰ ਬਰਾੜ ਨੂੰ ਵੀ ਕੇਂਦਰੀ ਸੁਰੱਖਿਆ ਮਿਲ ਚੁੱਕੀ ਹੈ। ਮਿਲੀ ਸੂਚਨਾ ਮੁਤਾਬਕ ਚੋਣਾਂ ਦੌਰਾਨ ਭਾਜਪਾ ਆਗੂ ਰਾਜੇਸ਼ ਬਾਘਾ, ਜੀਵਨ ਕੁਮਾਰ, ਸੁਭਾਸ਼ ਸ਼ਰਮਾ, ਦਿਆਲ ਸੋਢੀ ਤੋਂ ਇਲਾਵਾ ਕਾਂਗਰਸ ਵਿਚ ਟਿਕਟ ਨਾ ਮਿਲਣ ਕਾਰਨ ਭਾਜਪਾ ਵਿਚ ਜਾਣ ਵਾਲੀ ਸੁਨਾਮ ਤੋਂ ਦਮਨ ਬਾਜਵਾ ਤੇ ਅਕਾਲੀ ਦਲ ਛੱਡ ਤਲਵੰਡੀ ਸਾਬੋ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਣ ਵਾਲੇ ਰਵੀਪ੍ਰੀਤ ਸਿੱਧੂ ਨੂੰ ਵੀ ਵਾਈ ਕੈਟਾਗਿਰੀ ਦੀ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਵਾਈ ਕੈਟਾਗਿਰੀ ਵਿਚ ਕੇਂਦਰੀ ਫ਼ੌਰਸ ਦੇ ਅੱਠ ਜਵਾਨ ਦਿੱਤੇ ਜਾਂਦੇ ਹਨ। ਜਦੋਂਕਿ ਵਾਈ ਪਲੱਸ ਕੈਟਾਗਿਰੀ ਵਿਚ 12 ਜਵਾਨਾਂ ਦੇ ਨਾਲ ਇੱਕ ਵਾਹਨ ਵੀ ਮਿਲਦਾ ਹੈ। ਸੂਬੇ ਦੇ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀਆਂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਪਿਛਲੇ ਦਿਨਾਂ ’ਚ ਕੇਂਦਰ ਵਲੋਂ ਪੰਜਾਬ ਦੇ ਪੰਜ ਦਰਜ਼ਨ ਤੋਂ ਵੱਧ ਆਗੂਆਂ ਨੂੰ ਸੁਰੱਖਿਆ ਮੁਹੱਈਆਂ ਕਰਵਾਉਣ ਬਾਰੇ ਸੂਚਿਤ ਕੀਤਾ ਗਿਆ ਹੈ ਹਾਲਾਂਕਿ ਪੰਜਾਬ ਵਲੋਂ ਅਜਿਹੀ ਕੋਈ ਸਿਫ਼ਾਰਿਸ਼ ਨਹੀਂ ਕੀਤੀ ਗਈ ਸੀ। ’’ ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈਕਿ ਨਿਯਮਾਂ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਲੜਣ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਵਲੋਂ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ। ਸੂਤਰਾਂ ਅਨੁਸਾਰ ਕੇਂਦਰ ਵਲੋਂ ਕਿਸਾਨ ਅੰਦੋਲਨ ਦੇ ਕਾਰਨ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ। ਗੌਰਤਲਬ ਹੈ ਕਿ ਕਿਸਾਨ ਅੰਦੋਲਨ ਦੌਰਾਨ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਕਿਸਾਨਾਂ ਨਾਲ ਹੋਏ ਟਕਰਾਅ ਦੌਰਾਨ ਕੱਪੜੇ ਵੀ ਪਾੜ੍ਹ ਗਏ ਸਨ ਤੇ ਉਸਨੂੰ ਭੱਜ ਕੇ ਅਪਣੀ ਜਾਨ ਬਚਾਉਣੀ ਪਈ ਸੀ।

Related posts

ਬਠਿੰਡਾ ’ਚ ਸਰਾਬ ਕਾਰੋਬਾਰੀ ਮਲਹੋਤਰਾ ਗਰੁੱਪ ਦੀ ਮੁੜ ਹੋਈ ਸਰਦਾਰੀ ਕਾਇਮ

punjabusernewssite

ਬਿਜਲੀ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਠਿੰਡਾ-ਭਵਾਨੀਗੜ ਰਾਜ ਮਾਰਗ ਕੀਤਾ ਜਾਮ

punjabusernewssite

ਮਾਮਲਾ ਅਧਿਕਾਰੀਆਂ ਕੋਲੋਂ ਪਰਾਲੀ ਨੂੰ ਅੱਗ ਲਗਾਉਣ ਦਾ, ਜਿਲਾ ਪ੍ਰਸ਼ਾਸਨ ਸਖਤੀ ਦੇ ਮੂਡ ‘ਚ

punjabusernewssite