ਕੈਨਾਲ ਕਲੌਨੀ ਪੁਲਿਸ ਵਲੋਂ ਗੈਸ ਸਿਲੈਡੰਰ ਚੋਰੀ ਕਰਨ ਵਾਲਾ ਕਾਬੂ, 9 ਸਿਲੈਡੰਰ ਬਰਾਮਦ

Date:

spot_img

ਟਰੱਕ ਡਰਾਈਵਰ ਤੋਂ ਲੁੱਟ ਖੋਹ ਕਰਨ ਵਾਲੇ ਵੀ ਦੋ ਮੁਜਰਮ ਕਾਬੂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 3 ਮਈ : ਸਥਾਨਕ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਵਲੋਂ ਥਾਣਾ ਮੁਖੀ ਸਬ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਦੀ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਅੱਜ ਦੋ ਵੱਖ ਵੱਖ ਮਾਮਲਿਆਂ ਵਿਚ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਜਿੱਥੇ ਘਰਾਂ ਵਿਚੋਂ ਗੈਸ ਸਿਲੈਡੰਰ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ, ਉਥੇ ਪਿਛਲੇ ਦਿਨੀਂ ਇੱਕ ਟਰੱਕ ਦੀ ਕੁੱਟਮਾਰ ਕਰਕੇ ਉਸਦੇ ਕੋਲੋ 21 ਹਜ਼ਾਰ ਦੀ ਨਗਦੀ ਖੋਹਣ ਵਾਲੇ ਦੋ ਮੁਜਰਮਾਂ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਨੇ ਦਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਰੇਲਵੇ ਕਲੌਨੀ ’ਚ ਸਥਿਤ ਰੇਲਵੇ ਕੁਆਟਰਾਂ ਵਿਚ ਲਗਾਤਾਰ ਘਰਾਂ ਵਿਚੋਂ ਗੈਸ ਸਿਲੈਡੰਰ ਚੋਰੀ ਹੋ ਰਹੇ ਸਨ। ਜਦ ਇਸ ਮਾਮਲੇ ਦੀ ਸੂਚਨਾ ਪੁਲਿਸ ਪਾਸ ਪੁੱਜੀ ਤਾਂ ਡੂੰਘਾਈ ਨਾਲ ਪੜਤਾਲ ਕਰਦਿਆਂ ਪ੍ਰਮੋਦ ਕੁਮਾਰ ਵਾਸੀ ਸੰਗੂਆਣਾ ਬਸਤੀ ਨੂੰ ਗ੍ਰਿਫਤਾਰ ਕੀਤਾ ਗਿਆ। ਕਥਿਤ ਦੋਸੀ ਕੋਲੋ ਕੀਤੀ ਪੁਛ ਪੜਤਾਲ ਦੇ ਆਘਾਰ ’ਤੇ 9 ਗੈਸ ਸਿਲੈਡੰਰ ਵੀ ਬਰਾਮਦ ਕਰਵਾਏ ਗਏ। ਉਸਦੇ ਵਿਰੁਧ ਧਾਰਾ 454 ਅਤੇ 380 ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਇੱਕ ਹੋਰ ਮਾਮਲੇ ਵਿਚ ਕਾਰਵਾਈ ਕਰਦਿਆਂ ਕੁੱਝ ਦਿਨ ਪਹਿਲਾਂ ਇੱਕ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸਦੇ ਕੋਲੋ 21 ਹਜ਼ਾਰ ਰੁਪਏ ਖੋਹਣ ਦੇ ਮਾਮਲੇ ਵਿਚ ਦਰਜ਼ ਹੋਏ ਮੁਕੱਦਮੇ ਵਿਚ ਦੋ ਨੌਜਵਾਨਾਂ ਨੂੰ ਨਾਮਜਦ ਕਰਦਿਆਂ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸੀਆਂ ਦੀ ਪਹਿਚਾਣ ਪ੍ਰਵੀਨ ਅਤੇ ਗਗਨਦੀਪ ਵਾਸੀ ਬੀੜ ਤਲਾਬ ਦੇ ਤੌਰ ’ਤੇ ਹੋਈ ਹੈ। ਕਥਿਤ ਦੋਸੀਆਂ ਨੇ ਇਸ ਘਟਨਾ ਨੂੰ ਰਿੰਗ ਰੋਡ ਨਜਦੀਕ ਅੰਜਾਮ ਦਿੱਤਾ ਸੀ। ਪੁਲਿਸ ਅਧਿਕਾਰੀ ਮੁਤਾਬਕ ਖੋਹੀ ਗਈ ਰਾਸ਼ੀ ਵਿਚੋਂ ਕੁੱਝ ਰਾਸ਼ੀ ਬਰਾਮਦ ਵੀ ਕੀਤੀ ਗਈ ਹੈ ਤੇ ਹੋਰ ਪੁਛਗਿਛ ਲਈ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

spot_img
spot_img
spot_img

Share post:

Popular

More like this
Related

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ

👉ਮੈਚ ਵੇਖਣ ਵੱਡੀ ਗਿਣਤੀ ਵਿੱਚ ਪੁੱਜ ਰਹੇ ਭਾਰਤੀ ਖਿਡਾਰੀਆਂ...

Bathinda Police ਵੱਲੋਂ 101 ਗ੍ਰਾਮ ਹੈਰੋਇਨ ਬਰਾਮਦ, ਇੱਕ ਵਿਅਕਤੀ ਗ੍ਰਿਫ਼ਤਾਰ

Bathinda News: Bathinda Police ਵੱਲੋਂ ਨਸ਼ਾ ਮੁਕਤ ਲਈ ਵਿੱਢੀ...

ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਨਾਲ ਜੁੜੇ 8 ਕਾਬੂ; 11 ਪਿਸਤੌਲ ਅਤੇ 2.2 ਕਿਲੋ ਹੈਰੋਇਨ ਬਰਾਮਦ

👉ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ:...